ਕੋਲਕਾਤਾ :ਆਸਟਰੇਲੀਆ ਨੇ ਇੱਕ ਰੋਮਾਂਚਕ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਦੱਖਣੀ ਅਫਰੀਕਾ ਵੱਲੋਂ ਦਿੱਤੇ 213 ਦੌੜਾਂ ਦੇ ਟੀਚੇ ਨੂੰ ਆਸਟਰੇਲੀਆ ਨੇ 47.2 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਤਰ੍ਹਾਂ ਆਸਟ੍ਰੇਲੀਆ ਰਿਕਾਰਡ 8ਵੀਂ ਵਾਰ ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਿਆ ਹੈ। ਆਸਟਰੇਲੀਆ ਲਈ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 62 ਦੌੜਾਂ ਦੀ ਪਾਰੀ ਖੇਡੀ। ਸਟੀਵ ਸਮਿਥ ਨੇ 30 ਅਤੇ ਜੋਸ ਇੰਗਲਿਸ ਨੇ ਵੀ ਮਹੱਤਵਪੂਰਨ 28 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਅਤੇ ਤਬਰੇਜ਼ ਸ਼ਮਸੀ ਨੇ 2-2 ਵਿਕਟਾਂ ਲਈਆਂ। ਆਸਟ੍ਰੇਲੀਆ ਦਾ ਸਾਹਮਣਾ ਹੁਣ ਫਾਈਨਲ 'ਚ ਟੀਮ ਇੰਡੀਆ ਨਾਲ ਹੋਵੇਗਾ, ਜੋ ਟੂਰਨਾਮੈਂਟ 'ਚ ਅਜੇ ਤੱਕ ਅਜੇਤੂ ਹੈ। ਫਾਈਨਲ ਮੈਚ 19 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।
ਰੋਮਾਂਚਕ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ ਵਿਸ਼ਵ ਕੱਪ 2023 ਦੇ ਫਾਈਨਲ 'ਚ ਪਹੁੰਚ ਗਿਆ ਹੈ।
22:10 ਨਵੰਬਰ 16AUS ਬਨਾਮ SA ਸੈਮੀ-ਫਾਈਨਲ ਲਾਈਵ ਅਪਡੇਟਸ: ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾਇਆ