ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ (Yogi Adityanath) ਐਤਵਾਰ ਨੂੰ ਕੁਸ਼ੀਨਗਰ ਦੌਰੇ ’ਤੇ ਰਹੇ। ਇਸ ਦੌਰਾਨ ਉਨ੍ਹਾਂ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ’ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਲ 2017 ਤੋਂ ਪਹਿਲਾਂ ਅੱਬਾ ਜਾਨ ਕਹਿਣ ਵਾਲੇ ਰਾਸ਼ਨ ਹਜਮ ਕਰ ਜਾਂਦੇ ਸੀ। ਯੋਗੀ ਦੇ ਅੱਬਾ ਜਾਨ ਵਾਲੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਗੁੱਸਾ ਜਾਹਿਰ ਕੀਤਾ ਹੈ।
'ਅੱਬਾ ਜਾਨ' ’ਤੇ ਯੋਗੀ ਦਾ ਬਿਆਨ
ਯੋਗੀ ਆਦਿੱਤਿਆਨਾਥ ਕੁਸ਼ੀਨਗਰ ਵਿੱਚ ਸਭਾ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਉਪਲਬਧ ਸਹੂਲਤਾਂ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਭੀੜ ਨੂੰ ਪੁੱਛਿਆ ਕਿ ਹੁਣ ਰਾਸ਼ਨ ਮਿਲਦਾ ਹੈ ਕਿ ਨਹੀਂ ? ਕੀ 2017 ਤੋਂ ਪਹਿਲਾਂ ਵੀ ਅਜਿਹੇ ਹੀ ਮਿਲਦਾ ਸੀ? ਉਨ੍ਹਾਂ ਕਿਹਾ ਪੀਐੱਮ ਮੋਦੀ ਦੀ ਅਗਵਾਈ ’ਚ ਤੁਸ਼ਟੀਕਰਨ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ। ਹਰ ਗਰੀਬ ਨੂੰ ਪਖਾਨੇ ਦਿੱਤੇ ਗਏ ਹਨ। ਕੀ ਟਾਇਲਟ ਦੇਣ ਲਈ ਕਿਸੇ ਦਾ ਚਿਹਰਾ ਦੇਖਿਆ ਗਿਆ ਸੀ? ਹੁਣ ਰਾਸ਼ਨ ਮਿਲ ਰਿਹਾ ਹੈ ਨਾ ? ਕੀ ਇਹ 2017 ਤੋਂ ਪਹਿਲਾਂ ਵੀ ਉਪਲਬਧ ਸੀ? ਫਿਰ ਜਿਹੜੇ ਅੱਬਾ ਜਾਨ ਕਹਿੰਦੇ ਸੀ ਉਹ ਰਾਸ਼ਨ ਹਜ਼ਮ ਕਰਦੇ ਸਨ. ਉਦੋਂ ਕੁਸ਼ੀਨਗਰ ਦਾ ਰਾਸ਼ਨ ਨੇਪਾਲ ਅਤੇ ਬੰਗਲਾਦੇਸ਼ ਪਹੁੰਚਦਾ ਸੀ। ਅੱਜ ਜੇ ਕੋਈ ਗਰੀਬਾਂ ਦਾ ਰਾਸ਼ਨ ਨਿਗਲ ਲੈਂਦਾ ਹੈ, ਤਾਂ ਉਹ ਜੇਲ੍ਹ ਜਾਵੇਗਾ।