ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਗੱਡੀ ਨੂੰ ਰੋਕ ਕੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਨੌਜਵਾਨ ਰਾਜਦੀਪ ਸਿੰਘ ਨੂੰ ਪੁਲਿਸ ਨੇ ਜ਼ਮਾਨਤ ਦੇ ਦਿੱਤੀ ਹੈ। ਰਾਜਦੀਪ ਸਿੰਘ ਨੇ ਆਪਣੀ ਜ਼ਮਾਨਤ ਦੀ ਖ਼ਬਰ ਖੁਦ ਵੀਡੀਓ ਰਾਹੀਂ ਸਾਂਝੀ ਕੀਤੀ।
ਰਾਜਦੀਪ ਸਿੰਘ ਨੇ ਵੀਡੀਓ ਵਿੱਚ ਕਿਹਾ ਕਿ ਜਦੋਂ ਮੈਂ ਅਜੇ ਦੇਵਗਨ ਦੀ ਗੱਡੀ ਨੂੰ ਘੇਰਿਆ ਤਾਂ ਅਜੇ ਦੇਵਗਨ ਨੇ ਮੇਰੇ ਉੱਤੇ ਕਾਨੂੰਨੀ ਕਾਰਵਾਈ ਕੀਤੀ। ਨੌਜਵਾਨ ਨੇ ਦੱਸਿਆ ਕਿ ਪੁਲਿਸ ਨੇ ਕੰਮ ਦੌਰਾਨ ਉਸ ਨੂੰ ਚੁਕਵਾਇਆ ਸੀ। ਜ਼ਮਾਨਤ ਮਿਲਣ ਤੋਂ ਬਾਅਦ ਰਾਜਦੀਪ ਨੇ ਉਨ੍ਹਾਂ ਦੀ ਮਦਦ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।