ਮੁੰਬਈ :ਰੇਡੀਅਸ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) (Radius Group managing director MD) ਸੰਜੇ ਛਾਬੜੀਆ ਨੂੰ ਯੈੱਸ ਬੈਂਕ-ਡੀਐੱਚਐੱਫਐੱਲ (YES Bank-DHFL) ਮਨੀ ਲਾਂਡਰਿੰਗ ਮਾਮਲੇ 'ਚ ਵੀਰਵਾਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ। ਉਸ ਨੂੰ ਸ਼ੁੱਕਰਵਾਰ ਨੂੰ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਫਰਵਰੀ 'ਚ ਸੀਬੀਆਈ ਨੇ ਰੇਡੀਅਸ ਡਿਵੈਲਪਰਸ (Radius Group managing director MD) ਦੇ ਸਬੰਧ 'ਚ ਸੰਜੇ ਛਾਬੜੀਆ ਦੇ 6 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਰੇਡੀਅਸ ਡਿਵੈਲਪਰਜ਼ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ ਤੋਂ ਸਭ ਤੋਂ ਵੱਡਾ ਕਰਜ਼ਦਾਰ ਸੀ। ਸੀਬੀਆਈ ਮਾਰਚ 2020 ਤੋਂ ਯੈੱਸ ਬੈਂਕ ਦੇ ਸਾਬਕਾ ਸਹਿ-ਸੰਸਥਾਪਕ ਰਾਣਾ ਕਪੂਰ ਅਤੇ ਡੀਐਚਐਫਐਲ ਲਿਮਟਿਡ (Yes Bank-DHFL money laundering case) ਦੀ ਜਾਂਚ ਕਰ ਰਹੀ ਹੈ।