ਪੰਜਾਬ

punjab

ETV Bharat / bharat

wrestler sushil kumar ਰੇਲਵੇ ਵੱਲੋਂ ਮੁਅੱਤਲ - ਪਹਿਲਵਾਨ ਸਾਗਰ ਕਤਲ ਕੇਸ

ਉਲੰਪਿਕ ਮੈਡਲ ਵਿਜੇਤਾ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਸਸਪੈਂਡ ਕਰ ਦਿੱਤਾ ਹੈ।ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਪਹਿਲਵਾਨ ਸਾਗਰ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ।

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਕੀਤਾ ਮੁਅੱਤਲ
ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਕੀਤਾ ਮੁਅੱਤਲ

By

Published : May 25, 2021, 7:20 PM IST

ਹੈਦਰਾਬਾਦ:ਪਹਿਲਵਾਨ ਸਾਗਰ ਕਤਲ ਕੇਸ ਵਿਚ ਗ੍ਰਿਫ਼ਤਾਰ ਉਲੰਪਿਕ ਮੈਡਲ ਵਿਜੇਤਾ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਸਸਪੈਂਡ ਕਰ ਦਿੱਤਾ ਹੈ।ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ 23ਮਈ ਨੂੰ ਗ੍ਰਿਫ਼ਤਾਰ ਕੀਤਾ ਸੀ।ਸੁਸ਼ੀਲ ਕੁਮਾਰ ਨੂੰ ਲੈ ਕੇ ਉਤਰ ਰੇਲਵੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸੁਸ਼ੀਲ ਕੁਮਾਰ 48 ਘੰਟੇ ਤੋਂ ਜ਼ਿਆਦਾ ਸਮਾਂ ਪੁਲਿਸ ਹਿਰਾਸਤ ਵਿਚ ਹੈ ਇਸ ਲਈ ਨਿਯਮਾਂ ਦੇ ਮੁਤਾਬਿਕ ਉਹਨਾਂ 23 ਮਈ 2021 ਤੋਂ ਸਸਪੈਂਡ ਮੰਨਿਆ ਜਾਂਦਾ ਹੈ ਅਤੇ ਇਹ ਮੁਅੱਤਲ ਅਗਲੇ ਆਦੇਸ਼ਾ ਤੱਕ ਜਾਰੀ ਰਹੇਗਾ।ਉਤਰ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਬਿਆਨ ਦਿੱਤਾ ਹੈ ਕਿ ਸੁਸ਼ੀਲ ਕੁਮਾਰ ਨੂੰ ਉਤਰ ਰੇਲਵੇ ਵਿਚ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਕਿ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਅਪਰਾਧ ਦੀ ਜਾਂਚ ਚੱਲ ਰਹੀ ਹੈ।

ਪਹਿਲਵਾਨ ਸਾਗਰ ਦੇ ਕਤਲ ਦਾ ਇਲਜ਼ਾਮ

ਪੁਲਿਸ ਦੇ ਮੁਤਾਬਿਕ 4 ਮਈ,2021 ਦੀ ਰਾਤ ਨੂੰ ਸਿਖਿਆਰਥੀ ਸਟੇਡੀਅਮ ਵਿਚ ਸੁਸ਼ੀਲ ਕੁਮਾਰ ਆਪਣੇ ਕੁੱਝ ਸਾਥੀਆ ਦੇ ਨਾਲ ਮੌਜੂਦ ਸੀ।ਸਾਗਰ ਅਤੇ ਉਸਦੇ ਕੁੱਝ ਦੋਸਤਾਂ ਨੂੰ ਸੁਸ਼ੀਲ ਦੇ ਸਾਥੀ ਸਟੇਡੀਅਮ ਲੈ ਕੇ ਪਹੁੰਚੇ।ਇੱਥੇ ਸੁਸ਼ੀਲ ਕੁਮਾਰ ਅਤੇ ਉਸਦੇ ਸਾਥੀਆਂ ਨੇ ਪਹਿਲਵਾਨ ਸਾਗਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਦਾ ਕਤਲ ਕਰ ਦਿੱਤਾ।ਉਸਦੇ ਬਾਅਦ ਸੁਸ਼ੀਲ ਕੁਮਾਰ ਫਰਾਰ ਹੋ ਗਿਆ ਸੀ ਪਰ 23 ਮਈ ਨੂੰ ਸੁਸ਼ੀਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ।ਸੁਸ਼ੀਲ ਦੀ ਗ੍ਰਿਫ਼ਤਾਰ ਕਤਲ ਤੋਂ 18 ਦਿਨ ਬਾਅਦ ਹੋ ਸਕੀ ਹੈ।ਇਸ ਤੋਂ ਪਹਿਲਾ ਸੁਸ਼ੀਲ ਕੁਮਾਰ ਦੇ ਖਿਲਾਫ ਲੁਕਆਊਟ ਨੋਟਿਸ ਤੋਂ ਲੈ ਕੇ ਗੈਰ ਜਮਾਨਤੀ ਵਾਰੰਟ ਵੀ ਜਾਰੀ ਹੋ ਚੁੱਕਾ ਸੀ।ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਉਤੇ ਇਕ ਲੱਖ ਰੁਪਏ ਦਾ ਇਨਾਮ ਦੀ ਘੋਸ਼ਣਾ ਵੀ ਕੀਤੀ ਸੀ।ਸੁਸ਼ੀਲ ਕੁਮਾਰ ਦੇ ਵੱਲੋਂ ਕੋਰਟ ਵਿਚ ਜਮਾਨਤ ਦੀ ਅਰਜੀ ਵੀ ਦਾਇਰ ਕੀਤੀ ਸੀ ਪਰ ਕੋਰਟ ਨੇ ਸੁਸ਼ੀਲ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਸੀ।

ਫਿਲਹਾਲ 6 ਦਿਨ ਦੇ ਰਿਮਾਂਡ ਉਤੇ ਹੈ ਸੁਸ਼ੀਲ ਕੁਮਾਰ

ਪਹਿਲਵਾਨ ਸਾਗਰ ਕਤਲ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਨੇ ਕਰਾਈਮ ਬਰਾਂਚ ਨੂੰ ਸੌਂਪੀ ਹੈ।ਕੋਰਟ ਨੇ ਸੁਸ਼ੀਲ ਕੁਮਾਰ ਨੂੰ 6 ਦਿਨ ਦਾ ਪੁਲਿਸ ਦਾ ਰਿਮਾਂਡ ਉਤੇ ਭੇਜਿਆ ਗਿਆ ਹੈ।ਇਸ ਦੌਰਾਨ ਪੁਲਿਸ ਸਾਗਰ ਕਤਲ ਕੇਸ ਨੂੰ ਲੈ ਕੇ ਸੁਸ਼ੀਲ ਕੁਮਾਰ ਤੋਂ ਪੁੱਛਗਿੱਛ ਕਰੇਗੀ।

ਇਹ ਵੀ ਪੜੋ:Punjabi Youtuber: ਪਾਰਸ ਸਿੰਘ 'ਤੇ ਨਸਲੀ ਟਿੱਪਣੀ ਲਈ ਹੋਇਆ ਕੇਸ ਦਰਜ

ABOUT THE AUTHOR

...view details