ਰਾਂਚੀ: ਅੱਜ ਭਾਰਤ ਸਮੇਤ ਪੂਰੀ ਦੁਨੀਆਂ 'ਚ 5ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਾਰ ਦੇਸ਼ 'ਚ ਝਾਰਖੰਡ ਦੀ ਰਾਜਧਾਨੀ ਰਾਂਚੀ ਮੁੱਖ ਤੌਰ 'ਤੇ ਇਸ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿੱਚ ਪੀਐੱਮ ਮੋਦੀ ਨੇ ਵੀ ਭਾਗ ਲਿਆ ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਯੋਗ ਅਨੁਸ਼ਾਸਨ ਹੈ, ਸਮਰਪਣ ਹੈ ਅਤੇ ਇਸ ਦਾ ਪਾਲਣ ਪੂਰੇ ਜੀਵਨ ਭਰ ਕਰਨਾ ਹੁੰਦਾ ਹੈ। ਯੋਗ ਉਮਰ, ਰੰਗ, ਜ਼ਾਤ, ਪੰਥ, ਅਮੀਰੀ-ਗ਼ਰੀਬੀ ਦੇ ਭੇਤ ਤੋਂ ਵੱਖ ਹੈ। ਯੋਗ ਸਾਰਿਆਂ ਦਾ ਹੈ।'
ਕੌਮਾਂਤਰੀ ਯੋਗ ਦਿਵਸ: ਪੀਐੱਮ ਮੋਦੀ ਨੇ ਕਿਹਾ- ਯੋਗ ਨੂੰ ਪਿੰਡਾਂ 'ਚ ਲਿਜਾਣ ਦਾ ਸਮਾਂ - pm modi
ਭਾਰਤ ਸਮੇਤ ਪੂਰੀ ਦੁਨੀਆਂ 'ਚ 5ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪੀਐੱਮ ਮੋਦੀ ਵੀ ਯੋਗ ਦਿਵਸ 'ਚ ਭਾਗ ਲੈਣ ਲਈ ਰਾਂਚੀ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਵੀ ਯੋਗ ਕੀਤਾ।
ਫ਼ੋਟੋ
ਉਨ੍ਹਾਂ ਕਿਹਾ ਕਿ ਅੱਜ ਦੇ ਬਦਲਦੇ ਸਮੇਂ 'ਚ ਬਿਮਾਰੀਆਂ ਤੋਂ ਬਚਾਅ ਦੇ ਨਾਲ-ਨਾਲ ਸਿਹਤ 'ਤੇ ਵੀ ਸਾਡਾ ਧਿਆਨ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ਕਤੀ ਸਾਨੂੰ ਯੋਗ ਤੋਂ ਮਿਲਦੀ ਹੈ। ਪੀਐੱਮ ਨੇ ਕਿਹਾ ਕਿ ਹੁਣ ਯੋਗ ਦੀ ਇਸ ਯਾਤਰਾ ਨੂੰ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਯੋਗ ਨੂੰ ਗ਼ਰੀਬ ਅਤੇ ਆਦੀਵਾਸੀਆਂ ਦੇ ਜੀਵਨ 'ਚ ਅਟੁੱਟ ਹਿੱਸਾ ਬਣਾਉਣਾ ਹੈ।
Last Updated : Jun 21, 2019, 8:50 AM IST