ਪੰਜਾਬ

punjab

World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ

By

Published : Aug 10, 2021, 10:25 AM IST

Updated : Aug 10, 2021, 11:09 AM IST

ਸ਼ੇਰਾਂ ਦੇ ਪ੍ਰਜਨਨ ਦੇ ਨਾਲ ਨਾਲ ਸ਼ੇਰਾਂ ਦੀ ਮੌਤ ਦੀ ਗਿਣਤੀ ਵਧਕੇ 120 ਪ੍ਰਤੀ ਸਾਲ ਹੋ ਜਾਂਦੀ ਹੈ। ਇਨ੍ਹਾਂ ਚ ਕੁਝ ਮੌਤਾਂ ਉਮਰ ਨਾਲ ਸਬੰਧਿਤ ਹੁੰਦੀ ਹੈ। ਕੁਝ ਸ਼ੇਰਾਂ ਦੀ ਮੌਤ ਬੀਮਾਰੀ ਕਾਰਨ ਵੀ ਹੋ ਜਾਂਦੀ ਹੈ ਜਦਕਿ ਕੁਝ ਲੜਾਈ ਚ ਵੀ ਮਰ ਜਾਂਦੇ ਹਨ।

World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ
World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ

ਗਿਰ (ਗੁਜਰਾਤ): ਇੱਕ ਸਮਾਂ ਸੀ ਜਦੋ ਏਸ਼ੀਆਈ ਸ਼ੇਰ ਫਰਾਂਸ ਅਤੇ ਅਰਬ ਪ੍ਰਾਇਦੀਪ ਵਰਗੇ ਏਸ਼ੀਆਈ ਮਹਾਂਦੀਪਾਂ ਵਿੱਚ ਗਰਜਦੇ ਸੀ। ਪਰ ਕੁਦਰਤੀ ਆਵਾਜ ਅਤੇ ਨਿਰਵਿਘਨ ਸ਼ਿਕਾਰ ਦੇ ਕਾਰਨ ਅੱਜ ਉਨ੍ਹਾਂ ਨੂੰ ਗੁਜਰਾਤ ਚ ਗਿਰ ਤੱਕ ਸੀਮਿਤ ਕਰ ਦਿੱਤਾ ਹੈ। ਦੁਨੀਆ ਵੱਲੋਂ ਅੰਤਰਰਾਸ਼ਟਰੀ ਸ਼ੇਰ ਦਿਵਸ ਮਨਾਇਆ ਜਾ ਰਿਹਾ ਹੈ, ਅਫਰੀਕਾ ਤੋਂ ਬਾਅਦ ਗਿਰ ਨੂੰ ਏਸ਼ੀਆ ਦਾ ਇੱਕਲੌਤਾ ਸਥਾਨ ਹੈ ਜਿੱਥੇ ਸ਼ੇਰਾਂ ਨੂੰ ਸਭ ਤੋਂ ਸੁਰਖਿਅਤ ਮੰਨਿਆ ਜਾਂਦਾ ਹੈ।

World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ

ਏਸ਼ੀਆਈ ਸ਼ੇਰਾਂ ਦੀ ਸੰਭਾਲ ਕਰਨ ਦੀ ਸਭ ਤੋਂ ਪਹਿਲਾ ਪਹਿਲਾ 1910 ਅਤੇ 1911 ਜੂਨਾਗੜ ਦੇ ਨਵਾਬ ਦੁਆਰਾ ਕੀਤੀ ਗਈ ਸੀ। ਕਿਉਂਕਿ ਉਨ੍ਹਾਂ ਨੇ ਸ਼ਿਕਾਰ ’ਤੇ ਰੋਕ ਲਗਾ ਦਿੱਤਾ ਸੀ। ਜਦੋ ਉਨ੍ਹਾਂ ਦੀ ਗਿਣਤੀ ਕਾਫੀ ਜਿਆਦਾ ਘਟ ਹੋ ਗਈ ਸੀ। ਜੂਨਾਗੜ੍ਹ ਦੇ ਨਵਾਬ ਵੱਲੋਂ ਪਹਿਲੀ ਵਾਰ 1911 ਚ ਸ਼ੇਰਾਂ ਦੀ ਰੱਖਿਆ ਦੇ ਲਈ ਪਰਿਯੋਜਨਾ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਰਾਜ ਜੰਗਲਾਤ ਵਿਭਾਗ ਸ਼ੇਰਾਂ ਦੀ ਆਬਾਦੀ ਵਧਾਉਣ ਦੇ ਲਈ ਸੁਚੇਤ ਹੋ ਗਿਆ ਅਤੇ ਗਿਰ ਚ ਸ਼ੇਰਾਂ ਦੀ ਗਿਣਤੀ ਹੁਣ ਤੱਕ ਸਭ ਤੋਂ ਜਿਆਦਾ ਹੈ।

World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ

ਸਾਲ 1911 ਤੋਂ ਗਿਰ ਚ ਸ਼ੇਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਹੁਣ ਤੱਕ ਗਿਰ ਖੇਤਰ ਦੇ ਜੰਗਲ ਚ ਲਗਭਗ 674 ਸ਼ੇਰ ਰਹਿੰਦੇ ਹਨ। ਇਨ੍ਹਾਂ ਦੀ ਵਧਦੀ ਆਬਾਦੀ ਦੇ ਪਿੱਛੇ ਜੰਗਲਾਤ ਵਿਭਾਗ ਦੀ ਸਾਂਭ ਸੰਭਾਲ ਵੀ ਬਹੁਤ ਮਹਤੱਵਪੂਰਨ ਮੰਨਿਆ ਜਾਂਦਾ ਹੈ। ਸਾਲ 1990 ਚ 300 ਵਰਗ ਕਿਲੋਮੀਟਰ ਖੇਤਰ ਦੇ ਜੰਗਲ ’ਚ 284 ਸ਼ੇਰ ਦੇਖਿਆ ਗਿਆ ਸੀ। ਜਦਕਿ ਸਾਲ 2020 ਚ 674 ਸ਼ੇਰ 30,000 ਵਰਗ ਕਿਲੋਮੀਟਰ ਦੇ ਖੇਤਰ ਚ ਰਹਿ ਰਹੇ ਹਨ। ਇਹ ਕੰਮ 1911 ਚ ਸ਼ੁਰੂ ਹੋਇਆ ਸੀ ਅਤੇ ਅੱਜ ਤੱਕ ਇਸਦੇ ਵਧੀਆ ਨਤੀਦੇ ਦਿਖ ਰਹੇ ਹਨ।

World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ

ਸੌਰਾਸ਼ਟਰ ਦੇ 9 ਜਿਲ੍ਹਿਆ ਦੇ 53 ਤਾਲੁਕਾਂ ਚ ਸ਼ੇਰ ਦੇਖੇ ਜਾਂਦੇ ਹਨ। ਇੰਨੀ ਵੱਡੀ ਸਫਲਤਾ ਦਾ ਸਿਹਰਾ ਗਿਰ ਚ ਰਹਿਣ ਵਾਲੇ ਸਥਾਨਕ ਮਾਲਧਾਰੀ ਨੂੰ ਵੀ ਜਾਂਦਾ ਹੈ। ਸ਼ੇਰਾਂ ਦੇ ਭੋਜਨ, ਪਾਣੀ ਅਤੇ ਸੁਰੱਖਿਆ ਨੂੰ ਲੈ ਕੇ ਜੰਗਲਾਤ ਵਿਭਾਗ ਕੁਝ ਸਟੀਕ ਕੰਮ ਕਰ ਰਿਹਾ ਹੈ। ਏਸ਼ੀਆਈ ਸ਼ੇਰ ਜੋ ਉਸ ਸਮੇਂ ਜੂਨਾਗੜ੍ਹ ਚ ਦੇਖੇ ਜਾਂਦੇ ਸੀ ਹੁਣ ਸਰਹੱਦ ਪਾਰ ਕਰ ਅਮਰੇਲੀ, ਭਾਵਨਗਰ, ਪੋਰਬੰਦਰ, ਗਿਰ ਸੋਮਨਾਥ ਦੇ ਨੇੜੇ ਦੇ ਜਿਲ੍ਹਿਆ ਚ ਦੇਖੇ ਜਾਂਦੇ ਹਨ।

