ਨਵੀਂ ਦਿੱਲੀ: ਭਾਰਤੀ ਕ੍ਰਿਕਟ ਦੇ ਸਟਾਰ ਕ੍ਰਿਕੇਟਰ ਰਹੇ ਯੁਵਰਾਜ ਸਿੰਘ ਛੇਤੀ ਹੀ ਕ੍ਰਿਕਟ ਵਿੱਚ ਵਾਪਸੀ ਕਰਨਗੇ। ਉਨ੍ਹਾਂ ਬੀਤੀ ਰਾਤ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਪੋਸਟ ਕਰਕੇ ਕਿਹਾ ਕਿ ਅਨੇਕਾਂ ਪ੍ਰਸ਼ੰਸਕਾਂ ਦੇ ਮੈਸੇਜ ਆ ਰਹੇ ਸੀ ਕਿ ਉਹ ਕ੍ਰਿਕਟ ਵਿੱਚ ਵਾਪਸੀ ਕਰਨ ਤੇ ਇਸੇ ਕਾਰਨ ਉਨ੍ਹਾਂ ਕ੍ਰਿਕਟ ਵਿੱਚ ਵਾਪਸੀ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਟੀ-20 ਵਰਲਡ ਕੱਪ ਵਿੱਚ ਭਾਰਤ ਦੀ ਦਾਖ਼ਲੇ ਤੋਂ ਪਹਿਲਾਂ ਹੀ ਅਸਫਲਤਾ ਉਪਰੰਤ ਪ੍ਰਸ਼ੰਸਕਾਂ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਸੀ।
ਯੁਵਰਾਜ ਸਿੰਘ ਨੇ ਭਾਰਤ ਨੂੰ 2011 ਵਿਸ਼ਵ ਕੱਪ ਜਿੱਤਾਉਣ 'ਚ ਅਹਿਮ ਭੂਮਿਕਾ ਨਿਭਾਈ (He played key role to win world cup-2011) ਸੀ ਤੇ ਉਨ੍ਹਾਂ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਹੁਣ ਇਹ ਧਮਾਕੇਦਾਰ ਆਲਰਾਊਂਡਰ ਫਿਰ ਤੋਂ ਕ੍ਰਿਕਟ 'ਚ ਵਾਪਸੀ ਦੀ ਤਿਆਰੀ 'ਚ ਹੈ। ਯੁਵਰਾਜ ਨੇ ਪੰਜਾਬ ਦੀ ਟੀਮ ਦੇ ਲਈ ਵਾਪਸੀ ਕਰਨ ਦੇ ਸੰਕੇਤ ਦੇ ਦਿੱਤੇ ਹਨ।
ਕ੍ਰਿਕਟ ਵਿੱਚ ਵਾਪਸੀ ਦੇ ਸੰਕੇਤ ਦੇਣ ਦੇ ਨਾਲ ਹੀ ਉਨ੍ਹਾਂ ਆਪਣੀ ਪੋਸਟ ਸ਼ੇਅਰ ਕੀਤੀ ਤੇ ਕਿਹਾ ਕਿ ਰੱਬ ਤੁਹਾਡੀ ਮੰਜਲ ਤੈਅ ਕਰਦਾ ਹੈ। ਫਰਵਰੀ ਮਹੀਨੇ ਵਿੱਚ ਪ੍ਰਸ਼ੰਸਕਾਂ ਦੀ ਮੰਗ ‘ਤੇ ਉਹ ਮੁੜ ਪਿੱਚ ‘ਤੇ ਵਾਪਸੀ ਕਰਨਗੇ (Fans ask him to return to cricket)। ਉਨ੍ਹਾਂ ਪ੍ਰਸ਼ੰਸਕਾਂ ਵੱਲੋਂ ਦੁਆਵਾਂ ਤੇ ਸ਼ੁਭ ਇੱਛਾਵਾਂ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬੜੀ ਵੱਡੀ ਗੱਲ ਹੈ। ਉਨ੍ਹਾਂ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਹਮੇਸ਼ਾ ਸਪੋਰਟ ਕਰਦੇ ਰਹਿਣ ਤੇ ਇਹੋ ਇੱਕ ਸੱਚੇ ਪ੍ਰਸ਼ੰਸਕ ਦੀ ਨਿਸ਼ਾਨੀ ਹੁੰਦੀ ਹੈ।
ਜਿਕਰਯੋਗ ਹੈ ਕਿ ਸੰਨਿਆਸ ਲੈਂਦਿਆਂ ਯੁਵੀ ਨੇ ਕਿਹਾ ਸੀ, "ਜਦੋਂ ਤੁਸੀਂ ਜ਼ਿੰਦਗੀ ਵਿੱਚ ਇੱਕ ਤੇਜ਼ ਰਫਤਾਰ ਨਾਲ ਚੱਲ ਰਹੇ ਹੋ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਸਾਸ ਨਹੀਂ ਹੁੰਦਾ ਅਤੇ ਫਿਰ ਅਚਾਨਕ ਤੁਸੀਂ ਸੋਚਦੇ ਹੋ, ਓ ਕੀ ਹੋਇਆ ਅਤੇ ਮੈਂ ਘਰ ਵਿਚ 2-3 ਮਹੀਨਿਆਂ ਲਈ ਬੈਠਾ ਹਾਂ, ਸਪੱਸ਼ਟ ਤੌਰ 'ਤੇ ਪਰ ਵੱਖੋ ਵੱਖਰੇ ਕਾਰਨਾਂ ਕਰਕੇ। ਮੇਰੇ ਕਰੀਅਰ ਵਿਚ ਉਹ ਪੜਾਅ ਆ ਗਿਆ ਸੀ ਜਦੋਂ ਕ੍ਰਿਕਟ ਮੇਰੀ ਮਾਨਸਿਕ ਤੌਰ 'ਤੇ ਮਦਦ ਨਹੀਂ ਕਰ ਸਕਦਾ ਸੀ। ਮੈਂ ਹਮੇਸ਼ਾਂ ਕ੍ਰਿਕਟ ਖੇਡਣਾ ਚਾਹੁੰਦਾ ਸੀ ਪਰ ਹੁਣ ਇਹ ਮੇਰੀ ਮਦਦ ਨਹੀਂ ਕਰ ਰਿਹਾ ਸੀ। ਇਹ ਕਿਹਾ ਜਾਂਦਾ ਸੀ ਕਿ ਮੈਨੂੰ ਕਦੋਂ ਰਿਟਾਇਰ ਹੋਣਾ ਚਾਹੀਦਾ ਹੈ, ਮੈਨੂੰ ਰਿਟਾਇਰ ਹੋਣਾ ਚਾਹੀਦਾ ਹੈ? ਮੈਨੂੰ ਰਿਟਾਇਰ ਨਹੀਂ ਹੋਣਾ ਚਾਹੀਦਾ, ਕੀ ਮੈਂ ਇਕ ਹੋਰ ਸੀਜ਼ਨ ਖੇਡਾਂਗਾ? "
ਇਹ ਵੀ ਪੜ੍ਹੋ:ਆਖ਼ਰ ਯੂਵੀ ਨੇ ਖੋਲ੍ਹ ਦਿੱਤਾ 'ਰਾਜ਼-ਏ-ਰਿਟਾਇਰਮੈਂਟ'