ਪੰਜਾਬ

punjab

ETV Bharat / bharat

ਮਹਿੰਗਾਈ ਦਾ ਅਸਰ : ਅਪ੍ਰੈਲ 'ਚ ਥੋਕ ਮੁੱਲ-ਅਧਾਰਿਤ ਮਹਿੰਗਾਈ ਦਰ 15.08 ਫੀਸਦੀ ਦੇ ਰਿਕਾਰਡ ਪੱਧਰ 'ਤੇ

ਖੁਰਾਕੀ ਵਸਤਾਂ ਅਤੇ ਪੈਟਰੋਲ-ਈਂਧਨ ਦੀਆਂ ਕੀਮਤਾਂ 'ਚ ਵਾਧੇ ਕਾਰਨ ਅਪ੍ਰੈਲ 2022 'ਚ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ 15.08 ਫੀਸਦੀ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਪਿਛਲੇ ਸਾਲ ਅਪ੍ਰੈਲ 'ਚ ਇਹ ਸਿਰਫ 10.74 ਫੀਸਦੀ ਸੀ।

WPI Inflation at Record High Over 15 percent in April on Price Rise Across All items
WPI Inflation at Record High Over 15 percent in April on Price Rise Across All items

By

Published : May 17, 2022, 4:46 PM IST

ਨਵੀਂ ਦਿੱਲੀ: ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਅਪ੍ਰੈਲ 'ਚ ਥੋਕ ਮੁੱਲ-ਅਧਾਰਿਤ ਮਹਿੰਗਾਈ ਦਰ 15.08 ਫੀਸਦੀ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ। ਵੀਪੀਆਈ (ਥੋਕ ਕੀਮਤ ਆਧਾਰਿਤ ਮਹਿੰਗਾਈ) 'ਤੇ ਆਧਾਰਿਤ ਮਹਿੰਗਾਈ ਮਾਰਚ 'ਚ 14.55 ਫੀਸਦੀ ਅਤੇ ਪਿਛਲੇ ਸਾਲ ਅਪ੍ਰੈਲ 'ਚ 10.74 ਫੀਸਦੀ ਰਹੀ। ਅਪ੍ਰੈਲ 2022 ਵਿੱਚ ਮਹਿੰਗਾਈ ਦੀ ਉੱਚ ਦਰ ਮੁੱਖ ਤੌਰ 'ਤੇ ਖਣਿਜ ਤੇਲ, ਬੇਸ ਧਾਤੂਆਂ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਖੁਰਾਕੀ ਵਸਤਾਂ, ਗੈਰ-ਭੋਜਨ ਵਸਤੂਆਂ, ਭੋਜਨ ਉਤਪਾਦਾਂ ਅਤੇ ਰਸਾਇਣਕ ਅਤੇ ਰਸਾਇਣਕ ਉਤਪਾਦਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸੀ। ਇੱਕ ਬਿਆਨ ਵਿੱਚ, ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਵੀਆਈਪੀ ਮਹਿੰਗਾਈ ਪਿਛਲੇ ਸਾਲ ਅਪ੍ਰੈਲ ਤੋਂ ਲਗਾਤਾਰ 13ਵੇਂ ਮਹੀਨੇ ਦੋਹਰੇ ਅੰਕਾਂ ਵਿੱਚ ਰਹੀ ਹੈ।

ਸਬਜ਼ੀਆਂ, ਕਣਕ, ਫਲਾਂ ਅਤੇ ਆਲੂਆਂ ਦੀਆਂ ਕੀਮਤਾਂ 'ਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਨਾਲ ਖੁਰਾਕੀ ਮਹਿੰਗਾਈ ਦਰ 8.35 ਫੀਸਦੀ 'ਤੇ ਪਹੁੰਚ ਗਈ ਹੈ। ਬਾਲਣ ਅਤੇ ਬਿਜਲੀ ਖੇਤਰ ਵਿੱਚ ਮਹਿੰਗਾਈ ਦਰ 38.66 ਫ਼ੀਸਦੀ ਰਹੀ, ਜਦਕਿ ਨਿਰਮਿਤ ਉਤਪਾਦਾਂ ਅਤੇ ਤੇਲ ਬੀਜਾਂ ਵਿੱਚ ਇਹ ਕ੍ਰਮਵਾਰ 10.85 ਫ਼ੀਸਦੀ ਅਤੇ 16.10 ਫ਼ੀਸਦੀ ਰਹੀ।

ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀ ਮਹਿੰਗਾਈ ਅਪ੍ਰੈਲ 'ਚ 69.07 ਫੀਸਦੀ 'ਤੇ ਰਹੀ। ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ 'ਚ ਪ੍ਰਚੂਨ ਮਹਿੰਗਾਈ 8 ਸਾਲ ਦੇ ਉੱਚੇ ਪੱਧਰ 'ਤੇ 7.79 ਫੀਸਦੀ 'ਤੇ ਪਹੁੰਚ ਗਈ, ਜੋ ਲਗਾਤਾਰ ਚੌਥੇ ਮਹੀਨੇ ਰਿਜ਼ਰਵ ਬੈਂਕ ਦੇ ਮਹਿੰਗਾਈ ਟੀਚੇ ਤੋਂ ਉਪਰ ਹੈ। ਆਰਬੀਆਈ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਮਹਿੰਗਾਈ ਨੂੰ ਰੋਕਣ ਲਈ ਆਪਣੀ ਮੁੱਖ ਵਿਆਜ ਦਰ ਵਿੱਚ 0.40 ਫੀਸਦੀ ਅਤੇ ਨਕਦ ਰਿਜ਼ਰਵ ਅਨੁਪਾਤ ਵਿੱਚ 0.50 ਫੀਸਦੀ ਦਾ ਵਾਧਾ ਕੀਤਾ ਸੀ।

ਇਹ ਵੀ ਪੜ੍ਹੋ :Cryptocurrency : ਬਿਟਕੋਇਨ, ਈਥਰਿਅਮ, ਡੌਜਕੋਇਨ ਸਮੇਤ ਟਾਪ ਕਰੰਸੀਆਂ ਆਈਆਂ ਹੇਠਾਂ

ABOUT THE AUTHOR

...view details