ਜਲੰਧਰ: ਇੱਥੋਂ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਆਏ 3 ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਪੁਲਿਸ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਜਲੰਧਰ ਪੁਲਿਸ ਤਿੰਨ ਮੁਲਜ਼ਮਾਂ ਨੂੰ ਸਿਵਲ ਹਸਪਤਾਲ 'ਚ ਮੈਡੀਕਲ ਕਰਵੀਂ ਲਈ ਲੈ ਕੇ ਆਈ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਥਾਣਾ ਨੰਬਰ 6 ਦੇ ਐਸਐਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਫ਼ਰਾਰ ਹੋਏ ਮੁਲਜ਼ਮ ਅੰਕੁਸ਼ ਸਣੇ 3 ਜਣਿਆਂ ਨੂੰ ਪੁਲਿਸ ਦੇ 5 ਜਵਾਨ ਮੈਡੀਕਲ ਵਾਸਤੇ ਸਿਵਲ ਹਸਪਤਾਲ ਲੈ ਕੇ ਗਏ ਸੀ।
ਮੈਡੀਕਲ ਕਰਵਾਉਣ ਗਿਆ ਮੁਲਾਜ਼ਮ ਪੁਲਿਸ ਕਸਟਡੀ ਚੋਣ ਹੋਇਆ ਫ਼ਰਾਰ - accused
ਜਲੰਧਰ ਪੁਲਿਸ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਹਸਪਤਾਲ 'ਚ ਪੁਲਿਸ ਹਿਰਾਸਤ ਚੋਂ ਇੱਕ ਮੁਲਜ਼ਮ ਫ਼ਰਾਰ ਹੋ ਗਿਆ। ਪੁਲਿਸ ਤਿੰਨ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਵਾਸਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਕੇ ਆਈ ਸੀ।
ਫ਼ੋਟੋ
ਇਹ ਵੀ ਪੜ੍ਹੋ: ਸਿੱਧੂ ਦੀ ਪਾਕਿਸਤਾਨੀ ਝੰਡੇ ਵਾਲੀ ਫ਼ੋਟੋ ਵਾਇਰਲ, ਕੈਪਟਨ ਨਿਤਰੇ ਬਚਾਅ 'ਚ
ਐਸਐਚਓ ਮੁਤਾਬਿਕ ਹਸਪਤਾਲ ਵਿੱਚ ਭੀੜ ਜ਼ਿਆਦਾ ਹੋਣ ਕਾਰਨ ਅੰਕੁਸ਼ ਨਾਮਕ ਮੁਲਜ਼ਮ ਭੱਜਣ ਵਿੱਚ ਸਫਲ ਹੋ ਗਿਆ। ਅੰਕੁਸ਼ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦਾ ਰਹਿਣ ਵਾਲਾ ਹੈ। ਥਾਣਾ ਨੰਬਰ 6 ਦੀ ਪੁਲਿਸ ਨੇ ਉਸ ਨੂੰ 29 ਜੂਨ ਨੂੰ ਲੁੱਟ-ਖੋਹ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ।