ਅੰਮ੍ਰਿਤਸਰ: ਫੋਰਟਿਸ ਹਸਪਤਾਲ ਵਿੱਚ ਕੋਰੋਨਾ ਵਾਇਰਸ ਪੀੜਤ ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਇਹ 8ਵੀਂ ਮੌਤ ਹੈ। ਬੀਤੇ ਦਿਨ ਹੀ ਪੀੜਤ ਦੀ ਰਿਪੋਰਟ ਪੌਜ਼ੀਟਿਵ ਆਈ ਸੀ।
ਪੰਜਾਬ 'ਚ ਕੋਰੋਨਾ ਵਾਇਰਸ ਕਾਰਨ 8ਵੀਂ ਮੌਤ, ਪੀੜਤਾਂ ਦੀ ਗਿਣਤੀ ਹੋਈ 76 - ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਪੰਜਾਬ ਵਿੱਚ ਇਹ 8ਵੀਂ ਮੌਤ ਹੋ ਗਈ ਹੈ। ਬੀਤੇ ਦਿਨ ਹੀ ਪੀੜਤ ਦੀ ਰਿਪੋਰਟ ਪੌਜ਼ੀਟਿਵ ਆਈ ਸੀ।
ਫ਼ੋਟੋ।
ਦੱਸਿਆ ਜਾ ਰਿਹਾ ਹੈ ਪੀੜਤ ਨੂੰ ਪਹਿਲੀ ਵਾਰ ਖੰਘ, ਜੁਕਾਮ ਦੀ ਸ਼ਿਕਾਇਤ ਹੋਈ ਸੀ ਤਾਂ ਗੁਰੂ ਨਾਨਕ ਹਸਪਤਾਲ ਵਿੱਚ ਉਸਦਾ ਟੈਸਟ ਨੈਗੇਟਿਵ ਆਇਆ ਸੀ। ਉਕਤ ਵਿਅਕਤੀ ਨੂੰ ਮੁੜ ਇਹੀ ਸ਼ਿਕਾਇਤ ਹੋਣ 'ਤੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਸ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ।
ਦੱਸ ਦਈਏ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 76 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਨਾਲ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 11 ਲੋਕ ਠੀਕ ਹੋ ਚੁੱਕੇ ਹਨ। ਪਿਛਲੇ 12 ਘੰਟਿਆ ਵਿਚ 6 ਕੇਸ ਸਾਹਮਣੇ ਆਏ ਹਨ।