ਪੰਚਕੁਲਾ: ਕੋਰੋਨਾ ਵਾਇਰਸ ਨੇ ਦੇਸ਼ ਅਤੇ ਵਿਸ਼ਵ ਵਿੱਚ ਤਬਾਹੀ ਮਚਾਈ ਹੋਈ ਹੈ ਤੇ ਹਰ ਕੋਈ ਦੇਸ਼ ਇਸ ਖਿਲਾਫ ਜਿੱਤ ਲਈ ਜੰਗ ਲੜ ਰਿਹਾ ਹੈ, ਦੂਜੇ ਪਾਸੇ ਪੰਚਕੁਲਾ ਤੋਂ ਇੱਕ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ ਜਿਥੇ ਕੋਰੋਨਾ ਦੇ ਡਰ ਕਾਰਨ ਇੱਕ ਨੌਜਵਾਨ ਨੇ 8 ਵੀਂ ਮੰਜ਼ਲ ਤੋਂ ਛਾਲ ਦਿੱਤੀ ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼੍ਰੀਨਯਸ਼ ਵੱਜੋਂ ਹੋਈ ਹੈ ਜੋ ਪੰਚਕੂਲਾ ਸੈਕਟਰ -20 ਆਰਮੀ ਸੁਸਾਇਟੀ ਦਾ ਵਸਨੀਕ ਸੀ।
ਕੋਰੋਨਾ ਦੇ ਡਰ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ ਇਹ ਵੀ ਪੜੋ: ਨਸ਼ੇ ਦੀ ਖਾਤਰ ਪੁੱਤ ਨੇ ਹੀ ਪਿਓ ਦਾ ਕਤਲ, ਧੜ ਤੋਂ ਵੱਖ ਕੀਤਾ ਸਿਰ
ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 19 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਇੰਜੀਨੀਅਰਿੰਗ ਕਰ ਰਿਹਾ ਸੀ ਅਤੇ ਪਹਿਲੇ ਸਾਲ ਦਾ ਵਿਦਿਆਰਥੀ ਸੀ। ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨੌਜਵਾਨ 8ਵੀਂ ਮੰਜ਼ਲ ਤੋਂ ਛਾਲ ਮਾਰ ਦਿੰਦਾ ਹੈ।
ਮ੍ਰਿਤਕ ਸ਼੍ਰੀਨਯਸ਼ ਦੇ ਮਾਤਾ-ਪਿਤਾ ਦੋਵਾਂ ਨੂੰ ਕੋਰੋਨਾ ਹੋ ਗਿਆ ਸੀ। ਜਿਸ ਕਾਰਨ ਸ਼੍ਰੀਨਯਸ਼ ਨੂੰ ਡਰ ਸੀ ਕਿ ਸ਼ਾਇਦ ਉਹ ਵੀ ਕੋਰੋਨਾ ਹੋ ਜਾਵੇਗਾ ਜਿਸ ਦੇ ਡਰ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ।
ਇਹ ਵੀ ਪੜੋ: ਕੋਰੋਨਾ ਦਾ ਟੀਕਾ ਲਵਾਉਣ ਵਾਲਿਆਂ ਨੂੰ ਮਿਲਣੇ ਮੁਫ਼ਤ ਸਿਮ