ਗੁਹਾਟੀ: ਅਸਾਮ ਪੁਲਿਸ ਨੇ ਬਾਲ ਵਿਆਹ ਵਿਰੁੱਧ ਵੱਡੇ ਪੱਧਰ 'ਤੇ ਕਾਰਵਾਈ ਕਰਦਿਆਂ ਹੁਣ ਤੱਕ 1,800 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਕਿਹਾ ਕਿ "ਜ਼ੀਰੋ ਟੋਲਰੈਂਸ ਦੀ ਭਾਵਨਾ" ਨਾਲ ਇਸ ਖਤਰੇ ਵਿਰੁੱਧ ਕਾਰਵਾਈ ਵਿੱਢੀ ਜਾਵੇਗੀ। ਮੁੱਖ ਮੰਤਰੀ ਹਿਮਾਂਤਾ ਵਿਸ਼ਵ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਸ਼ਰਮਾ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਮੁਹਿੰਮ ਸ਼ੁੱਕਰਵਾਰ ਸਵੇਰ ਤੋਂ ਸੂਬੇ ਭਰ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਜਾਰੀ ਰਹੇਗੀ। ਰਾਜ ਮੰਤਰੀ ਮੰਡਲ ਨੇ 23 ਜਨਵਰੀ ਨੂੰ ਫੈਸਲਾ ਕੀਤਾ ਸੀ ਕਿ ਬਾਲ ਵਿਆਹ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇ।
ਇਹ ਵੀ ਪੜ੍ਹੋ:ICAI CA Foundation Results Today: CA ਫਾਊਂਡੇਸ਼ਨ ਦਸੰਬਰ 2022 ਦੀ ਪ੍ਰੀਖਿਆ ਦਾ ਨਤੀਜਾ ਜਾਰੀ, ਪੜ੍ਹੋ ਕਿਵੇਂ ਕਰ ਸਕਦੇ ਹੋ ਚੈੱਕ
ਸਪੱਸ਼ਟ ਤਸਵੀਰ ਸਾਹਮਣੇ ਆ ਜਾਵੇਗੀ: ਇਸ ਘੋਸ਼ਣਾ ਤੋਂ ਬਾਅਦ ਫੌਰੀ ਤੌਰ 'ਤੇ ਕਾਰਵਾਈ ਕਰਦੇ ਹੋਏ ਕੁਝ ਹੀ ਘੰਟਿਆਂ ਵਿਚ ਪੁਲਿਸ ਨੇ ਬਾਲ ਵਿਆਹ ਦੇ 4,004 ਕੇਸ ਦਰਜ ਕੀਤੇ ਹਨ। ਜਿੰਨਾਂ ਖਿਲਾਫ ਕਾਰਵਾਈ ਦੇ ਹੁਕਮ ਮੁੱਖ ਮੰਤਰੀ ਦੇ ਦਿੱਤੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਾਲ ਵਿਆਹ ਦੇ ਖਿਲਾਫ ਮੁਹਿੰਮ ਜਾਰੀ ਹੈ ਅਤੇ ਗ੍ਰਿਫਤਾਰੀਆਂ ਵੀ ਜਾਰੀ ਹਨ। ਨਾਲ ਹੀ ਅਜਿਹੇ ਜ਼ਿਲ੍ਹਿਆਂ ਦੇ ਸਬੰਧ ਵਿੱਚ ਸਪੱਸ਼ਟ ਤਸਵੀਰ ਸਾਹਮਣੇ ਆ ਜਾਵੇਗੀ, ਜਿੱਥੇ ਅਜਿਹੇ ਮਾਮਲਿਆਂ ਦੀ ਪਛਾਣ ਕੀਤੀ ਜਾਵੇਗੀ।
'ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਓਫੈਂਸ' ਤਹਿਤ ਕੇਸ ਦਰਜ ਕੀਤਾ ਜਾਵੇਗਾ :ਜਾਣਕਾਰੀ ਮੁਤਾਬਿਕ ਹੁਣ ਤੱਕ ਧੂਬਰੀ ਤੋਂ ਸਭ ਤੋਂ ਵੱਧ 136 ਗ੍ਰਿਫ਼ਤਾਰੀਆਂ ਹੋਈਆਂ ਹਨ। ਜਿੱਥੇ ਸਭ ਤੋਂ ਵੱਧ 370 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਬਾਰਪੇਟਾ 'ਚ 110 