ਨਵੀਂ ਦਿੱਲੀ : ਯਾਸੀਨ ਮਲਿਕ ਨੂੰ ਉਮਰ ਕੈਦ ਸਜ਼ਾ ਦਾ ਐਲਾਨ ਹੋ ਚੁੱਕਾ ਹੈ। ਯਾਸੀਨ ਮਲਿਕ ਨੂੰ ਦੋ ਮਾਮਲਿਆਂ ਵਿੱਚ NIA ਦੀ ਸਪੈਸ਼ਲ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਦੂਜੇ ਪਾਸੇ, ਜੰਮੂ-ਕਸ਼ਮੀਰ ਵਿੱਚ ਪਥਰਾਅ ਅਤੇ ਵਿਗੜਦੇ ਹਾਲਾਤਾਂ ਨੂੰ ਵੇਖਦੇ ਹੋਏ ਪ੍ਰਸ਼ਾਸਨ ਵਲੋਂ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਧਾਰਾਵਾਂ | ਸਜ਼ਾ | ਜ਼ੁਰਮਾਨਾ |
17UAPA | ਉਮਰ ਕੈਦ | 10 ਲੱਖ, 65 ਹਜ਼ਾਰ ਰੁਪਏ |
120B IPC | 10 ਸਾਲ | 10 ਹਜ਼ਾਰ ਜ਼ੁਰਮਾਨਾ |
121A | 10 ਸਾਲ | 10 ਹਜ਼ਾਰ |
13 UAPA | 5 ਸਾਲ | 15 UAPA 10 ਸਾਲ |
18UAPA | 10 ਸਾਲ | 10 ਹਜ਼ਾਰ ਜ਼ੁਰਮਾਨਾ |
20UAPA | 10 ਸਾਲ | 10 ਹਜ਼ਾਰ ਜ਼ੁਰਮਾਨਾ |
38, 39 UAPA | 5 ਸਾਲ | 5 ਹਜ਼ਾਰ ਜ਼ੁਰਮਾਨਾ |
ਇਨ੍ਹਾਂ ਧਰਾਵਾਂ ਤਹਿਤ ਸੁਣਾਈ ਗਈ ਸਜ਼ਾ : ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਵਕੀਲ ਨੇ ਦੱਸਿਆ ਕਿ ਕਿਨ੍ਹਾਂ ਧਰਾਵਾਂ ਤਹਿਤ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਜੱਜ ਨੇ ਯਾਸੀਨ ਨੂੰ ਆਈਪੀਸੀ ਦੀ ਧਾਰਾ 120ਬੀ ਤਹਿਤ 10 ਸਾਲ, 10 ਹਜ਼ਾਰ ਦਾ ਜੁਰਮਾਨਾ ਕੀਤਾ ਹੈ। 121ਏ ਤਹਿਤ 10 ਸਾਲ ਦੀ ਕੈਦ, 10 ਹਜ਼ਾਰ ਜੁਰਮਾਨਾ, 17ਯੂਏਪੀਏ ਤਹਿਤ ਉਮਰ ਕੈਦ ਅਤੇ 10 ਲੱਖ ਜੁਰਮਾਨਾ ਲਗਾਇਆ ਗਿਆ ਹੈ। ਯੂਏਪੀਏ ਦੀ ਧਾਰਾ 13 ਤਹਿਤ 5 ਸਾਲ, ਯੂਏਪੀਏ ਦੀ ਧਾਰਾ 15 ਤਹਿਤ 10 ਸਾਲ, ਯੂਏਪੀਏ ਦੀ ਧਾਰਾ 18 ਤਹਿਤ 10 ਸਾਲ ਦੀ ਕੈਦ ਅਤੇ 10 ਹਜ਼ਾਰ ਜੁਰਮਾਨਾ, ਧਾਰਾ 38 ਤਹਿਤ 5 ਸਾਲ ਅਤੇ ਯੂਏਪੀਏ ਦੀ ਧਾਰਾ 39 ਤਹਿਤ 5 ਹਜ਼ਾਰ ਜੁਰਮਾਨਾ ਲਗਾਇਆ ਗਿਆ ਹੈ।
ਮਲਿਕ ਨੇ ਦੋਸ਼ਾਂ ਨੂੰ ਚੁਣੌਤੀ ਦੇਣ ਤੋਂ ਕਰ ਦਿੱਤਾ ਸੀ ਇਨਕਾਰ :ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮਲਿਕ ਨੇ ਅਦਾਲਤ ਨੂੰ ਦੱਸਿਆ ਕਿ ਉਹ ਯੂਏਪੀਏ ਦੀਆਂ ਧਾਰਾਵਾਂ 16 (ਅੱਤਵਾਦੀ ਗਤੀਵਿਧੀਆਂ), 17 (ਅੱਤਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ), 18 (ਅੱਤਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼), ਅਤੇ 20 (ਅੱਤਵਾਦੀ ਸਮੂਹ ਜਾਂ ਸੰਗਠਨ ਦਾ ਮੈਂਬਰ) ਦਾ ਦੋਸ਼ੀ ਸੀ। ਉਹ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120-ਬੀ (ਅਪਰਾਧਿਕ ਸਾਜ਼ਿਸ਼) ਅਤੇ 124-ਏ (ਦੇਸ਼ਧ੍ਰੋਹ) ਦੇ ਤਹਿਤ ਆਪਣੇ ਵਿਰੁੱਧ ਦੋਸ਼ਾਂ ਨੂੰ ਚੁਣੌਤੀ ਨਹੀਂ ਦੇਣਾ ਚਾਹੁੰਦਾ। ਮਲਿਕ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਹੈ।
ਇਮਰਾਨ ਨੇ ਯਾਸੀਨ ਦੀ ਸਜ਼ਾ ਨੂੰ ਦੱਸਿਆ ਫਾਸੀਵਾਦੀ ਰਣਨੀਤੀ :ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਯਾਸੀਨ ਮਲਿਕ ਦੀ ਸਜ਼ਾ ਦਾ ਵਿਰੋਧ ਕੀਤਾ ਹੈ। ਇਮਰਾਨ ਨੇ ਲਿਖਿਆ- "ਮੈਂ ਕਸ਼ਮੀਰੀ ਨੇਤਾ ਯਾਸੀਨ ਮਲਿਕ ਦੇ ਖਿਲਾਫ ਮੋਦੀ ਸਰਕਾਰ ਦੀ ਫਾਸੀਵਾਦੀ ਰਣਨੀਤੀ ਦੀ ਸਖਤ ਨਿੰਦਾ ਕਰਦਾ ਹਾਂ, ਜਿਸ ਦੇ ਤਹਿਤ ਉਸਨੂੰ ਗੈਰ-ਕਾਨੂੰਨੀ ਕੈਦ ਤੋਂ ਲੈ ਕੇ ਝੂਠੇ ਦੋਸ਼ਾਂ ਵਿੱਚ ਸਜ਼ਾ ਦਿੱਤੀ ਜਾ ਰਹੀ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਫਾਸੀਵਾਦੀ ਮੋਦੀ ਸ਼ਾਸਨ ਦੇ ਰਾਜਕੀ ਅੱਤਵਾਦ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।"
ਸੁਰੱਖਿਆ ਸਖ਼ਤ ਕੀਤੀ ਗਈ :ਸਜ਼ਾ ਸੁਣਾਉਣ ਤੋਂ ਪਹਿਲਾਂ ਪਟਿਆਲਾ ਹਾਊਸ ਕੋਰਟ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸ੍ਰੀਨਗਰ ਦੇ ਕਈ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ ਅਤੇ ਭਾਰੀ ਬਲ ਤਾਇਨਾਤ ਹਨ। ਸੁਰੱਖਿਆ ਕਾਰਨਾਂ ਕਰਕੇ ਸ੍ਰੀਨਗਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਯਾਸੀਨ ਦੇ ਘਰ ਬਾਹਰ ਹੰਗਾਮਾ : ਯਾਸੀਨ ਮਲਿੱਕ ਦੇ ਘਰ ਬਾਹਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕੁਝ ਲੋਕਾਂ ਵਲੋਂ ਕੀਤੀ ਪੱਥਰਬਾਜ਼ੀ ਜਾ ਰਹੀ ਹੈ । ਸੁਰੱਖਿਆ ਗਾਰਡਾਂ ਵਲੋਂ ਅੱਥਰੂ ਗੈਸ ਦੇ ਗੋਲ੍ਹੇ ਛੱਡੇ ਜਾ ਰਹੇ ਹਨ।
