ਚੰਡੀਗੜ੍ਹ :ਬੀਤੇ ਦਿਨ ਅਮਰੀਕਾ ਦੇ ਨਿਊਯਾਰਕ ਵਿਚ ਕਾਰਨੇਗੀ ਕਾਰਪੋਰੇਸ਼ਨ ਵੱਲੋਂ ਇੱਕ ਸੂਚੀ ਜਾਰੀ ਕੀਤੀ ਜਿਸ ਵਿੱਚ ਮਹਾਨ ਪ੍ਰਵਾਸੀਆਂ ਦੀ ਇਸ ਸਾਲ ਦੀ ਸੂਚੀ 'ਚ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਦਾ ਨਾਮ ਵੀ ਸ਼ਾਮਿਲ ਹੋਇਆ ਹੈ, ਇਸ ਸੂਚੀ ਵਿੱਚ ਆਸਕਰ ਜੇਤੂ ਹੂਈ ਕਿਆਂਗ, ਗਾਇਕ-ਗੀਤਕਾਰ ਅਲਾਨਿਸ ਮੋਰੀਸੇਟ ਅਤੇ ਅਦਾਕਾਰ ਪੇਡਰੋ ਪਾਸਕਲ ਸ਼ਾਮਲ ਹਨ। ਫਾਊਂਡੇਸ਼ਨ ਦੇਸ਼ 'ਚ ਪ੍ਰਵਾਸੀਆਂ ਦੇ ਯੋਗਦਾਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਣ ਲਈ 2006 ਤੋਂ ਉੱਘੇ ਪ੍ਰਵਾਸੀ ਅਮਰੀਕੀਆਂ ਦੀ ਸਾਲਾਨਾ ਸੂਚੀ ਤਿਆਰ ਕਰ ਰਹੀ ਹੈ।
ਇੱਕਲੋਤੇ ਪਹਿਲੇ ਭਾਰਤੀ-ਅਮਰੀਕੀ : ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਦਾ ਨਾਮ ਇੱਕ ਵੱਕਾਰੀ ਪਰਉਪਕਾਰੀ ਸੰਸਥਾ ਦੁਆਰਾ ਤਿਆਰ 2023 ਦੇ ਮਹਾਨ ਪ੍ਰਵਾਸੀਆਂ (ਮਹਾਨ ਪ੍ਰਵਾਸੀ) ਦੀ ਸੂਚੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਵੀ ਜਾਰੀ ਹੈ। ਦੱਸ ਦਈਏ ਕਿ ਪ੍ਰਵਾਸੀਆਂ ਨੂੰ ਅਮਰੀਕਾ ਅਤੇ ਇਸ ਦੇ ਲੋਕਤੰਤਰ ਨੂੰ ਅਮੀਰ ਅਤੇ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਅਤੇ ਕੰਮ ਲਈ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸੇ ਮਹੀਨੇ (ਜੂਨ 2023) ਵਿੱਚ, ਬੰਗਾ, ਜੋ ਵਿਸ਼ਵ ਬੈਂਕ ਦੇ ਮੁਖੀ ਬਣੇ ਅਤੇ ਮੁਖੀ ਬਣਨ ਵਾਲੇ ਇੱਕ ਲੋਤੇ ਪਹਿਲੇ ਭਾਰਤੀ-ਅਮਰੀਕੀ ਹੈ। ਕਾਰਨੇਗੀ ਕਾਰਪੋਰੇਸ਼ਨ ਦੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਅਹੁਦਿਆਂ 'ਤੇ 30 ਸਾਲਾਂ ਤੋਂ ਵੱਧ ਤਜੁਰਬੇ ਦੇ ਨਾਲ ਉਨ੍ਹਾਂ ਨੇ ਇਹ ਅਹੁਦਾ ਹਾਸਿਲ ਕੀਤਾ।
