ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ ਦੇ ਹਵਾਈ ਸੈਨਾ ਅਧਿਕਾਰੀ ਕਤਲ ਕੇਸ: ਯਾਸੀਨ ਮਲਿਕ ਖਿਲਾਫ ਪੇਸ਼ੀ ਵਾਰੰਟ ਜਾਰੀ - Air force officer murder case

ਸ਼੍ਰੀਨਗਰ ਦੇ ਰਾਵਲਪੋਰਾ 'ਚ ਭਾਰਤੀ ਹਵਾਈ ਫੌਜ ਦੇ ਚਾਰ ਅਧਿਕਾਰੀਆਂ ਦੀ ਕਥਿਤ ਹੱਤਿਆ ਦੇ ਮਾਮਲੇ 'ਚ ਯਾਸੀਨ ਮਲਿਕ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਹੈ। YASIN MALIK TO APPEAR BEFORE JAMMU COURT TODAY.Production warrant against Yasin Malik

YASIN MALIK TO APPEAR BEFORE JAMMU COURT TODAY IN IAF CASE
YASIN MALIK TO APPEAR BEFORE JAMMU COURT TODAY IN IAF CASE

By

Published : Nov 23, 2022, 5:09 PM IST

ਜੰਮੂ:ਜੰਮੂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਭਾਰਤੀ ਹਵਾਈ ਸੈਨਾ ਦੇ ਚਾਰ ਅਧਿਕਾਰੀਆਂ ਦੀ ਕਥਿਤ ਹੱਤਿਆ ਦੇ ਮਾਮਲੇ ਵਿੱਚ ਯਾਸੀਨ ਮਲਿਕ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ। ਸੀਬੀਆਈ ਦੀ ਵਕੀਲ ਮੋਨਿਕਾ ਕੋਹਲੀ ਨੇ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ਵਿੱਚ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਆਗੂ ਮੁਹੰਮਦ ਯਾਸੀਨ ਮਲਿਕ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। YASIN MALIK TO APPEAR BEFORE JAMMU COURT TODAY.Production warrant against Yasin Malik

ਦੱਸ ਦੇਈਏ ਕਿ 25 ਜਨਵਰੀ 1990 ਨੂੰ ਸ੍ਰੀਨਗਰ ਦੇ ਰਾਵਲਪੋਰਾ ਵਿੱਚ ਮਲਿਕ ਅਤੇ ਉਸਦੇ ਹੋਰ ਸਾਥੀਆਂ ਵੱਲੋਂ ਸਕੁਐਡਰਨ ਲੀਡਰ ਰਵੀ ਖੰਨਾ ਅਤੇ ਤਿੰਨ ਹੋਰ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਯਾਸੀਨ ਮਲਿਕ ਭਾਰਤੀ ਹਵਾਈ ਸੈਨਾ ਦੇ ਚਾਰ ਜਵਾਨਾਂ ਦੀ ਹੱਤਿਆ ਦਾ ਮੁੱਖ ਦੋਸ਼ੀ ਹੈ। ਉਸ ਨੂੰ ਇਸ ਮਾਮਲੇ ਦੇ ਸਬੰਧ ਵਿੱਚ 31 ਅਗਸਤ 1990 ਨੂੰ ਜੰਮੂ ਦੀ ਟਾਡਾ ਅਦਾਲਤ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੁਲਜ਼ਮ ਬਣਾਇਆ ਸੀ। ਮਲਿਕ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਫੰਡਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਅਤੇ ਫਿਲਹਾਲ ਉਹ ਤਿਹਾੜ ਜੇਲ 'ਚ ਬੰਦ ਹੈ।

ਇਸ ਤੋਂ ਪਹਿਲਾਂ, ਜੰਮੂ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (JKLF) ਦੇ ਮੁਖੀ ਯਾਸੀਨ ਮਲਿਕ (Yasin Malik) ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ, ਪਰ ਉਸਨੇ ਇਸ ਨੂੰ ਠੁਕਰਾ ਦਿੱਤਾ। ਮਲਿਕ (56) ਅੱਤਵਾਦੀ ਫੰਡਿੰਗ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਇਹ ਵੀ ਪੜ੍ਹੋ:ਪਤਨੀ ਨੇ 72 ਸਾਲਾ ਪਤੀ ਉੱਤੇ ਮਿੱਟੀ ਦਾ ਤੇਲ ਪਾ ਕੇ ਸਾੜਿਆ, ਜਾਇਦਾਦ ਲਈ ਦਿੱਤਾ ਵਾਰਦਾਤ ਨੂੰ ਅੰਜਾਮ

ABOUT THE AUTHOR

...view details