ਸਾਲ 1965 ਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਸਾਸਨ ਸਿੰਘ ਸਦਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਸ਼ਾਨਦਾਰ ਜਾਨਵਰ ਨੂੰ ਉਸਦੇ ਕੁਦਰਤੀ ਆਵਾਸ ਚ ਦੇਖਣ ਦੇ ਲਈ ਹਰ ਸਾਲ ਲਗਭਗ 6 ਲੱਖ ਸੈਲਾਨੀ ਆਉਂਦੇ ਹਨ।

World Lions Day: ਸੌਰਾਸ਼ਟਰ ’ਚ ਗਰਜ ਰਿਹਾ ਹੈ ਜੰਗਲ ਦਾ ਰਾਜਾ, ਨਜਾਇਜ਼ ਸ਼ਿਕਾਰ ’ਤੇ ਰੋਕ

ਸ਼ੇਰਾਂ ਦੇ ਪ੍ਰਜਨਨ ਦੇ ਨਾਲ ਨਾਲ ਸ਼ੇਰਾਂ ਦੀ ਮੌਤ ਦੀ ਗਿਣਤੀ ਵਧਕੇ 120 ਪ੍ਰਤੀ ਸਾਲ ਹੋ ਜਾਂਦੀ ਹੈ। ਇਨ੍ਹਾਂ ਚ ਕੁਝ ਮੌਤਾਂ ਉਮਰ ਨਾਲ ਸਬੰਧਿਤ ਹੁੰਦੀ ਹੈ। ਕੁਝ ਸ਼ੇਰਾਂ ਦੀ ਮੌਤ ਬੀਮਾਰੀ ਕਾਰਨ ਵੀ ਹੋ ਜਾਂਦੀ ਹੈ ਜਦਕਿ ਕੁਝ ਲੜਾਈ ਚ ਵੀ ਮਰ ਜਾਂਦੇ ਹਨ। ਜਦਕਿ ਕੁਝ ਸ਼ੇਰਾਂ ਦੀ ਮੌਤ ਹਾਦਸਿਆਂ ਚ ਵੀ ਹੋਈ ਹੈ। ਹਾਲਾਂਕਿ ਗਿਰ ਚ ਹਰ ਸਾਲ ਕਰੀਬ 150 ਸ਼ੇਰਾਂ ਦੀ ਮੌਤ ਹੋ ਰਹੀ ਹੈ। ਪਰ ਹਰ ਪੰਜ ਸਾਲ ਚ ਸ਼ੇਰਾਂ ਦੀ ਗਿਣਤੀ ਚ 20 ਤੋਂ 30 ਫੀਸਦ ਵਾਧਾ ਹੋ ਰਿਹਾ ਹੈ।

ਇਹ ਵੀ ਪੜੋ: ਹੁਣ ਵਿਦੇਸ਼ੀ ਵੀ ਲਗਵਾ ਸਕਣਗੇ ਕੋਰੋਨਾ ਵੈਕਸੀਨ

ਮੁੱਖ ਰੱਖਿਅਕ ਡੀਟੀ ਵਾਸਵਦਾ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਸ਼ੇਰ ਨੂੰ ਉਨ੍ਹਾਂ ਦੇ ਆਵਾਸ ਚ ਵਿਸ਼ਾਲ ਰੂਪ ’ਚ ਟਹਲਦੇ ਹੋਏ ਦੇਖਣ ਦੇ ਉਤਸਾਹ ਦੇ ਲਈ ਸੈਲਾਨੀ ਸਾਸਨ ਸਣੇ ਦੇਵਲੀਆ ਅੰਬਰਦੀ ਅਤੇ ਗਿਰਨਾਰ ਨੇਚਰ ਸਫਾਰੀ ਵੱਲ ਆਕਰਸ਼ਿਤ ਹੁੰਦੇ ਹਨ। ਇਨ੍ਹਾਂ ਸ਼ੇਰਾਂ ਦੀ ਆਧੁਨਿਕ ਤਕਨਾਲੋਜੀ ਜਿਵੇਂ ਕਿ ਰੇਡੀਓ ਕਾਲਰ ਜੀਪੀਐਸ ਅਤੇ ਸੀਸੀਟੀਵੀ ਨਾਲ ਸੁਰੱਖਿਆ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Last Updated : Aug 10, 2021, 11:09 AM IST

ABOUT THE AUTHOR

...view details