ਨਵੀਂ ਦਿੱਲੀ: ਲਾਲ ਕਿਲ੍ਹਾ ’ਤੇ ਹੋਏ ਹਿੰਸਾ ਦੇ ਦੌਰਾਨ ਹੱਥ 'ਚ ਤਲਵਾਰ ਲਹਿਰਾ ਰਹੇ ਵਿਅਕਤੀ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸਦੇ ਘਰ ਤੋਂ ਦੋ ਤਲਵਾਰਾਂ ਵੀ ਬਰਾਮਦ ਕੀਤੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਉਸਨੇ ਲਾਲ ਕਿਲ੍ਹਾ ਹਿੰਸਾ ਦੌਰਾਨ ਕੀਤਾ ਸੀ। ਮੁਲਜ਼ਮ ਦੀ ਪਛਾਣ ਮਨਿੰਦਰ ਸਿੰਘ ਉਰਫ ਮੋਨੀ ਦੇ ਰੂਪ ਤੇ ਹੋਈ ਹੈ। ਉਹ ਮੈਕੇਨਿਕ ਦਾ ਦਾ ਕੰਮ ਕਰਦਾ ਹੈ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ ਕੀਤੀ ਜਾ ਰਹੀ ਕਾਰਵਾਈ
ਜਾਣਕਾਰੀ ਮੁਤਾਬਿਕ ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੁਆਰਾ ਕੀਤੀ ਜਾ ਰਹੀ ਹੈ। ਹਾਲ ਹੀ 'ਚ ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਸੀ ਕਿ ਸਵਰੂਪ ਨਗਰ ਦਾ ਰਹਿਣ ਵਾਲਾ ਮਨਿੰਦਰ ਸਿੰਘ ਮੰਗਲਵਾਰ ਦੀ ਰਾਤ ਨੂੰ ਪੀਤਮਪੁਰਾ ਸਥਿਤ ਸੀਡੀ ਬਲਾਕ ਬਸ ਸਟਾਪ ਵਿਖੇ ਆਏਗਾ। ਇਸ ਜਾਣਕਾਰੀ ਤੇ ਪੁਲਿਸ ਟੀਮ ਨੇ ਛਾਪਾ ਮਾਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਟੀਮ ਉਸਨੂੰ ਲੈ ਕੇ ਘਰ ਪਹੁੰਚੀ ਜਿੱਥੇ ਉਹ ਤਲਵਾਰਾ ਮਿਲੀਆਂ ਜਿਸ ਨੂੰ ਉਹ ਲਾਲ ਕਿਲ੍ਹੇ ਤੇ ਲਹਿਰਾ ਰਿਹਾ ਸੀ।