ਹੈਦਰਾਬਾਦ ਡੈਸਕ :ਵੱਡੇ-ਵੱਡੇ ਸੁਪਨੇ ਲੈ ਨੌਜਵਾਨ ਲੀਬੀਆ ਗਏ ਸਨ, ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ, ਪਰ ਇਨ੍ਹਾਂ ਨਾਲ ਵੱਡਾ ਧੋਖਾ ਇਨ੍ਹਾਂ ਦੇ ਏਜੰਟਾਂ ਵੱਲੋਂ ਹੀ ਕੀਤਾ ਗਿਆ ਸੀ। ਏਜੰਟਾਂ ਨੇ ਇਨ੍ਹਾਂ ਨੂੰ ਲੀਬੀਆ 'ਚ ਵੇਚਿਆ ਗਿਆ ਸੀ। ਇਸ ਦਾ ਖੁਲਾਸਾ ਲੀਬੀਆ ਤੋਂ ਵਰਤੇ ਨੌਜਵਾਨਾਂ ਦੇ ਗਰੁੱਪ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 3,000 ਡਾਲਰ 'ਚ ਸੌਦਾ ਕੀਤਾ ਗਿਆ ਸੀ।
ਔਰਤ ਦੇ ਇਲਜ਼ਾਮ: ਜ਼ਿਕਰਯੋਗ ਕਿ ਇੱਕ ਮਹੀਨਾ ਪਹਿਲਾਂ ਜਲੰਧਰ ਦੀ ਇੱਕ ਔਰਤ ਵੱਲੋਂ ਵੀ ਉਸ ਨੂੰ ਵੇਚੇ ਜਾਣ ਦੇ ਇਲਜ਼ਾਮ ਲਗਾਏ ਸਨ।ਇੱਕ ਵੀਡੀਓ ਜਰੀਏ ਔਰਤ ਨੇ ਜਲੰਧਰ ਦੇ ਏਜੰਟ ਉੱਪਰ ਲਗਾਏ ਗਏ ਸੀ। ਔਰਤ ਨੇ ਕਿਹਾ ਕਿ ਦੁਬਈ 'ਚ ਉਸ ਨੂੰ ਘਰੇਲੂ ਕਰਮਚਾਰੀ ਦੀ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ, ਪਰ ਅਸਲ 'ਚ ਉਸ ਨੂੰ ਲਗਭਗ 3 ਲੱਖ ਰੁਪਏ ਵਿੱਚ ਵੇਚਿਆ ਗਿਆ ਸੀ। ਹੁਣ ਵਤਨ ਪਰਤੇ ਇਨ੍ਹਾਂ ਨੌਜਵਾਨਾਂ ਵੱਲੋਂ ਵੀ ਦਾਅਵਾ ਕੀਤਾ ਗਿਆ ਕਿ ਇੱਕ ਕੰਪਨੀ ਵੱਲੋਂ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ । ਇੰਨਾਂ ਹੀ ਨਹੀਂ, ਉਨ੍ਹਾਂ ਤੋਂ ਗੁਲਾਮਾਂ ਵਾਂਗ ਕੰਮ ਕਰਵਾਇਆ ਗਿਆ। ਕਿਉਂਕਿ, ਉਨ੍ਹਾਂ ਨੂੰ ਵੀ ਏਜੰਟਾਂ ਨੇ ਵੇਚ ਦਿੱਤਾ ਸੀ।
ਵਿਦੇਸ਼ ਮੰਤਰਾਲੇ ਦ ਧੰਨਵਾਦ:ਮੰਗਲਵਾਰ ਨੂੰ ਭਾਰਤ ਪਹੁੰਚੇ ਨੌਜਵਾਨਾਂ ਵੱਲੋਂ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸਹੀ ਸਮੇਂ 'ਤੇ ਇਸ ਮਮਾਲੇ 'ਚ ਦਖਲ ਦੇ ਕੇ ਸਾਡੀ ਮਦਦ ਕੀਤੀ ਹੈ। ਜਿਸ ਕਾਰਨ ਅਸੀਂ ਵਾਪਸ ਭਾਰਤ ਆ ਸਕੇ ਹਾਂ। ਨੌਜਾਵਨਾਂ ਨੇ ਦੱਸਿਆ ਕਿ ਲੀਬੀਆ ਦੇ ਬੇਨਗਾਜ਼ੀ 'ਚ ਸਥਿਤ ਐੱਲ.ਸੀ.ਸੀ.ਸੀਮਿੰਟ ਕੰਪਨੀ 'ਚ ਮਜ਼ਦੂਰੀ ਕਰਨ ਲਈ ਉਨ੍ਹਾਂ ਨੂੰ ਰੱਖਿਆ ਗਿਆ ਸੀ। ਪਰ ਕੁੱਝ ਨੌਜਵਾਨਾਂ ਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਏਜੰਟ ਨੇ ਉਨ੍ਹਾਂ ਨੂੰ ਕੰਪਨੀ ਕੋਲ ਵੇਚਿਆ ਹੈ। ਇਸ ਕਾਰਨ ਕੰਪਨੀ ਨੇ ਉਨ੍ਹਾਂ ਤੋਂ 18 ਘੰਟੇ ਤੋਂ ਵੱਧ ਸਮਾਂ ਕਰਨ ਵੀ ਕਰਵਾਇਆ ਗਿਆ।