ਚੇਨਈ— ਚੇਨਈ ਦੇ ਨਾਲ ਲੱਗਦੇ ਪੇਰੂਂਗਲਾਥੁਰ 'ਚ ਪੁਲਿਸ ਨੇ ਗਾਂਜਾ ਵੇਚਣ ਵਾਲੇ ਇਕ ਯੋਗਾ ਟੀਚਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਪੇਰੂਗਲਥੁਰ ਬੱਸ ਅੱਡੇ 'ਤੇ ਨਸ਼ਾ ਤਸਕਰੀ ਦੀ ਚੈਕਿੰਗ ਦੌਰਾਨ ਉਨ੍ਹਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਇੱਕ ਵੱਡੇ ਬੈਗ ਸਮੇਤ ਕਾਬੂ ਕਰਕੇ ਪੁੱਛਗਿੱਛ ਕੀਤੀ | ਇਸ ਦੌਰਾਨ ਉਕਤ ਵਿਅਕਤੀ ਦੇ ਬੈਗ 'ਚੋਂ 10 ਕਿਲੋ ਗਾਂਜਾ ਬਰਾਮਦ ਹੋਇਆ।
ਪੁਲਿਸ ਮੁਤਾਬਕ ਗ੍ਰਿਫਤਾਰ ਵਿਅਕਤੀ ਦਿਨੇਸ਼ (29) ਕੇਰਲ ਦੇ ਤਿਰੂਵਨੰਤਪੁਰਮ ਦਾ ਰਹਿਣ ਵਾਲਾ ਹੈ ਅਤੇ ਉਹ ਯੋਗਾ ਅਧਿਆਪਕ ਹੈ। ਦਿਨੇਸ਼ ਨੇ ਯੋਗਾ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਹੈ ਅਤੇ ਪਲਵੱਕਮ, ਚੇਨਈ ਵਿੱਚ ਸਥਿਤ ਵੇਲਾਚੇਰੀ, ਨੀਲੰਗਰਾਈ ਅਤੇ ਦੁਰਾਪਕਮ ਵਿੱਚ ਜਿੰਮ ਵਿੱਚ ਯੋਗਾ ਸਿਖਾਉਂਦਾ ਹੈ। ਦਿਨੇਸ਼ ਦੇ ਜ਼ਿਆਦਾਤਰ ਸਿਖਿਆਰਥੀ ਆਈਟੀ ਸੈਕਟਰ ਵਿੱਚ ਕੰਮ ਕਰ ਰਹੇ ਸਾਫਟਵੇਅਰ ਇੰਜੀਨੀਅਰ ਹਨ।