ਪੰਜਾਬ

punjab

ETV Bharat / bharat

ਆਨਰ ਕਿਲਿੰਗ: ਭਰਾ ਨੇ ਭੈਣ ਦੇ ਪ੍ਰੇਮੀ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ, ਇਲਾਜ ਦੌਰਾਨ ਮੌਤ - ਗੁਜਰਾਤ ਦੇ ਰਾਜਕੋਟ

ਹੈਦਰਾਬਾਦ ਤੋਂ ਬਾਅਦ ਹੁਣ ਗੁਜਰਾਤ ਦੇ ਰਾਜਕੋਟ ਵਿੱਚ ਵੀ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 22 ਸਾਲਾ ਲੜਕੇ ਦਾ ਪ੍ਰੇਮ ਪ੍ਰਸੰਗ ਮੌਤ 'ਤੇ ਖਤਮ ਹੋ ਗਿਆ। ਲੜਕੀ ਦੇ ਭਰਾ ਨੇ ਆਪਣੇ ਦੋਸਤ ਨਾਲ ਮਿਲ ਕੇ ਪ੍ਰੇਮੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਲੜਕੀ ਦੇ ਭਰਾ ਸਮੇਤ ਇੱਕ ਹੋਰ ਨੂੰ ਹਿਰਾਸਤ ਵਿੱਚ ਲਿਆ ਹੈ।

ਭਰਾ ਨੇ ਭੈਣ ਦੇ ਪ੍ਰੇਮੀ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ
ਭਰਾ ਨੇ ਭੈਣ ਦੇ ਪ੍ਰੇਮੀ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ

By

Published : May 14, 2022, 4:19 PM IST

ਰਾਜਸਥਾਨ/ਅਹਿਮਦਾਬਾਦ:ਗੁਜਰਾਤ ਦੇ ਰਾਜਕੋਟ ਵਿੱਚ ਤਿੰਨ ਦਿਨ ਪਹਿਲਾਂ ਇੱਕ ਮਹਿਲਾ ਦੋਸਤ ਦੇ ਭਰਾ ਦੁਆਰਾ ਕਥਿਤ ਤੌਰ 'ਤੇ ਕੁੱਟਮਾਰ ਕਰਨ ਤੋਂ ਬਾਅਦ ਵੀਰਵਾਰ ਨੂੰ ਇੱਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਦੇ ਡਿਪਟੀ ਕਮਿਸ਼ਨਰ (ਪਹਿਲਾ ਜ਼ੋਨ) ਪ੍ਰਵੀਨ ਕੁਮਾਰ ਮੀਨਾ ਨੇ ਦੱਸਿਆ ਕਿ ਮਿਥੁਨ ਠਾਕੁਰ 9 ਮਈ ਨੂੰ ਹੋਏ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਵੀਰਵਾਰ ਤੜਕੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

ਠਾਕੁਰ ਦੀ ਮੌਤ ਤੋਂ ਬਾਅਦ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਸ਼ਾਕਿਰ ਕਾਦੀਵਾਰ ਅਤੇ ਉਸ ਦੇ ਦੋਸਤ ਅਬਦੁਲ ਅਜਮੇਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੀਨਾ ਨੇ ਦੱਸਿਆ ਕਿ ਦੋਵੇਂ ਜੰਗਲੇਸ਼ਵਰ ਇਲਾਕੇ ਦੇ ਰਹਿਣ ਵਾਲੇ ਹਨ।

ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ, "ਐਫਆਈਆਰ ਦੇ ਅਨੁਸਾਰ, ਠਾਕੁਰ ਉਸੇ ਇਲਾਕੇ ਵਿੱਚ ਰਹਿੰਦਾ ਸੀ ਅਤੇ ਕਾਦੀਵਾਰ ਦੀ ਭੈਣ ਨਾਲ ਉਸਦੇ ਪ੍ਰੇਮ ਸਬੰਧ ਸਨ। ਠਾਕੁਰ ਨੇ ਕਾਦੀਵਰ ਦੀ ਭੈਣ ਨੂੰ ਫ਼ੋਨ ਦਿੱਤਾ ਸੀ ਤਾਂ ਜੋ ਉਹ ਗੱਲ ਕਰ ਸਕਣ। ਕੁਝ ਦਿਨ ਪਹਿਲਾਂ ਕਾਦੀਵਰ ਨੂੰ ਫੋਨ ਤੇ ਉਸਦੀ ਭੈਣ ਦੇ ਪ੍ਰੇਮ ਸਬੰਧਾਂ ਦੀ ਜਾਣਕਾਰੀ ਮਿਲੀ ਸੀ।

ਅਧਿਕਾਰੀ ਨੇ ਕਿਹਾ, "9 ਮਈ ਦੀ ਰਾਤ ਨੂੰ, ਕਾਦੀਵਾਰ ਅਤੇ ਉਸ ਦੇ ਦੋਸਤ ਅਜਮੇਰੀ ਦੀ ਠਾਕੁਰ ਨਾਲ ਇਸ ਮੁੱਦੇ 'ਤੇ ਬਹਿਸ ਹੋਈ ਅਤੇ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।" ਇਸ ਤੋਂ ਬਾਅਦ ਮੋਟਰਸਾਈਕਲ 'ਤੇ ਬੈਠ ਕੇ ਉਹ ਠਾਕੁਰ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਏ ਅਤੇ ਡੰਡੇ ਨਾਲ ਸਿਰ 'ਤੇ ਕਈ ਵਾਰ ਕਰਨ ਤੋਂ ਬਾਅਦ ਉਥੇ ਹੀ ਛੱਡ ਕੇ ਭੱਜ ਗਏ।

ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕਾਦੀਵਰ ਦੀ 19 ਸਾਲਾ ਭੈਣ ਨੇ ਕਥਿਤ ਤੌਰ 'ਤੇ ਆਪਣੀ ਬਾਂਹ ਦੀ ਨਾੜੀ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੀਨਾ ਨੇ ਦੱਸਿਆ ਕਿ ਉਹ ਵੀ ਹਸਪਤਾਲ ਵਿੱਚ ਦਾਖਲ ਹੈ ਅਤੇ ਹੁਣ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ:Suicide Case in Dungarpur: ਨੌਜਵਾਨ ਲੜਕੇ ਅਤੇ ਲੜਕੀ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ABOUT THE AUTHOR

...view details