ਅਹਿਮਦਨਗਰ:ਜ਼ਿਲੇ ਦੇ ਕਰਜਤ ਕਸਬੇ 'ਚ ਵੀਰਵਾਰ ਰਾਤ ਨੂੰ ਪ੍ਰਤੀਕ ਉਰਫ ਸੰਨੀ ਰਾਜੇਂਦਰ ਪਵਾਰ ਨਾਂ ਦੇ ਨੌਜਵਾਨ 'ਤੇ ਇਕ ਸਮੂਹ ਨੇ ਹਮਲਾ ਕਰ ਦਿੱਤਾ। ਮੁੱਢਲੀ ਜਾਂਚ ਮੁਤਾਬਕ ਇਹ ਹਮਲਾ ਪੁਰਾਣੇ ਝਗੜੇ ਕਾਰਨ ਹੋਇਆ ਹੈ।
ਹਾਲਾਂਕਿ, ਹਿੰਦੂਤਵੀ ਸੰਗਠਨਾਂ ਦਾ ਦੋਸ਼ ਹੈ ਕਿ ਇਹ ਹਮਲਾ ਇਸ ਲਈ ਹੋਇਆ ਹੈ ਕਿਉਂਕਿ ਪਵਾਰ ਨੇ ਕੁਝ ਦਿਨ ਪਹਿਲਾਂ ਮੁਅੱਤਲ ਭਾਜਪਾ ਬੁਲਾਰੇ (BJP spokesperson Nupur Sharma) ਨੂਪੁਰ ਸ਼ਰਮਾ ਦਾ ਸਮਰਥਨ ਕੀਤਾ ਸੀ। ਹਮਲੇ 'ਚ ਗੰਭੀਰ ਜ਼ਖਮੀ ਪਵਾਰ ਨੂੰ ਇਲਾਜ ਲਈ ਅਹਿਮਦਨਗਰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪਵਾਰ 'ਤੇ ਹਮਲੇ ਦੇ ਵਿਰੋਧ 'ਚ ਸ਼ਨੀਵਾਰ ਨੂੰ ਕਰਜਤ ਸ਼ਹਿਰ ਬੰਦ ਰਿਹਾ। ਪੁਲਿਸ ਨੇ ਪਵਾਰ 'ਤੇ ਹਮਲਾ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ 'ਚ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਨੂਪੁਰ ਸ਼ਰਮਾ ਦਾ ਸਟੇਟਸ ਲਗਾਉਣ ਕਾਰਨ ਹਮਲਾ ਕੀਤਾ ਗਿਆ|
ਇਸ ਤੋਂ ਪਹਿਲਾਂ ਵੀ ਦੋ ਗੁੱਟਾਂ ਵਿਚਾਲੇ ਝਗੜਾ ਹੋ ਚੁੱਕਾ ਹੈ। ਇਸ ਸਬੰਧੀ ਕਰਜਤ ਥਾਣੇ ਵਿੱਚ ਵੀ ਜੁਰਮ ਦਰਜ ਹੈ। ਮੁੱਢਲੀ ਜਾਣਕਾਰੀ ਹੈ ਕਿ ਇਸੇ ਝਗੜੇ ਕਾਰਨ ਇਹ ਹਮਲਾ ਹੋਇਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਅਸਲ ਵਿੱਚ ਨੂਪੁਰ ਸ਼ਰਮਾ ਦੇ ਸਮਰਥਨ ਨਾਲ ਇਸ ਦਾ ਕੋਈ ਸਬੰਧ ਹੈ।
ਇਹ ਵੀ ਪੜ੍ਹੋ:-ਧੀ ਦੇ ਪ੍ਰੇਮ ਸਬੰਧਾਂ ਤੋਂ ਨਰਾਜ਼ ਪਿਤਾ ਨੇ ਦਿੱਤੀ ਕਤਲ ਦੀ ਸੁਪਾਰੀ, ਫਿਲਮੀ ਅੰਦਾਜ਼ 'ਚ ਲਾਇਆ ਜ਼ਹਿਰ ਦਾ ਟੀਕਾ