ਹੈਦਰਾਬਾਦ ਡੈਸਕ : ਵਿਸ਼ਵ ਧਰਤੀ ਦਿਵਸ 2022 (World Earth Day 2022) 22 ਅਪ੍ਰੈਲ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਗੂਗਲ ਨੇ ਇਸ ਮੌਕੇ 'ਤੇ ਇਕ ਖਾਸ ਡੂਡਲ ਬਣਾਇਆ ਹੈ। ਇਸ ਦਿਨ ਨੂੰ ਮਨਾਉਣ ਦਾ ਖਾਸ ਮਕਸਦ ਦੁਨੀਆ ਭਰ ਦੇ ਲੋਕਾਂ ਨੂੰ ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਸੰਕਟ ਬਾਰੇ ਜਾਗਰੂਕ ਕਰਨਾ ਹੈ। ਗੂਗਲ ਨੇ ਡੂਡਲ ਦੀ ਮਦਦ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਧਰਤੀ ਕਿਵੇਂ ਬਦਲ ਰਹੀ ਹੈ।
ਕੀ ਹੈ ਖ਼ਾਸ : ਵਿਸ਼ਵ ਧਰਤੀ ਦਿਵਸ ਉੱਤੇ ਡੂਡਲ ਵਿੱਚ ਗੂਗਲ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਸਹਾਰੇ ਦੱਸਿਆ ਗਿਆ ਹੈ ਕਿ ਜਲਵਾਯੂ ਪਰਿਵਰਤਨ (Climate Change) ਨਾਲ ਸਾਡੀ ਧਰਤੀ ਕਿਵੇਂ ਪ੍ਰਭਾਵਿਤ ਹੋ ਰਹੀ ਹੈ। ਇਹ ਦਿਖਾਉਣ ਲਈ ਗੂਗਲ ਨੇ ਵੱਖ-ਵੱਖ ਹੋਮ ਪੇਜ ਉੱਤੇ ਵੱਖ-ਵੱਖ ਸਾਲਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ।
1970 ਤੋਂ ਮਨਾਇਆ ਜਾ ਰਿਹਾ ਵਿਸ਼ਵ ਧਰਤੀ ਦਿਵਸ :ਪਹਿਲੀ ਵਾਰ 1970 ਵਿਚ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਵਾਤਾਵਰਨ ਨੂੰ ਬਚਾਉਣ ਦੇ ਟੀਚੇ ਨਾਲ ਜੁਲਿਅਨ ਕੋਨਿਗ ਨੇ ਪਹਿਲੀ ਵਾਰ 1969 ਵਿੱਚ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਦਾ ਨਾਮ ਦਿੱਤਾ। ਇਸ ਤੋਂ ਬਾਅਦ 1970 ਤੋਂ ਇਸ ਨੂੰ ਮਨਾਇਆ ਜਾਣ ਲੱਗਾ। 1970 ਤੋਂ 22 ਅਪ੍ਰੈਲ ਨੂੰ ਇਹ ਦਿਨ ਦੁਨੀਆਭਰ ਵਿੱਚ ਵਿਸ਼ਵ ਧਰਤੀ ਦਿਵਸ (World Earth Day 2022) ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਧਰਤੀ ਦਿਵਸ ਸ਼ੁਰੂ ਵਿੱਚ ਸਿਰਫ਼ ਪ੍ਰਦੂਸ਼ਣ 'ਤੇ ਕੇਂਦਰਿਤ ਸੀ ਪਰ ਉਸ ਤੋਂ ਬਾਅਦ 90 ਦੇ ਦਹਾਕੇ ਵਿੱਚ ਜਲਵਾਯੂ ਤਬਦੀਲੀ, ਗਲੋਬਲ ਵਾਰਮਿੰਗ ਵਰਗੇ ਮੁੱਦੇ ਵੀ ਇਸ ਵਿੱਚ ਸ਼ਾਮਲ ਹੋ ਗਏ ਅਤੇ ਲੋਕ ਇਸ ਬਾਰੇ ਸੋਚਣ ਲੱਗੇ।
ਹਰ ਸਾਲ ਹੁੰਦੀ ਹੈ ਥੀਮ : ਵਿਸ਼ਵ ਧਰਤੀ ਦਿਵਸ ਦੀ ਹਰ ਸਾਲ ਵੱਖਰਾ ਥੀਮ ਹੁੰਦੀ ਹੈ। ਵੱਖ-ਵੱਖ ਵਿਸ਼ਿਆਂ ਰਾਹੀਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਸਾਲ ਇਹ ਦਿਨ Invest in our Planet (ਸਾਡੇ ਗ੍ਰਹਿ ਵਿੱਚ ਨਿਵੇਸ਼ ਕਰੋ) ਵਿਸ਼ੇ ਨਾਲ ਰੱਖਿਆ ਗਿਆ ਹੈ। ਇਸ ਥੀਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਧਰਤੀ ਦਿਵਸ 2022 'ਤੇ ਵਿਸ਼ੇਸ਼