ਇੰਝ ਚੱਲਿਆ ਮਾਮਲੇ 'ਤੇ ਸੁਣਵਾਈ ਦਾ ਸਿਲਸਿਲਾ: 19 ਮਈ ਨੂੰ ਸਪੈਸ਼ਲ ਜੱਜ ਪ੍ਰਵੀਨ ਸਿੰਘ ਨੇ ਮਲਿਕ ਦੇ ਖਿਲਾਫ ਲਗਾਏ ਗਏ ਅਪਰਾਧਾਂ ਲਈ ਸਜ਼ਾ ਦੀ ਮਾਤਰਾ ਬਾਰੇ ਦਲੀਲਾਂ ਸੁਣਨ ਲਈ ਮਾਮਲੇ ਦੀ ਸੁਣਵਾਈ 25 ਮਈ ਲਈ ਪਾ ਦਿੱਤੀ ਸੀ। ਅਦਾਲਤ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅਧਿਕਾਰੀਆਂ ਨੂੰ ਬੁੱਧਵਾਰ ਦੀ ਸੁਣਵਾਈ ਤੋਂ ਪਹਿਲਾਂ ਅੱਤਵਾਦੀ ਫੰਡਿੰਗ ਮਾਮਲੇ ਦੇ ਸੰਬੰਧ 'ਚ ਉਸ ਦੀ ਵਿੱਤੀ ਸਥਿਤੀ ਦਾ ਮੁਲਾਂਕਣ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। ਵੱਖਵਾਦੀ ਨੇਤਾਯਾਸੀਨ ਮਲਿੱਕ ਤੇ ਕੋਰਟ ਦਾ ਫ਼ੈਸਲਾ ਸੁਣਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਯਾਸੀਨ ਨੇ ਕਬੂਲੇ ਸਾਰੇ ਅਪਰਾਧ : ਅਦਾਲਤ ਵਿੱਚ ਪਹੁੰਚਿਆ ਜਿੱਥੇ ਉਸ ਉੱਤੇ ਅਪਰਾਧਿਕ ਸਾਜ਼ਿਸ਼ ਰਚਣ, ਦੇਸ਼ ਵਿਰੁੱਧ ਜੰਗ ਛੇੜਨ, ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਕਸ਼ਮੀਰ ਵਿੱਚ ਸ਼ਾਂਤੀ ਭੰਗ ਕਰਨ ਦੇ ਦੋਸ਼ ਲਾਏ ਗਏ ਸਨ। ਮਲਿਕ ਨੇ ਕਥਿਤ ਜੁਰਮਾਂ ਲਈ ਦੋਸ਼ੀ ਮੰਨਿਆ ਸੀ ਅਤੇ ਇਸ ਤਰ੍ਹਾਂ ਮਾਇਆ 19 ਨੂੰ 2017 ਦੇ ਦਹਿਸ਼ਤੀ ਫੰਡਿੰਗ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਇਹ ਸਪੱਸ਼ਟ ਕਰਦੇ ਹੋਏ ਕਿ ਉਹ ਆਪਣੇ ਇਕਬਾਲੀਆ ਬਿਆਨ ਦੇ ਸੰਭਾਵੀ ਪ੍ਰਭਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।
ਯਾਸੀਨ ਮਲਿਕ ਦੇ ਪਾਕਿਸਤਾਨੀ ਸਮਰਥਨ:ਸ਼ਾਹਿਦ ਅਫਰੀਦੀ ਨੇ ਕਿਹਾ- "ਮਲਿਕ ਦੇ ਖਿਲਾਫ ਦੋਸ਼ ਮਨਮਾਨੇ ਲੱਗਦੇ ਸਨ; ਇਮਰਾਨ ਨੇ ਕਿਹਾ- ਇਹ ਫਾਸੀਵਾਦੀ ਰਾਜਨੀਤੀ ਹੈ।"
ਯਾਸੀਨ ਮਲਿਕ ਨੂੰ ਸਜ਼ਾ ਹੋਣ ਤੋ ਬਾਅਦ ਜੰਮੂ-ਕਸ਼ਮੀਰ ਦੇ ਹਾਲਾਤ:ਯਾਸੀਨ ਮਲਿਕ ਨੂੰ ਉਮਰ ਕੈਦ ਸਜ਼ਾ ਦਾ ਐਲਾਨ ਹੋ ਚੁੱਕਾ ਹੈ, ਯਾਸੀਨ ਮਲਿਕ ਨੂੰ 2 ਮਾਮਲਿਆਂ ਵਿੱਚ NIA ਦੀ ਸਪੈਸ਼ਲ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇਸ ਦੇ ਨਾਲ ਹੀ ਅਦਾਲਤ ਨੇ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਦੂਜੇ ਪਾਸੇ, ਜੰਮੂ-ਕਸ਼ਮੀਰ ਵਿੱਚ ਪਥਰਾਅ ਤੇ ਵਿਗੜਦੇ ਹਾਲਾਤਾਂ ਨੂੰ ਵੇਖਦੇ ਹੋਏ ਪ੍ਰਸ਼ਾਸਨ ਵਲੋਂ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਗਰਾਊਂਂਡ ਜ਼ੀਰੋ ਤੋਂ ਉੱਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਗਈ, ਵੇਖੋ ਉੱਥੇ ਦੇ ਹਾਲਾਤ...
ਸਜ਼ਾ ਸੁਣ ਸਮੇਂ ਕਦੇ ਜੱਜ ਵੱਲ ਕਦੇ ਨੀਚੇ ਦੇਖਦਾ ਰਿਹਾ ਯਾਸੀਨ ਮਲਿਕ:ਜਦੋਂ ਯਾਸੀਨ ਮਲਿਕ ਨੂੰ ਪਟਿਆਲਾ ਹਾਊਸ ਕੋਰਟ ਦੇ ਲਾਕਅੱਪ ਰੂਮ ਤੋਂ ਕੋਰਟ ਰੂਮ ਵਿਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਚਿਹਰੇ 'ਤੇ ਕੋਈ ਪਛਤਾਵਾ ਨਹੀਂ ਸੀ। ਕੋਰਟ ਰੂਮ ਵਿੱਚ ਜਾਂਦੇ ਸਮੇਂ ਉਸਦੇ ਹੱਥ ਵਿੱਚ ਹਰੇ ਰੰਗ ਦੀ ਫਾਈਲ ਸੀ। ਜਦੋਂ ਐਨਆਈਏ ਦੀ ਵਿਸ਼ੇਸ਼ ਅਦਾਲਤ ਦੇ ਜੱਜ ਨੇ ਸਜ਼ਾ ਸੁਣਾਉਣੀ ਸ਼ੁਰੂ ਕੀਤੀ ਤਾਂ ਉਸ ਸਮੇਂ ਯਾਸੀਨ ਮਲਿਕ ਕਦੇ ਜੱਜ ਵੱਲ ਦੇਖਦਾ ਅਤੇ ਕਦੇ ਹੇਠਾਂ ਫਰਸ਼ ਵੱਲ ਦੇਖਦਾ। ਇਹ ਤਕਰੀਬਨ ਪੰਜ ਮਿੰਟ ਤੱਕ ਚੱਲਦਾ ਰਿਹਾ।
ਜਦੋਂ ਯਾਸੀਨ ਮਲਿਕ ਨੂੰ ਕੋਰਟ ਲਾਕਅੱਪ ਤੋਂ ਕੋਰਟ ਰੂਮ ਵਿੱਚ ਲਿਆਂਦਾ ਗਿਆ ਤਾਂ ਜੱਜ ਨੂੰ ਬੈਠਣ ਲਈ ਕੁਰਸੀ ਦਿੱਤੀ ਗਈ ਕਿਉਂਕਿ ਉਨ੍ਹਾਂ ਦੇ ਪਹੁੰਚਣ ਵਿੱਚ ਦੇਰ ਹੋ ਗਈ ਸੀ। ਫਿਰ ਜੱਜ ਨੇ ਆ ਕੇ ਫੈਸਲਾ ਸੁਣਾਇਆ। ਯਾਸੀਨ ਮਲਿਕ ਨੂੰ ਕੁੱਲ 9 ਧਾਰਾਵਾਂ ਤਹਿਤ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਯਾਸੀਨ ਮਲਿਕ ਨੂੰ ਯੂ.ਏ.ਪੀ.ਏ. ਦੀ ਧਾਰਾ 17 ਤਹਿਤ ਉਮਰ ਕੈਦ ਅਤੇ ਦਸ ਲੱਖ ਰੁਪਏ ਜੁਰਮਾਨੇ, ਧਾਰਾ 18 ਤਹਿਤ ਦਸ ਸਾਲ ਦੀ ਕੈਦ ਅਤੇ ਦਸ ਹਜ਼ਾਰ ਰੁਪਏ ਜੁਰਮਾਨੇ, ਧਾਰਾ 20 ਤੋਂ ਦਸ ਸਾਲ ਅਤੇ 10 ਹਜ਼ਾਰ ਰੁਪਏ ਜੁਰਮਾਨੇ, ਧਾਰਾ 38 ਅਤੇ 39 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੰਜ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ।