ਪੰਜਾਬ

punjab

ETV Bharat / bharat

yaas updates:ਯਾਸ ਤੂਫਾਨ ਓਡੀਸ਼ਾ ਤੋਂ ਬਾਅਦ ਝਾਰਖੰਡ ਪਹੁੰਚਿਆ, ਨਦੀਆਂ 'ਚ ਵਧਿਆ ਪਾਣੀ ਦਾ ਪੱਧਰ - Cyclone Yaas,

ਚੱਕਰਵਾਤੀ ਤੂਫਾਨ ਓਡੀਸ਼ਾ ਦੇ ਬਾਅਦ ਹੁਣ ਝਾਰਖੰਡ ਵੱਲ ਵਧ ਰਿਹਾ ਹੈ। ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਕੇਂਦਰ ਨੇ 48 ਘੰਟਿਆਂ ਦਾ ਅਲਰਟ ਜਾਰੀ ਕੀਤਾ ਹੈ। ਰਾਂਚੀ ਸਮੇਤ 10 ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਕਿ yaas-cyclone ਅੱਜ ਝਾਰਖੰਡ ਵਿੱਚ ਦਾਖਲ ਹੋ ਰਿਹਾ ਹੈ ਪਰ ਇਸ ਦਾ ਅਸਰ ਪਿਛਲੇ 2 ਦਿਨਾਂ ਤੋਂ ਸੂਬੇ ਦੇ ਕਈ ਜ਼ਿਲ੍ਹਿਆ ਵਿੱਚ ਦਿਖ ਰਿਹਾ ਹੈ।

yaas-cyclone
yaas-cyclone

By

Published : May 27, 2021, 3:14 PM IST

ਰਾਂਚੀ: ਚੱਕਰਵਾਤੀ ਤੂਫਾਨ ਓਡੀਸ਼ਾ ਦੇ ਬਾਅਦ ਹੁਣ ਝਾਰਖੰਡ ਵੱਲ ਵਧ ਰਿਹਾ ਹੈ। ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ। ਮੋਸਮ ਵਿਭਾਗ ਕੇਂਦਰ ਨੇ 48 ਘੰਟਿਆਂ ਦਾ ਅਲਰਟ ਜਾਰੀ ਕੀਤਾ ਹੈ। ਰਾਂਚੀ ਸਮੇਤ 10 ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਕਿ yaas-cyclone ਅੱਜ ਝਾਰਖੰਡ ਵਿੱਚ ਦਾਖਲ ਹੋ ਰਿਹਾ ਹੈ ਪਰ ਇਸ ਦਾ ਅਸਰ ਪਿਛਲੇ 2 ਦਿਨਾਂ ਤੋਂ ਸੂਬੇ ਦੇ ਕਈ ਜ਼ਿਲ੍ਹਿਆ ਵਿੱਚ ਦਿਖ ਰਿਹਾ ਹੈ।

yaas-cyclone

ਝਾਰਖੰਡ 'ਚyaas-cyclone

ਯਾਸ ਚੱਕਰਵਾਤੀ ਤੂਫਾਨ ਦੇ ਮਧੇਨਜ਼ਰ ਮੌਸਮ ਵਿਭਾਗ ਨੇ ਮੌਸਮ ਵਿਭਾਗ ਦਾ ਪੂਰਵਅਨੁਮਾਨ ਜਾਰੀ ਕੀਤਾ ਹੈ। ਮੌਸਮ ਵਿਭਾਗ ਕੇਂਦਰ ਦੇ ਮੌਸਮ ਵਿਗਿਆਨਕ ਅਭਿਸ਼ੇਕ ਅਨੰਦ ਨੇ ਦੱਸਿਆ ਕਿ 27 ਮਈ ਨੂੰ ਯਾਸ ਚੱਕਰਵਾਤੀ ਤੂਫਾਨ ਝਾਰਖੰਡ ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ ਇਸ ਦਾ ਪ੍ਰਭਾਵ ਹੋਰ ਵੀ ਵਿਆਪਕ ਹੋ ਜਾਵੇਗਾ।

ਕਿੱਥੇ ਕਿੱਥੇ ਹੈyaas-cycloneਦਾ ਵੱਧ ਅਸਰ

yaas-cyclone ਦਾ ਸਭ ਵਧ ਅਸਰ ਝਾਰਖੰਡ ਦੇ ਦੱਖਣੀ ਭਾਗ ਪੂਰਵੀ ਸਿੰਘਭੂਮ, ਪੱਛਮੀ ਸਿੰਘਭੂਮ, ਸ੍ਰਾਈਕੇਲਾ ਖਰਸਵਾਨ ਅਤੇ ਸਿਮਡੇਗਾ 'ਚ ਹੋਵੇਗਾ। ਇੱਥੇ ਮੂਸਲਾਧਾਰ ਮੀਂਹ ਪਵੇਗਾ। ਉੱਥੇ ਹੀ ਸੂਬੇ ਦੇ ਮੱਧ ਹਿੱਸੇ ਰਾਂਚੀ, ਹਜ਼ਾਰੀਬਾਗ, ਬੋਕਾਰੋ, ਗੁਮਲਾ, ਰਾਮਗੜ੍ਹ ਅਤੇ ਖੁੰਟੀ ਜ਼ਿਲ੍ਹਿਆਂ ਦੇ ਨਾਲ-ਨਾਲ ਉੱਤਰ ਪੱਛਮੀ ਜ਼ਿਲ੍ਹਿਆਂ ਪਲਾਮੂ, ਗੜਵਾ, ਚਤਰਾ, ਕੋਡੇਰਮਾ, ਲਾਤੇਹਾਰ ਅਤੇ ਲੋਹਾਰਗਾਗਾ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

yaas-cycloneਨੇ ਲਈ ਰਾਚੀ 'ਚ 2 ਦੀ ਜਾਨ

yaas-cyclone ਦੇ ਪ੍ਰਭਾਵ ਕਾਰਨ ਰਾਂਚੀ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਰਾਜਧਾਨੀ ਦੇ ਧੂਰਵਾ ਖੇਤਰ ਵਿੱਚ ਇੱਕ ਮਕਾਨ ਦੀ ਕੰਧ ਡਿੱਗ ਗਈ। ਜਿਸ ਵਿੱਚ ਇੱਕ ਨਿਰਦੋਸ਼ ਸਮੇਤ 2 ਵਿਅਕਤੀ ਦੀ ਮਰ ਗਏ।

yaas-cycloneਦੀ ਰਾਂਚੀ 'ਚ ਦਸਤਕ

ਰਾਂਚੀ ਵਿੱਚ ਹਵਾ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਹੈ, ਜਿਸ ਕਾਰਨ ਮੌਸਮ ਵਿਭਾਗ ਨੇ ਰਾਜਧਾਨੀ ਵਾਸੀਆਂ ਲਈ ਇੱਕ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਵਿਗਿਆਨੀ ਅਭਿਸ਼ੇਕ ਆਨੰਦ ਅਨੁਸਾਰ yaas-cyclone ਨੇ ਦੇਰ ਰਾਤ ਹੀ ਝਾਰਖੰਡ ਵਿੱਚ ਦਸਤਕ ਦਿੱਤੀ। ਪੱਛਮੀ ਬੰਗਾਲ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਦੇ ਜ਼ਰੀਏ ਤੂਫਾਨ ਤੇਜ਼ ਰਫਤਾਰ ਨਾਲ ਝਾਰਖੰਡ ਵਿੱਚ ਦਾਖਲ ਹੋ ਗਿਆ ਹੈ, ਜਿਸ ਤੋਂ ਬਾਅਦ ਵੀਰਵਾਰ ਸਵੇਰੇ ਹਵਾ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਗਤੀ ਉੱਤੇ, ਇਹ ਜਮਸ਼ੇਦਪੁਰ ਦੇ ਰਸਤੇ ਰਾਂਚੀ ਵਿੱਚ ਦਾਖਲ ਹੋ ਗਿਆ ਹੈ, ਜਿਸਦਾ ਰਾਂਚੀ ਵਿੱਚ ਵਿਆਪਕ ਪ੍ਰਭਾਵ ਹੈ।

ABOUT THE AUTHOR

...view details