ਹੈਦਰਾਬਾਦ: ਦੇਸ਼ ਭਰ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਸੇ ਤਰਜ਼ 'ਤੇ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਇਹ ਦਿਨ ਆਪਣੇ ਵਿਦਿਆਰਥੀਆਂ ਲਈ ਅਧਿਆਪਕਾਂ ਦੇ ਬਲਿਦਾਨ ਅਤੇ ਤਪੱਸਿਆ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਇੱਕ ਅਧਿਆਪਕ ਕੋਲ ਆਪਣੇ ਵਿਦਿਆਰਥੀਆਂ ਦੇ ਜੀਵਨ ਉੱਤੇ ਇੱਕ ਪਰਿਵਰਤਨਸ਼ੀਲ ਅਤੇ ਸਥਾਈ ਪ੍ਰਭਾਵ ਪਾਉਣ ਦਾ ਇੱਕ ਵਿਲੱਖਣ ਮੌਕਾ ਹੁੰਦਾ ਹੈ। ਅਸੀਂ ਸਾਰੇ ਆਪਣੇ ਜੀਵਨ ਵਿੱਚ ਇੱਕ ਅਧਿਆਪਕ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਦੁਨੀਆ ਭਰ ਦੇ ਸਾਰੇ ਅਧਿਆਪਕ ਆਪਣੇ ਦੇਸ਼ ਨੂੰ ਅੱਗੇ ਲਿਜਾਣ ਲਈ ਪੂਰੀ ਲਗਨ ਨਾਲ ਸਮਰੱਥ ਵਿਦਿਆਰਥੀਆਂ ਦਾ ਵਿਕਾਸ ਕਰਦੇ ਹਨ।
5 ਅਕਤੂਬਰ 1994 ਨੂੰ ਲਿਆ ਗਿਆ ਫੈਸਲਾ:ਦੱਸ ਦੇਈਏ ਕਿ 5 ਅਕਤੂਬਰ 1966 ਨੂੰ ਪੈਰਿਸ ਵਿੱਚ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਇਸ ਕਾਨਫਰੰਸ ਵਿੱਚ ਅਧਿਆਪਕਾਂ ਦੇ ਸਨਮਾਨ ਵਿੱਚ ਅਧਿਆਪਕ ਦਿਵਸ ਮਨਾਉਣ ਦੀ ਸਿਫਾਰਸ਼ ਕੀਤੀ ਗਈ। ਜਿਸ ਤੋਂ ਬਾਅਦ ਇਸ ਸਿਫਾਰਿਸ਼ ਨੂੰ ਯੂਨੈਸਕੋ ਨੇ ਸਵੀਕਾਰ ਕਰ ਲਿਆ। 5 ਅਕਤੂਬਰ 1994 ਨੂੰ ਵਿਸ਼ਵ ਅਧਿਆਪਕ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਉਸ ਸਮੇਂ ਤੋਂ, ਵਿਸ਼ਵ ਅਧਿਆਪਕ ਦਿਵਸ ਹਰ ਸਾਲ 5 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈ.ਐਲ.ਓ.), ਯੂਨੀਸੇਫ ਅਤੇ ਐਜੂਕੇਸ਼ਨ ਇੰਟਰਨੈਸ਼ਨਲ ਮਿਲ ਕੇ ਹਰ ਸਾਲ ਵਿਸ਼ਵ ਅਧਿਆਪਕ ਦਿਵਸ ਦਾ ਆਯੋਜਨ ਕਰਦੇ ਹਨ ਤਾਂ ਜੋ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ, ਉਨ੍ਹਾਂ ਦੇ ਮੁੱਲ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਦੇ ਕੰਮ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਵਿਸ਼ਵ ਅਧਿਆਪਕ ਦਿਵਸ 1994 ਤੋਂ ਹਰ ਸਾਲ 100 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ।
- India Canada Relations : ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਕਿਹਾ- ਭਾਰਤ ਨਾਲ ਨਿੱਜੀ ਗੱਲਬਾਤ ਜਾਰੀ ਰਹੇਗੀ
- Dominican Republic V. President Visit: ਡੋਮਿਨਿਕਨ ਰੀਪਬਲਿਕ ਦੀ ਉਪਰਾਸ਼ਟਰਪਤੀ ਭਾਰਤ ਦੌਰੇ ਉੱਤੇ, ਰਾਸ਼ਟਰਪਤੀ ਮੁਰਮੂ ਨਾਲ ਕਰਨਗੇ ਮੁਲਾਕਾਤ
- Speaker Kevin McCarthy Voted Out: ਸਪੀਕਰ ਕੇਵਿਨ ਮੈਕਕਾਰਥੀ ਨੂੰ ਅਹੁਦੇ ਤੋਂ ਹਟਾਇਆ ਗਿਆ, ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