ਪੰਜਾਬ

punjab

ETV Bharat / bharat

ਅੱਜ ਜੰਤਰ ਮੰਤਰ 'ਤੇ ਕਿਸਾਨੀ ਸੰਸਦ ਦਾ ਮਹਿਲਾਵਾਂ ਕਰਨਗੀਆਂ ਆਯੋਜਨ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੋਣ ਵਾਲੀ ਕਿਸਾਨ ਸੰਸਦ 'ਚ ਸਿਰਫ਼ ਮਹਿਲਾਵਾਂ ਹੀ ਭਾਗ ਲੈਣਗੀਆਂ ਅਤੇ ਉਨ੍ਹਾਂ ਵਲੋਂ ਹੀ ਕਿਸਾਨ ਸੰਸਦ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਅੰਦੋਲਨ ਜਾਰੀ ਰਹੇਗਾ।

ਅੱਜ ਜੰਤਰ ਮੰਤਰ 'ਤੇ ਕਿਸਾਨੀ ਸੰਸਦ ਦਾ ਮਹਿਲਾਵਾਂ ਕਰਨਗੀਆਂ ਆਯੋਜਨ
ਅੱਜ ਜੰਤਰ ਮੰਤਰ 'ਤੇ ਕਿਸਾਨੀ ਸੰਸਦ ਦਾ ਮਹਿਲਾਵਾਂ ਕਰਨਗੀਆਂ ਆਯੋਜਨ

By

Published : Jul 26, 2021, 8:58 AM IST

ਨਵੀਂ ਦਿੱਲੀ:ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਵਲੋਂ ਕਈ ਮਹੀਨਿਆਂ ਤੋਂ ਅੰਦੋਲਨ ਕੀਤਾ ਜਾ ਰਿਹਾ ਹੈ।ਜਿਸ ਦੇ ਚੱਲਦਿਆਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਵੀ ਡਟੇ ਹੋਏ ਹਨ। ਇਸ ਦੇ ਵਿੱਚ ਹੀ ਸਰਕਾਰ ਵਲੋਂ ਮਾਨਸੂਨ ਇਜਲਾਸ ਬੁਲਾਇਆ ਗਿਆ ਹੈ। ਜਿਸ ਤੋਂ ਬਾਅਦ ਕਿਸਾਨਾਂ ਵਲੋਂ ਉਨ੍ਹਾਂ ਦੇ ਬਰਾਬਰ ਕਿਸਾਨ ਸੰਸਦ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਅੱਜ ਹੋਣ ਵਾਲੀ ਕਿਸਾਨ ਸੰਸਦ ਨੂੰ ਮਹਿਲਾਵਾਂ ਚਲਾਉਣਗੀਆਂ।

ਅੱਜ ਜੰਤਰ ਮੰਤਰ 'ਤੇ ਕਿਸਾਨੀ ਸੰਸਦ ਦਾ ਮਹਿਲਾਵਾਂ ਕਰਨਗੀਆਂ ਆਯੋਜਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਾਕੇਸ਼ ਟਿਕਟ ਨੇ ਕਿਹਾ ਕਿ ਅੱਜ ਹੋਣ ਵਾਲੇ ਕਿਸਾਨ ਸੰਸਦ ਵਿੱਚ ਸਿਰਫ ਮਹਿਲਾਵਾਂ ਹੀ ਹਿੱਸਾ ਲੈਣਗੀਆਂ ਅਤੇ ਮਹਿਲਾਵਾਂ ਹੀ ਕਿਸਾਨ ਸੰਸਦ ਚਲਾਉਣਗੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਕਿਸਾਨੀ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਾਜਪਾ ਤਿੰਨ ਸਾਲ ਹੋਰ ਸੱਤਾ ਵਿੱਚ ਹੈ, ਉਸ ਤੋਂ ਬਾਅਦ ਜੋ ਸੱਤਾ ਵਿੱਚ ਆਵੇਗਾ ਉਸ ਨਾਲ ਗੱਲ ਕੀਤੀ ਜਾਵੇਗੀ, ਪਰ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ:ਰੁਲਦੂ ਸਿੰਘ ਮਾਨਸਾ 'ਸਯੁੰਕਤ ਕਿਸਾਨ ਮੋਰਚੇ' 'ਚੋਂ ਮੁਅੱਤਲ

ABOUT THE AUTHOR

...view details