ਰੁਪਨਗਰ: ਨੰਗਲ ਡੈਮ ਤੋਂ ਅਚਾਨਕ ਛੱਡੇ ਗਏ ਪਾਣੀ ਕਾਰਨ ਹੀਰ ਗੁੱਜਰਾਂ ਦੀਆਂ 150 ਮੱਝਾਂ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਈਆਂ, ਜਿਨ੍ਹਾਂ ਵਿੱਚੋਂ 81 ਮੱਝਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 150 ਦੇ ਕਰੀਬ ਗੁੱਜਰ ਆਪਣੀਆਂ ਮੱਝ ਨੂੰ ਲੈ ਕੇ ਸਤਲੁਜ ਦਰਿਆ ਵੱਲ ਪਾਣੀ ਪੀਣ ਲਈ ਲੈ ਕੇ ਗਏ ਹੋਏ ਸਨ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਹੀਰ ਗੁੱਜਰਾਂ ਦਾ ਭਾਰੀ ਨੁਕਸਾਨ ਹੋ ਗਿਆ।
ਨੰਗਲ ਡੈਮ 'ਚ ਛੱਡੇ ਗਏ ਪਾਣੀ ਕਾਰਨ 150 ਮੱਝਾਂ ਪਾਣੀ 'ਚ ਰੁੜਿਆ, 81 ਮੱਝਾਂ ਦੀ ਮੌਤ - buffaloes died
ਪ੍ਰਸ਼ਾਸ਼ਨ ਦੀ ਲਾਪਰਵਾਹੀ ਕਾਰਨ ਪਾਣੀ 'ਚ ਗੁੱਜਰਾਂ ਦੀਆਂ 150 ਮੱਝਾਂ ਰੁੜ ਗਈਆਂ, ਜਿਨ੍ਹਾਂ ਚੋਂ 81 ਮੱਝਾਂ ਦੀ ਮੌਤ ਹੋ ਗਈ। ਗੁੱਜਰਾਂ ਦਾ ਪ੍ਰਸ਼ਾਸਨ 'ਤੇ ਇਲਜ਼ਾਮ ਹੈ ਕਿ ਪਾਣੀ ਛੱਡਣ ਤੋਂ ਪਹਿਲਾਂ ਕੋਈ ਇਤਲਾਹ ਨਹੀਂ ਦਿੱਤੀ ਗਈ ਸੀ।

ਨੰਗਲ ਡੈਮ 'ਚ ਛੱਡੇ ਗਏ ਪਾਣੀ ਕਾਰਨ 150 ਮੱਝਾਂ ਪਾਣੀ 'ਚ ਰੁੜਿਆ, 81 ਮੱਝਾਂ ਦੀ ਮੌਤ
ਵੀਡੀਓ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਹਲਕੇ ਦੇ ਮੌਜੂਦਾ ਵਿਧਾਇਕ ਰਾਣਾ ਕੇ.ਪੀ ਸਿੰਘ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾ ਕੇ ਕਿਹਾ ਕਿ ਉਹ ਪੀੜਤ ਪਰਿਵਾਰ ਦੀ ਮਾਲੀ ਮਦਦ ਲਈ ਸਰਕਾਰ ਨਾਲ ਗੱਲ ਕਰਨਗੇ। ਦੂਜੇ ਪਾਸੇ ਗੁੱਜਰਾਂ ਦਾ ਇਹ ਇਲਜ਼ਾਮ ਹੈ ਕਿ ਭਾਖੜਾ ਨੰਗਲ ਡੈਮ ਵੱਲੋਂ ਪਾਣੀ ਛੱਡਣ ਤੋਂ ਪਹਿਲਾਂ ਕੋਈ ਇਤਲਾਹ ਨਹੀਂ ਦਿੱਤੀ ਗਈ, ਜਿਸ ਕਰਕੇ ਉਨ੍ਹਾਂ ਦੇ ਕੀਮਤੀ ਪਸ਼ੂ ਪਾਣੀ ਵਿੱਚ ਰੁੜ ਗਏ।