ਹੈਦਰਾਬਾਦ : ਵਿਸ਼ਵ ਨਦੀ ਦਿਵਸ (World River Day) ਇਸ ਵਾਰ 26 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਨਦੀ ਦੇ ਆਲੇ-ਦੁਆਲੇ ਜੋ ਹਵਾ ਹੈ ਅਤੇ ਜੋ ਕੁਦਰਤ ਹੈ , ਉਹ ਬੇਹਦ ਖਾਸ ਹੁੰਦੀ ਹੈ। ਕੁਦਰਤੀ ਰੂਪ ਤੋਂ ਬਹੁਤ ਸਾਰੇ ਜੀਵ ਅਤੇ ਬਾਕੀ ਚੀਜਾਂ ਨਦੀਆਂ ਉੱਤੇ ਨਿਰਭਰ ਕਰਦੇ ਹਨ। ਪਿਛਲੇ ਕੁੱਝ ਸਾਲਾ ਤੋਂ ਵਾਤਾਵਰਣ ਵਿੱਚ ਤਬਦੀਲੀ ਹੋਣ ਦੇ ਚਲਦੇ ਨਦੀਆਂ ਦੀ ਹੌਂਦ 'ਤੇ ਖਤਰਾ ਮੰਡਰਾ ਰਿਹਾ ਹੈ। ਇਸ ਨਾਲ ਨਾਂ ਮਹਿਜ਼ ਨਦੀਆਂ ਦਾ ਪਾਣੀ ਸਗੋਂ ਨਦੀਆਂ ਵਿੱਚ ਰਹਿਣ ਵਾਲੇ ਜਾਨਵਰ ਵੀ ਪਰੇਸ਼ਾਨ ਹੋ ਰਹੇ ਹਨ।
ਭਾਰਤ ਵਿੱਚ ਨਦੀਆਂ ਦੀ ਪੂਜਾ ਕੀਤੀ ਜਾਂਦੀ ਹੈ, ਨਦੀਆਂ ਜੋ ਕਿ ਸਾਰਿਆਂ ਨੂੰ ਜੀਵਨ ਦਿੰਦੀਆਂ ਹਨ ,ਪਰ ਹੁਣ ਉਨ੍ਹਾਂ ਦੀ ਖ਼ੁਦ ਦੀ ਹੋਂਦ ਹੀ ਖਤਰੇ ਵਿੱਚ ਹੈ। ਭਾਰਤ ਵਿੱਚ ਗੰਗਾ ਅਤੇ ਯਮੁਨਾ ਵਰਗੀਆਂ ਨਦੀਆਂ ਦੀ ਹਾਲਤ ਅਜਿਹੀ ਹੈ ਕਿ ਇਨ੍ਹਾਂ ਦਾ ਪਾਣੀ ਕਿਸੇ ਵੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਅਜਿਹੇ ਹਲਾਤਾਂ ਵਿੱਚ ਨਦੀਆਂ ਦੀ ਸੁਰੱਖਿਆ ਬੇਹਦ ਜ਼ਰੂਰੀ ਹੈ। ਵਿਸ਼ਵ ਨਦੀ ਦਿਵਸ ਹਰ ਸਾਲ ਸਤੰਬਰ ਦੇ ਆਖਰੀ ਹਫਤੇ ਦੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਵਿਸ਼ਵ ਨਦੀ ਦਿਵਸ ਦਾ ਇਤਿਹਾਸ
ਵਿਸ਼ਵ ਨਦੀ ਦਿਵਸ ਭਾਰਤ ਸਣੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਦੀ ਸ਼ੁਰੂਆਤ ਸਾਲ 2005 ਵਿੱਚ ਹੋਈ ਸੀ। ਦਰਅਸਲ, ਇਹ ਇਸ ਲਈ ਮਨਾਇਆ ਜਾਂਦਾ ਹੈ। ਕਿਉਂਕਿ ਇਸ ਦਿਨ ਨਦੀਆਂ ਦੀ ਸੁਰੱਖਿਆ ਦਾ ਮਤਾ ਪਾਸ ਕੀਤਾ ਗਿਆ ਸੀ। ਇਹ ਭਾਰਤ ਸਣੇ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਜਿਵੇਂ ਕਿ ਅਮਰੀਕਾ, ਪੋਲੈਂਡ, ਦੱਖਣੀ ਅਫਰੀਕਾ, ਆਸਟ੍ਰੇਲੀਆ, ਮਲੇਸ਼ੀਆ, ਬੰਗਲਾਦੇਸ਼ ਕੈਨੇਡਾ ਅਤੇ ਬ੍ਰਿਟੇਨ ਆਦਿ। ਵਿਸ਼ਵ ਨਦੀ ਦਿਵਸ ਮੌਕੇ ਨਦੀਆਂ ਦੀ ਸੁਰੱਖਿਆ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।