ਉੱਤਰਕਾਸ਼ੀ: ਸ਼ੁਭ ਮੁਹੂਰਤ ’ਚ ਦੁਪਹਿਰ 12 ਵਜਕੇ 15 ਮਿੰਟ ’ਤੇ ਯਮੁਨੋਤਰੀ ਧਾਮ ਦੇ ਕਿਵਾੜ ਖੋਲ੍ਹ ਦਿੱਤੇ ਗਏ ਹਨ। ਅੱਜ ਯਮੁਨੋਤਰੀ ਧਾਮ ਦੇ ਕਿਵਾੜ 25-25 ਪੁਜਾਰੀ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ ਦੀ ਮੌਜੂਦਗੀ ’ਚ ਖੋਲ੍ਹੇ ਗਏ ਹਨ। ਕੋਰੋਨਾ ਕਾਲ ਦੌਰਾਨ ਕਿਵਾੜ ਖੋਲ੍ਹਣ ਸਮੇਂ ਸਰਕਾਰ ਦੀ ਗਾਈਡਲਾਈਨ ਦਾ ਪਾਲਣ ਕੀਤਾ ਗਿਆ।
ਕੋਰੋਨਾ ਮਹਾਂਮਾਰੀ ਦੀ ਮਾਰ ਇਤਿਹਾਸ ਚ ਦੂਜੀ ਵਾਰ ਲਗਾਤਾਰ ਚਾਰਧਾਮ ਯਾਤਰਾ ’ਤੇ ਪੈ ਰਹੀ ਹੈ। ਇਹ ਦੂਜੀ ਵਾਰ ਹੋਵੇਗਾ। ਜਦੋ ਵਿਸ਼ਵ ਪ੍ਰਸਿੱਧ ਯਮੁਨੋਤਰੀ ਅਤੇ ਗੰਗੋਤਰੀ ਦਾਮ ਦੇ ਕਿਵਾੜ ਸ਼ਰਧਾਲੂਆਂ ਤੋਂ ਬਿਨਾਂ ਖੁੱਲ੍ਹ ਰਹੇ ਹਨ।
ਸ਼ੁਕਰਵਾਰ ਯਾਨੀ ਅੱਜ ਦੁਪਹਿਰ ਨੂੰ ਚਾਰਧਾਮ ਯਾਤਰਾ ਦੂਜੀ ਵਾਰ ਬਿਨਾਂ ਸ਼ਰਧਾਲੂਆਂ ਦੇ ਸ਼ੁਰੂ ਹੋ ਗਈ ਹੈ। ਅੱਜ ਦੁਪਹਿਰ ਅਭਿਜੀਤ ਮੁਹੂਰਤ ਚ ਯਮੁਨੋਤਰੀ ਧਾਮ ਦੇ ਦਰਵਾਜੇ 12 ਵਜੇ ਕੇ 15 ਮਿੰਟ ’ਤੇ 6 ਮਹੀਨਿਆ ਗਰਮੀ ਦੇ ਲਈ ਵਿਧੀ-ਵਿਧਾਨ ਦੇ ਨਾਲ ਖੋਲ੍ਹ ਦਿੱਤੇ ਗਏ ਹਨ। ਮਾਂ ਯਮੁਨਾ ਜੀ ਦੀ ਡੋਲੀ ਸਵੇਰ 9 ਵਜਕੇ 15 ਮਿੰਟ ’ਤੇ ਸ਼ਨੀ ਮਹਾਰਾਜ ਦੀ ਡੋਲੀ ਦੇ ਨਾਲ ਯਮੁਨੋਤਰੀ ਧਾਮ ਦੇ ਲਈ ਸਰਦੀਆ ਪ੍ਰਵਾਸ ਖਰਸਾਲੀ ਤੋਂ ਰਵਾਨਾ ਹੋਈ। ਧਾਮ ਦੇ ਕਿਵਾੜ ਖੋਲ੍ਹਣ ਦੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਗਈ।