ਉਦੈਪੁਰ/ ਰਾਜਸਥਾਨ:ਜ਼ਿਲ੍ਹੇ ਦੇ ਸਲੂੰਬਰ ਇਲਾਕੇ ਵਿੱਚ ਮਾਂ ਨੇ ਮਮਤਾ ਦੇ ਸਾਰੇ ਰਿਸ਼ਤੇ ਤਾਰ-ਤਾਰ ਕਰ ਦਿੱਤੇ, ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਛੱਡ ਕੇ, ਅਪਣੇ ਨਾਲ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਪ੍ਰੇਮ ਵਿੱਚ ਅੰਨੀ ਹੋਈ ਮਾਂ ਦਾ ਆਪਣੇ ਕੁੱਖੋ ਜੰਮੀਆਂ ਧੀਆਂ ਦੀਆਂ ਚੀਕਾਂ-ਪੁਕਾਰਾਂ ਤੋਂ ਵੀ ਦਿਲ ਨਹੀਂ ਪਸੀਜਿਆ ਅਤੇ ਉਸ ਨੇ ਬੱਚੀਆਂ ਦੀ ਥਾਂ ਪ੍ਰੇਮੀ ਨਾਲ ਜਾਣਾ ਹੀ ਮੁਨਾਸਿਬ ਸਮਝਿਆ। ਪੂਰਾ ਮਾਮਲਾ ਉਦੈਪੁਰ ਦੇ ਸਲੰਬਰ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਉੱਤੇ ਇੱਕ ਵਿਆਹੁਤਾ ਔਰਤ ਦਾ ਦਿਲ ਆ ਗਿਆ। ਵਿਆਹੁਤਾ ਔਰਤ ਦੇ ਦੋ ਬੱਚੇ ਹਨ, ਪਰ ਇਸ ਦੇ ਬਾਵਜੂਦ ਔਰਤ ਨੇ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਫਾਇਨਾਂਸ ਕੰਪਨੀ ਦੇ ਕਰਮਚਾਰੀ ਨਾਲ ਵਿਆਹ ਕਰ ਲਿਆ ਅਤੇ ਬੱਚਿਆਂ ਸਣੇ ਪਰਿਵਾਰ ਨਾਲ ਕਿਨਾਰਾ ਕਰ ਲਿਆ।
ਔਰਤ ਦੇ ਪਹਿਲੇ ਵਿਆਹ ਨੂੰ ਹੋ ਚੁੱਕੇ ਕਰੀਬ 15 ਸਾਲ :ਕਰਜ਼ੇ ਦੀ ਕਿਸ਼ਤ ਲੈਣ ਲਈ ਪਿੰਡ ਆਉਂਦੇ-ਜਾਂਦੇ ਫਾਇਨਾਂਸ ਕਰਮਚਾਰੀ ਨੂੰ ਵਿਆਹੁਤਾ ਅਪਣਾ ਦਿਲ ਦੇ ਬੈਠੀ। ਪਿਆਰ ਇੰਨਾ ਅੱਗੇ ਵੱਧਿਆ ਕਿ ਉਸ ਨੇ 2 ਅਪ੍ਰੈਲ ਨੂੰ ਆਪਣੇ ਪ੍ਰੇਮੀ ਨਾਲ ਕੋਰਟ ਮੈਰਿਜ ਕਰ ਲਈ। ਪਹਿਲੇ ਵਿਆਹ ਦੇ 15 ਸਾਲ ਬਾਅਦ ਔਰਤ ਦੇ ਇਸ ਫੈਸਲੇ ਤੋਂ ਪੂਰਾ ਪਿੰਡ, ਪਰਿਵਾਰ ਅਤੇ ਇਲਾਕਾ ਹੈਰਾਨ ਹੈ। ਵੱਡੀ ਗੱਲ ਇਹ ਹੈ ਕਿ ਔਰਤ 10 ਸਾਲ ਦੀ ਅਤੇ 5 ਸਾਲ ਦੀਆਂ ਧੀਆਂ ਦੀ ਮਾਂ ਹੈ। ਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੇ ਨਾਲ ਹੀ, ਮਹਿਲਾ ਨੇ ਐਸਪੀ ਦਫ਼ਤਰ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਪਤੀ ਤੋਂ ਉਸ ਦੀ ਅਤੇ ਉਸ ਦੇ ਪ੍ਰੇਮੀ ਦੀ ਜਾਨ ਨੂੰ ਖ਼ਤਰਾ ਹੈ।