ਪੰਜਾਬ

punjab

ETV Bharat / bharat

ਵਿਸ਼ਵ ਮਰੀਜ਼ ਸੁਰੱਖਿਆ ਦਿਵਸ: ਜਾਣੋ ਇਸ ਦਿਨ ਦਾ ਮਹੱਤਵ - ਮਰੀਜ਼ ਸੁਰੱਖਿਆ ਦਿਵਸ

ਵਿਸ਼ਵ ਸਭਾ ਦੇ ਸਮਰਥਨ ਵਿੱਚ ਹਰ ਸਾਲ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ (World Patient Safety Day) ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ (WHO) ਨੇ ਸਾਲ 2019 ਵਿੱਚ ਪਹਿਲੀ ਵਾਰ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਇਆ ਸੀ।

ਵਿਸ਼ਵ ਮਰੀਜ਼ ਸੁਰੱਖਿਆ ਦਿਵਸ
ਵਿਸ਼ਵ ਮਰੀਜ਼ ਸੁਰੱਖਿਆ ਦਿਵਸ

By

Published : Sep 16, 2021, 9:13 AM IST

Updated : Sep 17, 2021, 6:05 AM IST

ਹੈਦਰਾਬਾਦ:ਹਰ ਸਾਲ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ (World Patient Safety Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁਖ ਮਕਸਦ ਵਿਸ਼ਵ ਭਰ ਵਿੱਚ ਮਰੀਜ਼ਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਮਰੀਜ਼ਾਂ ਦੀ ਸੁਰੱਖਿਆ ਦੇ ਬਾਰੇ ਵਿਸ਼ਵਵਿਆਪੀ ਸਮਝ ਵਧਾਉਣ ਲਈ ਮਨਾਇਆ ਜਾਂਦਾ ਹੈ।

ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਦਾ ਇਤਿਹਾਸ

ਵਿਸ਼ਵ ਸਿਹਤ ਸਭਾ ਵੱਲੋਂ 25 ਮਈ 2019 ਨੂੰ WHA 'ਤੇ ' ਮਰੀਜ਼ ਸੁਰੱਖਿਆ 'ਤੇ ਵਿਸ਼ਵ ਪੱਧਰੀ ਕਾਰਵਾਈ ' ਦੇ ਮਤੇ ਨੂੰ ਅਪਣਾਇਆ ਗਿਆ ਸੀ। ਇਸ ਤੋਂ ਬਾਅਦ ਵਿਸ਼ਵ ਸਭਾ ਦੇ ਸਮਰਥਨ ਵਿੱਚ ਹਰ ਸਾਲ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ (WHO) ਨੇ ਸਾਲ 2019 ਵਿੱਚ ਪਹਿਲੀ ਵਾਰ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਇਆ ਸੀ।

ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਦਾ ਮਹੱਤਵ

ਮੁੱਖ ਵਿਸ਼ਾ (Theme) "ਮਰੀਜ਼ਾਂ ਦੀ ਸੁਰੱਖਿਆ: ਇੱਕ ਵਿਸ਼ਵ ਸਿਹਤ ਪ੍ਰਾਥਮਿਕਤਾ" (Patient Safety: A Global Health Priority) ਵਜੋਂ ਮਨਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਡਬਲਯੂਐਚਓ (WHO) ਵੱਲੋਂ ਮਰੀਜ਼ਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਵਿਸ਼ਵਵਿਆਪੀ ਮੁਹਿੰਮ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਸਿਹਤ ਸੰਭਾਲ ਨੂੰ ਸੁਰੱਖਿਅਤ ਬਣਾਉਣ ਲਈ ਆਪਣੀ ਵਚਨਬੱਧਤਾ ਦਿਖਾਉਣ ਦੀ ਅਪੀਲ ਕਰਦਾ ਹੈ ਤੇ ਲੋਕਾਂ ਨੂੰ ਜਾਗਰੂਕ ਕਰਦਾ ਹੈ।

ਅਜਿਹਾ ਇਸ ਲਈ ਕੀਤਾ ਗਿਆ , ਕਿਉਂਕਿ ਹਰ ਸਾਲ ਅਸੁਰੱਖਿਅਤ ਦੇਖਭਾਲ ਦੇ ਕਾਰਨ 134 ਮਿਲੀਅਨ ਮਾੜੀ ਘਟਨਾਵਾਂ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਦੇ ਹਸਪਤਾਲਾਂ ਵਿੱਚ ਵਾਪਰਦੀਆਂ ਹਨ, ਜਿਸ ਦੇ ਨਤੀਜੇ ਵਜੋਂ 2.6 ਮਿਲੀਅਨ ਮੌਤਾਂ ਹੁੰਦੀਆਂ ਹਨ।

ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਉਣ ਦਾ ਮਕਸਦ

  • ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੇ ਮਹੱਤਵ ਅਤੇ ਮਰੀਜ਼ਾਂ ਦੀ ਸੁਰੱਖਿਆ ਸਣੇ ਸਬੰਧਤ ਤੱਥਾਂ ਦੀ ਮਹੱਤਤਾ ਬਾਰੇ ਵਿਸ਼ਵਵਿਆਪੀ ਜਾਗਰੂਕਤਾ ਵਧਾਉਣਾ।
  • ਸਿਹਤ ਕਰਮਚਾਰੀਆਂ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਇੱਕ ਬਹੁਪੱਖੀ ਰਣਨੀਤੀ ਅਪਣਾਉਣਾ
  • ਮਰੀਜ਼ਾਂ ਦੀ ਦੇਖਭਾਲ ਲਈ ਤਰਜੀਹ ਵਜੋਂ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਵਿੱਚ ਪਛਾਣ ਅਤੇ ਨਿਵੇਸ਼ ਕਰਨ ਵਾਲੇ ਸਾਰੇ ਹਿੱਸੇਦਾਰਾਂ ਵੱਲੋਂ ਤੁਰੰਤ ਅਤੇ ਟਿਕਾਊ ਕਾਰਵਾਈਆਂ ਨੂੰ ਲਾਗੂ ਕਰਨਾ।
  • ਸਿਹਤ ਕਰਮਚਾਰੀਆਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦਾ ਸਨਮਾਨ ਕਰਨਾ

ਇਹ ਵੀ ਪੜ੍ਹੋ :ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

Last Updated : Sep 17, 2021, 6:05 AM IST

ABOUT THE AUTHOR

...view details