ਮਹਾਨ ਪ੍ਰਵਾਸੀ ਸੂਚੀ ਕੀ ਹੈ? :ਦੱਸ ਦਈਏ ਕਿ ਨਿਊਯਾਰਕ ਦੀ ਕਾਰਨੇਗੀ ਕਾਰਪੋਰੇਸ਼ਨ ਹਰ ਸਾਲ ਅਮਰੀਕਾ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਇਹ ਸੂਚੀ ਜਾਰੀ ਕਰਦੀ ਹੈ। ਅਮਰੀਕਾ 4 ਜੁਲਾਈ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ। ਬੰਗਾ ਸਮੇਤ ਕੁੱਲ 35 ਲੋਕਾਂ ਨੂੰ ਇਸ ਸੂਚੀ ਵਿੱਚ ਥਾਂ ਮਿਲੀ ਹੈ। ਜੋ ਦੁਨੀਆ ਦੇ 33 ਦੇਸ਼ਾਂ ਤੋਂ ਆ ਕੇ ਅਮਰੀਕਾ ਵਿਚ ਵੱਸ ਗਏ ਹਨ। ਆਸਕਰ ਪੁਰਸਕਾਰ ਜੇਤੂ ਅਦਾਕਾਰ ਕਵੋਨ, ਅਭਿਨੇਤਾ ਪੇਡਰੋ ਪਾਸਕਲ, ਨੋਬਲ ਪੁਰਸਕਾਰ ਜੇਤੂ ਹਾਫਮੈਨ ਅਤੇ ਗਾਈਡੋ ਇਮਬੈਂਸ ਆਦਿ ਨੂੰ ਇਸ ਸੂਚੀ ਵਿੱਚ ਥਾਂ ਮਿਲੀ ਹੈ। ਇਹ ਪੁਰਸਕਾਰ ਸਕਾਟਲੈਂਡ ਦੇ ਕਾਰਨੇਜ ਦੇ ਸਨਮਾਨ ਵਿੱਚ ਦਿੱਤੇ ਜਾਂਦੇ ਹਨ।
ਦੱਸਣਯੋਗ ਹੈ ਕਿ ਅਜੇ ਬੰਗਾ ਤੋਂ ਇਲਾਵਾ ਇਰਾਕੀ ਮੂਲ ਦੇ ਫੋਟੋਗ੍ਰਾਫਰ ਵਸਾਮ ਅਲ-ਬਦਰੀ,ਪੋਲੈਂਡ ਦੇ ਨੋਬਲ ਪੁਰਸਕਾਰ ਜੇਤੂ ਰੋਲਡ ਹਾਫਮੈਨ,ਯੂਨੀਸੈਫ ਦੇ ਸਦਭਾਵਨਾ ਰਾਜਦੂਤ ਅਤੇ ਬੇਨਿਨ ਮੂਲ ਦੀ ਗਾਇਕਾ ਐਂਜਲਿਕ ਕਿਡਜੋ, ਵਿਸ਼ਵ ਵਪਾਰ ਸੰਗਠਨ ਦੇ ਡਾਇਰੈਕਟਰ-ਜਨਰਲ ਅਤੇ ਨਾਈਜੀਰੀਅਨ ਮੂਲ ਦੀ ਗੋਜੀ ਓਕੋਂਜੋ ਇਵਿਆਲਾ ਅਤੇ ਹੰਗਰੀ ਦੇ ਰਹਿਣ ਵਾਲੇ ਸ਼ਤਰੰਜ ਗ੍ਰੈਂਡਮਾਸਟਰ ਸੂਜ਼ਾਨ ਪੋਲਗਰ ਦੇ ਨਾਂ ਸ਼ਾਮਲ ਸਨ।
ਅਜੇ ਬੰਗਾ ਦਾ ਕਰੀਅਰ : ਜ਼ਿਕਰਯੋਗ ਹੈ ਕਿ ਬੰਗਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤ ਵਿੱਚ ਕੀਤੀ। ਉਹ 13 ਸਾਲਾਂ ਤੋਂ ਨੇਸਲੇ ਇੰਡੀਆ ਨਾਲ ਜੁੜੇ ਹੋਏ ਸਨ। ਉਹ ਦੋ ਸਾਲਾਂ ਲਈ ਪੈਪਸੀਕੋ ਵਿਚ ਵੀ ਸ਼ਾਮਲ ਹੋਇਆ। 1996 ਵਿੱਚ, ਉਹ ਸਿਟੀਗਰੁੱਪ ਵਿੱਚ ਸ਼ਾਮਲ ਹੋਇਆ ਅਤੇ ਏਸ਼ੀਆ ਪੈਸੀਫਿਕ ਖੇਤਰ ਦੇ ਸੀਈਓ ਵਜੋਂ ਸੇਵਾ ਕੀਤੀ। ਅਮਰੀਕਾ ਆਉਣ ਤੋਂ ਬਾਅਦ, ਬੰਗਾ ਨੇ 12 ਸਾਲਾਂ ਤੱਕ ਮਾਸਟਰਕਾਰਡ ਦੇ ਪ੍ਰਧਾਨ ਅਤੇ ਸੀ.ਈ.ਓ. ਵਿਸ਼ਵ ਬੈਂਕ ਦੇ ਮੁਖੀ ਵਜੋਂ ਚੁਣੇ ਜਾਣ ਤੋਂ ਪਹਿਲਾਂ, ਬੰਗਾ ਜਨਰਲ ਅਟਲਾਂਟਿਕ ਵਿੱਚ ਉਪ ਪ੍ਰਧਾਨ ਸਨ। ਉਹ ਸਾਈਬਰ ਰੈਡੀਨੇਸ ਇੰਸਟੀਚਿਊਟ ਦੇ ਸਹਿ-ਸੰਸਥਾਪਕ ਵੀ ਹਨ ਅਤੇ ਨਿਊਯਾਰਕ ਦੇ ਆਰਥਿਕ ਕਲੱਬ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ।