ਨਵੀਂ ਦਿੱਲੀ: ਕਾਂਗਰਸ ਭਾਵੇਂ ਵਿਰੋਧੀ ਧਿਰ 'ਚ ਵੀ ਆਪਣੀ ਥਾਂ ਨਾ ਬਣਾ ਪਾਈ ਹੋਵੇ ਪਰ ਲੋਕ ਸਭਾ 'ਚ ਘੱਟ ਗਿਣਤੀ ਹੋਣ ਤੋਂ ਬਾਅਦ ਵੀ ਕਾਂਗਰਸ ਆਪਣੇ ਦਾਅ ਖੇਡ ਰਹੀ ਹੈ। ਇਹ ਦਾਅ ਕਾਂਗਰਸ ਨੇ ਅਧੀਰ ਰੰਜਨ ਚੌਧਰੀ 'ਤੇ ਖੇਡਿਆ ਹੈ। ਕਾਂਗਰਸ ਦੀ ਇਹ ਰਣਨੀਤੀ ਕੰਮ ਵੀ ਕਰ ਰਹੀ ਹੈ। ਅਧੀਰ ਰੰਜਨ ਨੇ ਪੀਐੱਮ ਮੋਦੀ ਨੂੰ ਸਵਾਲ ਕੀਤਾ ਕਿ ਕੀ ਤੁਸੀਂ 2G ਅਤੇ ਕੋਇਲਾ ਘੋਟਾਲੇ 'ਚ ਕਿਸੇ ਨੂੰ ਫੜ ਪਾਏ ਹੋ।
ਆਖ਼ਿਰ ਅਧੀਰ ਰੰਜਨ ਚੌਧਰੀ ਤੋਂ ਕੀ ਕਰਵਾਉਣਾ ਚਾਹੁੰਦੀ ਹੈ ਕਾਂਗਰਸ? - adhir ranjan
ਕਾਂਗਰਸ ਦੇ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸੁਵਲ ਖੜੇ ਕੀਤਾ ਹਨ। ਕਾਂਗਰਸ ਵੱਲੋਂ ਅਧੀਰ ਰੰਜਨ ਚੌਧਰੀ ਨੂੰ ਸੰਸਦੀ ਦਲ ਦਾ ਨੇਤਾਂ ਬਣਾਉਣ ਤੋਂ ਬਾਅਦ ਇਸ ਨੂੰ ਪਾਰਟੀ ਦੀ ਰਣਨੀਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਫ਼ੋਟੋ
ਉਨ੍ਹਾਂ ਕਿਹਾ, "ਤੁਸੀਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਜੇਲ੍ਹ ਕਿਉਂ ਨਹੀਂ ਭੇਜ ਪਾਏ। ਤੁਸੀਂ ਉਨ੍ਹਾਂ ਨੂੰ ਚੋਰ ਕਹਿ ਰਹੇ ਹੋ ਤਾਂ ਫ਼ਿਰ ਉਹ ਸੰਸਦ 'ਚ ਕਿਉਂ ਬੈਠੇ ਹਨ?" ਜ਼ਿਕਰਯੋਗ ਹੈ ਕਿ ਸਾਲ 2014 'ਚ ਪੀਐੱਮ ਮੋਦੀ ਅਤੇ ਭਾਜਪਾ ਲਗਾਤਾਰ ਗਾਂਧੀ ਪਰਿਵਾਰ ਦਾ ਨਾਂਅ ਘੋਟਾਲਿਆਂ 'ਚ ਜੋੜਦੇ ਆ ਰਹੇ ਹਨ। ਉਹ ਚੋਣ ਰੈਲੀਆਂ 'ਚ ਕਹਿੰਦੇ ਸਨ ਕਿ 2G ਘੋਟਾਲੇ 'ਚ ਇੰਨੇ ਪੈਸਿਆਂ ਦਾ ਘੋਟਾਲਾ ਹੋਇਆ ਸੀ ਕਿ ਜੇਕਰ ਜ਼ੀਰੋ ਹੱਥੋਂ ਲਿਖਣਾ ਸ਼ੁਰੂ ਕੀਤਾ ਜਾਏ ਤਾਂ ਸਿੱਧਾ 10 ਜਨਪਥ ਦੇ ਗੇਟ ਤੱਕ ਪਹੁੰਚ ਜਾਏਗਾ।
Last Updated : Jun 24, 2019, 8:31 PM IST