ਨਵੀਂ ਦਿੱਲੀ: ਫੂਡ ਡਿਲਿਵਰੀ ਜ਼ੋਮੈਟੋ 30 ਜੂਨ 2021 ਨੂੰ ਖ਼ਤਮ ਤਿਮਾਹੀ ਦੌਰਾਨ 6356.2 ਕਰੋੜ ਦਾ ਨੁਕਸਾਨ ਹੋਇਆ ਹੈ। ਪਿਛਲੇ ਵਿੱਤੀ ਸਾਲ ਦੀ ਇਸ ਮਿਆਦ ਦੇ ਦੌਰਾਨ ਕੰਪਨੀ ਨੂੰ 99.8 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਜ਼ੋਮੈਟੋ ਨੇ ਕਿਹਾ ਕਿ ਇਸ ਵਾਰ ਜੂਨ ਮਹੀਨੇ ਖ਼ਤਮ ਹੋਈ ਪਹਿਲੀ ਤਿਮਾਹੀ ਦੌਰਾਨ ਖਰਚਾ ਵਧ ਕੇ 1,259.7 ਕਰੋੜ ਰੁਪਏ ਹੋ ਗਿਆ, ਜਦੋਂ ਕਿ ਪਿਛਲੇ ਸਮੇਂ ਦੌਰਾਨ 383.3 ਕਰੋੜ ਰੁਪਏ ਸੀ ਦੀਪਇੰਦਰ ਗੋਇਲ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਇੱਕ ਸੁਤੰਤਰ ਤੀਜੀ ਧਿਰ ਦੁਆਰਾ ਕਰਵਾਏ ਗਏ ਗਿੱਗ ਅਰਥਚਾਰੇ ਦੇ ਵਰਕਰ ਸਰਵੇਖਣ ਵਿੱਚ ਸਭ ਤੋਂ ਹੇਠਾਂ ਸੀ।
ਉਨ੍ਹਾਂ ਨੇ ਕਿਹਾ ਅਸੀਂ ਮੰਨਦੇ ਹਾਂ ਕਿ ਸਾਨੂੰ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਅਤੇ ਆਪਣੇ ਇੰਡੀਆ ਫੂਡ ਡਿਲਿਵਰੀ ਕਾਰੋਬਾਰ ਲਈ ਕਾਰਜਸ਼ੀਲ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਤੇਜ਼ੀ ਨਾਲ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।