ਪੰਜਾਬ

punjab

ETV Bharat / bharat

ਅਸਮਾਨ ਨੂੰ ਛੂਹਣ ਦਾ ਇਰਾਦਾ ਰੱਖਣ ਵਾਲੀ ਪਹਿਲਵਾਨ ਸੋਨਾਲੀ ਮਾਂਡਲੀਕ - ਪਹਿਲਵਾਨ ਗੀਤਾ ਫੋਗਾਟ

ਪਹਿਲਵਾਨ ਗੀਤਾ ਫੋਗਾਟ ਅਤੇ ਜਿਮਨਾਸਟ ਦੀਪਾ ਕਰਮਾਕਰ ਵਰਗੀਆਂ ਬਹੁਤ ਸਾਰੀਆਂ ਪ੍ਰਤਿਭਾਸ਼ਾਲੀ ਕੁੜੀਆਂ ਨੇ ਅਸਮਾਨ ਨੂੰ ਛੂਹਣ ਦਾ ਆਪਣਾ ਇਰਾਦਾ ਜ਼ਾਹਰ ਕੀਤਾ। ਅਹਿਮਦਨਗਰ ਦੀ ਰਹਿਣ ਵਾਲੀ ਇੱਕ ਕੁੜੀ ਨੇ ਆਪਣੀ ਮਜ਼ਬੂਤ ​​ਇੱਛਾ ਸ਼ਕਤੀ ਨਾਲ ਸਥਿਤੀ ਨੂੰ ਸੁਲਝਾਉਣ ਦਾ ਸੁਪਨਾ ਵੇਖਿਆ ਹੈ। ਇਹ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਹੈ।

ਅਸਮਾਨ ਨੂੰ ਛੂਹਣ ਦਾ ਇਰਾਦਾ ਰੱਖਣ ਵਾਲੀ ਪਹਿਲਵਾਨ ਸੋਨਾਲੀ ਮਾਂਡਲੀਕ
ਅਸਮਾਨ ਨੂੰ ਛੂਹਣ ਦਾ ਇਰਾਦਾ ਰੱਖਣ ਵਾਲੀ ਪਹਿਲਵਾਨ ਸੋਨਾਲੀ ਮਾਂਡਲੀਕ

By

Published : Nov 6, 2020, 11:06 AM IST

ਮੁੰਬਈ: ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਨਗਰ ਤਾਲੁਕਾ ਕਾਪਰੇਵਾੜੀ 'ਚ ਰਹਿਣ ਵਾਲੀ ਸੋਨਾਲੀ ਨੇ 'ਖੇਲੋ ਇੰਡੀਆ' ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ। ਹਾਲਾਂਕਿ ਉਨ੍ਹਾਂ ਦਾ ਘਰ ਟੀਨ ਦਾ ਬਣਿਆ ਹੋਇਆ ਹੈ, ਪਰ ਅੰਦਰ ਦੀਆਂ ਅਲਮਾਰੀਆਂ ਇਨਾਮ ਨਾਲ ਭਰੀਆਂ ਹਨ। ਨਿੱਜੀ ਜ਼ਿੰਦਗੀ ਵਿੱਚ ਗਰੀਬੀ ਨੂੰ ਚਿਤ ਕਰਨ ਦੇ ਨਾਲ ਉਹ ਕੌਮਾਂਤਰੀ ਖੇਡਾਂ 'ਚ ਵੀ ਦੇਸ਼ ਨੂੰ ਮਾਣ ਦਿਵਾਉਣਾ ਚਾਹੁੰਦੀ ਹੈ।

ਪਹਿਲਵਾਨ ਸੋਨਾਲੀ ਮਾਂਡਲੀਕ ਨੇ ਦੱਸਿਆ, 'ਮੈਂ ਦੇਸ਼ ਦੀ ਨੁਮਾਇੰਦਗੀ ਕਰਨਾ ਚਾਹੁੰਦੀ ਹਾਂ। ਮੈਂ ਦੇਸ਼ ਨੂੰ ਦੁਨੀਆ ਭਰ 'ਚ ਮਾਣ ਦਵਾਉਣਾ ਚਾਹੁੰਦੀ ਹਾਂ। ਮੈਂ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਚਾਹੁੰਦੀ ਹਾਂ, ਪਰ ਮੇਰੀ ਆਰਥਿਕ ਸਥਿਤੀ ਬਹੁਤ ਖਰਾਬ ਹੈ।'

ਅਸਮਾਨ ਨੂੰ ਛੂਹਣ ਦਾ ਇਰਾਦਾ ਰੱਖਣ ਵਾਲੀ ਪਹਿਲਵਾਨ ਸੋਨਾਲੀ ਮਾਂਡਲੀਕ

ਕੋਰੋਨਾ ਮਹਾਂਮਾਰੀ ਦੇ ਕਾਰਨ ਹੋਏ ਲੌਕਡਾਊਨ ਕਾਰਨ ਉਨ੍ਹਾਂ ਦਾ ਅਭਿਆਸ ਪ੍ਰਭਾਵਤ ਹੋਇਆ ਪਰ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਬਿਨ੍ਹਾਂ ਕਿਸੀ ਝਿਜਕ ਦੇ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਣਾ ਤੈਅ ਕੀਤਾ। ਸੋਨਾਲੀ ਨੇ ਆਪਣੇ ਪਿਤਾ ਨੂੰ ਵੀ ਉਸੇ ਤਰ੍ਹਾਂ ਹੀ ਖੜ੍ਹਾ ਦੇਖਿਆ ਜਿਵੇ ਆਮਿਰ ਖ਼ਾਨ ਫਿਲਮ ਦੰਗਲ 'ਚ ਸਨ। ਆਮਿਰ ਵਾਂਗ ਸੋਨਾਲੀ ਦੇ ਪਿਤਾ ਨੇ ਆਪਣੇ ਖੇਤ 'ਚ ਕੁਸ਼ਤੀ ਦਾ ਅਖਾੜਾ ਬਣਾਇਆ ਤੇ ਇਸ ਤਰ੍ਹਾਂ ਸੋਨਾਲੀ ਨੇ ਆਪਣਾ ਅਭਿਆਸ ਜਾਰੀ ਰੱਖਿਆ।

ਪਹਿਲਵਾਨ ਸੋਨਾਲੀ ਮਾਂਡਲੀਕ ਨੇ ਦੱਸਿਆ, 'ਲੌਕਡਾਊਨ ਦੌਰਾਨ ਸਾਰੇ ਅਭਿਆਸ ਕੇਂਦਰ ਬੰਦ ਸੀ ਇਸ ਲਈ ਮੇਰੇ ਪਿਤਾ ਨੇ ਸਾਡੇ ਖੇਤ 'ਚ ਹੀ ਮੇਰੀ ਸਿਖਲਾਈ ਦਾ ਪ੍ਰਬੰਧ ਕੀਤਾ। ਮੈਂ ਉਸੇ ਜਗ੍ਹਾ 'ਤੇ ਅਭਿਆਸ ਕਰਦੀ ਸੀ। ਅਸਲ ਵਿੱਚ ਮੈਂ ਅਖਾੜੇ ਵਿੱਚ ਅਭਿਆਸ ਕਰਨਾ ਚਾਹੁੰਦੀ ਸੀ, ਪਰ ਤਾਲਾਬੰਦੀ ਦੀ ਸਮੱਸਿਆ ਕਾਰਨ ਮੈਂ ਘਰ 'ਚ ਹੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।

ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੀ ਹੋਇਆ, ਸੋਨਾਲੀ ਆਪਣੇ ਟੀਚੇ ਨੂੰ ਧਿਆਨ ਵਿੱਚ ਰੱਖ ਅਭਿਆਸ ਕਰ ਰਹੀ ਹੈ ਤੇ ਕਿਰਨ ਮੋਰੇ ਦੀ ਅਗਵਾਈ ਹੇਠ ਕੁਸ਼ਤੀ ਦੇ ਦਾਅ ਪੇਚ ਸਿੱਖ ਰਹੀ ਹੈ ।

