ਨਵੀਂ ਦਿੱਲੀ: ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ, ਫੂਡ ਡਿਲਿਵਰੀ ਕੰਪਨੀ ਜ਼ੋਮੈਟੋ ਨੇ ਆਪਣੇ ਫੂਡ ਦੀ ਸਪਲਾਈ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ‘ਚ ਵਾਧਾ ਕੀਤਾ ਹੈ।
ਜ਼ੋਮੈਟੋ ਦੇ ਸੀ.ਈ.ਓ ਦੀਪਇੰਦਰ ਗੋਇਲ ਨੇ ਟਵੀਟ ਦੀ ਲੜੀ ਜਾਰੀ ਕਰਦਿਆਂ ਕਿਹਾ ਕਿ ਸਾਡੇ ਡਿਲਿਵਰੀ ਸਾਥੀ ਗਾਹਕਾਂ ਨੂੰ ਭੋਜਨ ਪਹੁੰਚਾਉਣ ਲਈ 100 ਤੋਂ 200 ਕਿਲੋਮੀਟਰ ਪ੍ਰਤੀ ਦਿਨ ਦੀ ਯਾਤਰਾ ਕਰਦੇ ਹਨ। ਤੇਲ ਦੀਆਂ ਕੀਮਤਾਂ ‘ਚ ਵਾਧੇ ਦੇ ਚੱਲਦਿਆਂ ਤੇਲ 'ਤੇ ਉਨ੍ਹਾਂ ਦੇ ਮਾਸਿਕ ਖਰਚਿਆਂ ‘ਚ 600 ਤੋਂ 800 ਰੁਪਏ (ਉਨ੍ਹਾਂ ਦੀ ਮਾਸਿਕ ਆਮਦਨ ਦਾ 3%) ਵਾਧਾ ਕੀਤਾ ਹੈ।
ਕਾਰਜਾਂ ਦੀ ਵੱਧ ਰਹੀ ਕੀਮਤ ਨੂੰ ਧਿਆਨ ‘ਚ ਰੱਖਦੇ ਹੋਏ, ਅਸੀਂ ਆਪਣੇ ਭੋਜਨ ਵੰਡਣ ਵਾਲੇ ਭਾਈਵਾਲਾਂ ਲਈ ਤਨਖਾਹ ‘ਚ 7-8% ਦਾ ਵਾਧਾ ਕੀਤਾ ਹੈ।