ਅਤੇ ਨਗਾਓਂ 'ਚ 100 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਵਿਆਹ ਕਰਨ ਵਾਲਿਆਂ 'ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ POSCOਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਅਤੇ 14 ਤੋਂ 18 ਸਾਲ ਦੀ ਉਮਰ ਦੀਆਂ ਲੜਕੀਆਂ ਨਾਲ ਵਿਆਹ ਕਰਨ ਵਾਲਿਆਂ 'ਤੇ ਬਾਲ ਵਿਆਹ ਰੋਕੂ ਕਾਨੂੰਨ, 2006 ਤਹਿਤ ਕੇਸ ਦਰਜ ਕੀਤਾ ਜਾਵੇਗਾ।
ਮੁੱਖ ਮੰਤਰੀ ਸ਼ਰਮਾ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਮੁਹਿੰਮ ਜਾਰੀ ਹੈ ਅਤੇ ਗ੍ਰਿਫਤਾਰੀਆਂ ਦੇ ਮਾਮਲੇ ਅਤੇ ਜਿਲ੍ਹਿਆਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਇਹਨਾਂ ਦੇ ਸਬੰਧ ਵਿੱਚ ਸ਼ਾਮ ਤੱਕ ਸਪੱਸ਼ਟ ਤਸਵੀਰ ਸਾਹਮਣੇ ਆ ਜਾਵੇਗੀ। ਹੁਣ ਤੱਕ ਸਭ ਤੋਂ ਵੱਧ 136 ਗ੍ਰਿਫਤਾਰੀਆਂ ਧੂਬਰੀ ਤੋਂ ਹੋਈਆਂ ਹਨ, ਜਿੱਥੇ ਸਭ ਤੋਂ ਵੱਧ 370 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਬਾਰਪੇਟਾ 'ਚ 110 ਅਤੇ ਨਗਾਓਂ 'ਚ 100 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਵਿਆਹ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਜੇਕਰ ਲੜਕੇ ਦੀ ਉਮਰ ਵੀ 14 ਸਾਲ ਤੋਂ ਘੱਟ ਹੈ ਤਾਂ ਉਸ ਨੂੰ ਸੁਧਾਰ ਘਰ ਭੇਜ ਦਿੱਤਾ ਜਾਵੇਗਾ ਕਿਉਂਕਿ ਨਾਬਾਲਗ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ।
ਪਾਦਰੀ, ਕਾਜ਼ੀ ਅਤੇ ਪਰਿਵਾਰ ਖਿਲਾਫ ਦਰਜ ਕੀਤਾ ਜਾਵੇਗਾ ਮਾਮਲਾ:ਜ਼ਿਕਰਯੋਗ ਹੈ ਕਿ ਜਿਥੇ ਕਾਨੂੰਨ ਸਖਤ ਨਬਾਲਿਗ ਨਾਲ ਵਿਆਹ ਕਰਨ ਵਾਲਿਆਂ ਖਿਲਾਫ ਹੋਵੇਗਾ ਤਾਂ ਉਥੇ ਹੀ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਿਹਾ ਸੀ ਕਿ ਅਜਿਹੇ ਵਿਆਹਾਂ ਵਿੱਚ ਸ਼ਾਮਲ ਪੁਜਾਰੀ, ਕਾਜ਼ੀ ਅਤੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਟਵੀਟ ਕੀਤਾ, “ਅਸਾਮ ਸਰਕਾਰ ਰਾਜ ਵਿੱਚ ਬਾਲ ਵਿਆਹ ਨੂੰ ਖਤਮ ਕਰਨ ਦੇ ਆਪਣੇ ਸੰਕਲਪ ਵਿੱਚ ਦ੍ਰਿੜ ਹੈ।