ਪੰਜਾਬ

punjab

ETV Bharat / bharat

ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਕਤਲ, ਸ਼ਹਿਰ 'ਚ ਤਣਾਅ - ਹੋਰ ਧਰਮ ਨਾਲ ਸਬੰਧਤ ਲੜਕੀ ਨਾਲ ਪਿਆਰ

ਕਲਬੁਰਗੀ ਜ਼ਿਲ੍ਹੇ ’ਚ 25 ਸਾਲਾਂ ਨੌਜਵਾਨ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦੂਜੇ ਧਰਮ ਦੀ ਇੱਕ ਲੜਕੀ ਨਾਲ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਲੜਕੀ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਦਾ ਵਿਰੋਧ ਕਰ ਰਹੇ ਸੀ।

ਹਿੰਦੂ ਨੌਜਵਾਨ ਦੀ ਹੱਤਿਆ
ਹਿੰਦੂ ਨੌਜਵਾਨ ਦੀ ਹੱਤਿਆ

By

Published : May 26, 2022, 11:58 AM IST

ਕਲਬੁਰਗੀ: ਜ਼ਿਲੇ 'ਚ ਵੀਰਵਾਰ ਨੂੰ 25 ਸਾਲਾ ਹਿੰਦੂ ਨੌਜਵਾਨ ਦੇ ਕਤਲ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ, ਜੋ ਕਿ ਇਕ ਵੱਖਰੀ ਧਰਮ ਦੀ ਔਰਤ ਨਾਲ ਪਿਆਰ ਕਰਦਾ ਸੀ। ਮ੍ਰਿਤਕ ਦੀ ਪਛਾਣ ਜ਼ਿਲੇ ਦੇ ਵਾਡੀਟਾਊਨ ਦੇ ਭੀਮਾ ਨਗਰ ਲੇਆਉਟ ਦੀ ਰਹਿਣ ਵਾਲੇ ਵਿਜੇ ਕਾਂਬਲੇ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਕਾਂਬਲ ਕਿਸੇ ਹੋਰ ਧਰਮ ਨਾਲ ਸਬੰਧਤ ਲੜਕੀ ਨਾਲ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਰ ਦੂਜੇ ਪਾਸੇ ਲੜਕੀ ਦਾ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਦਾ ਵਿਰੋਧ ਕਰ ਰਿਹਾ ਸੀ।

ਮੁਢਲੀਆਂ ਰਿਪੋਰਟਾਂ ਮੁਤਾਬਿਕ ਕਾਂਬਲੇ ਨੂੰ ਬਦਮਾਸ਼ਾਂ ਦੇ ਇੱਕ ਗਰੋਹ ਨੇ ਰੇਲਵੇ ਪੁਲ ਦੇ ਕੋਲ ਬੰਧਕ ਬਣਾ ਲਿਆ ਅਤੇ ਉਸ ’ਤੇ ਹਥਿਆਰਾਂ, ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ।

ਇਸ ਦੌਰਾਨ ਕਾਂਬਲ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਜਿਸ ਤੋਂ ਬਾਅਦ ਵਾੜੀ ਕਸਬੇ 'ਚ ਸਥਿਤੀ ਤਣਾਅਪੂਰਨ ਬਣ ਗਈ ਹੈ।

ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕਸਬੇ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਦੂਜੇ ਪਾਸੇ ਵਾੜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਦਿੱਲੀ ਪੁਲਿਸ ਨੇ ਰੇਪ ਮਾਮਲੇ ’ਚ 21 ਸਾਲਾ ਨੌਜਵਾਨ ਸਣੇ 5 ਨਾਬਾਲਗ ਮੁਲਜ਼ਮਾਂ ਨੂੰ ਕੀਤਾ ਕਾਬੂ

ABOUT THE AUTHOR

...view details