ਸੋਨਾਲੀ ਦੇ ਕੋਚ ਕਿਰਨ ਮੋਰੇ ਨੇ ਦੱਸਿਆ, 'ਉਨ੍ਹਾਂ ਦੇ ਪਿਤਾ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ। ਸੋਨਾਲੀ ਦੇ ਪਿਤਾ ਨੇ ਕਿਹਾ ਹੈ ਕਿ ਮੇਰੀ ਧੀ ਇੱਕ ਕੌਮਾਂਤਰੀ ਖਿਡਾਰੀ ਬਣਨਾ ਚਾਹੁੰਦੀ ਹੈ, ਇਸਦੇ ਲਈ ਮੈਨੂੰ ਜੋ ਵੀ ਕਰਨਾ ਹੋਵੇ ਮੈਂ ਕਰਾਂਗਾ। ਮੇਰੇ ਕੋਲ ਇੱਕ ਛੋਟਾ ਜਿਹਾ ਖੇਤ ਹੈ ਪਰ ਫਿਰ ਵੀ ਮੈਂ ਇਸ ਨੂੰ ਵੇਚ ਸਕਦਾ ਹਾਂ। ਸੋਨਾਲੀ ਦੇ ਪਿਤਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਕੁਸ਼ਤੀ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।'

ਸੋਨਾਲੀ ਸਖ਼ਤ ਮਿਹਨਤ ਕਰ ਰਹੀ ਹੈ। ਸੋਨਾਲੀ ਦੇ ਪਿਤਾ ਵੀ ਮਦਦ ਲਈ ਉਨੀਂ ਹੀ ਮਜ਼ਬੂਤੀ ਨਾਲ ਖੜ੍ਹੇ ​​ਹਨ, ਪਰ ਵਿੱਤੀ ਮਦਦ ਦੀ ਘਾਟ ਅਸਲ ਸਮੱਸਿਆ ਹੈ ਜਿਸਦਾ ਉਹ ਸਾਹਮਣਾ ਕਰ ਰਹੇ ਹਨ।

ਸੋਨਾਲੀ ਦੇ ਪਿਤਾ ਕੋਂਡਿਬਾ ਮਾਂਡਲੀਕ ਨੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਉਹ ਦੇਸ਼ ਲਈ ਮੈਡਲ ਜਿੱਤੇ ਪਰ ਉਸ ਨੂੰ ਅੱਗੇ ਵਧਾਉਣਾ ਮੇਰੀ ਪਹੁੰਚ ਤੋਂ ਬਾਹਰ ਹੈ , ਜੇ ਸਰਕਾਰ ਮਦਦ ਕਰੇ ਤਾਂ ਇਹ ਸੰਭਵ ਹੈ।'

ਅੱਜ ਸੋਨਾਲੀ ਕੋਲ ਸਿਰਫ ਸਖ਼ਤ ਮਿਹਨਤ ਹੈ। ਉਨ੍ਹਾਂ ਨੂੰ ਵਿੱਤੀ ਮਦਦ ਦੀ ਲੋੜ ਹੈ। ਉਹ ਆਪਣੀਆਂ ਪ੍ਰਾਪਤੀਆਂ ਦਾ ਝੰਡਾ ਸਮੁੰਦਰ ਪਾਰ ਲਹਰਾਉਣ ਲਈ ਬੇਤਾਬ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਉਨ੍ਹਾਂ ਦੀਆਂ ਰਗਾਂ 'ਚ ਆਕਾਸ਼ ਤੱਕ ਪਹੁੰਚਣ ਦਾ ਜਨੂਨ ਦੌੜ ਰਿਹਾ ਹੈ।

ABOUT THE AUTHOR

...view details