ਨਵੀਂ ਦਿੱਲੀ: ਟਿਕਟੌਕ ਸਟਾਰ ਸਾਮੰਥਾ ਨੇ ਸਭ ਤੋਂ ਵੱਡਾ ਮੁੰਹ ਹੋਣ ਦਾ ਵਰਲਡ ਰਿਕਾਰਡ ਬਣਾਇਆ ਹੈ। 31 ਸਾਲ ਦੀ ਸਾਮੰਥਾ 2.56 ਇੰਚ ਤੱਕ ਆਪਣਾ ਮੁੰਹ ਖੋਲ੍ਹ ਸਕਦੀ ਹੈ। ਇਨ੍ਹਾਂ ਦਾ ਮੂੰਹ ਇਨ੍ਹਾਂ ਜਿਆਦਾ ਵੱਡਾ ਹੈ ਕਿ ਇੱਕ ਵਾਰ ’ਚ ਪੂਰਾ ਵੱਡਾ ਸੇਬ ਮੂੰਹ ਚ ਰੱਖ ਸਕਦੀ ਹੈ।
ਹੁਣ ਸਾਮੰਥਾ ਦਾ ਨਾਂ ਸਭ ਤੋਂ ਵੱਡਾ ਮੂੰਹ ਖੋਲ੍ਹਣ ਦੇ ਲਈ ਗਿਨੀਜ਼ ਵਰਲਡ ਰਿਕਾਰਡ ਚ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸਾਮੰਥਾ ਨੇ ਟਿਕਟੌਕ ’ਤੇ ਆਪਣਾ ਵੀਡੀਓ ਬਣਾਉਣਾ ਸ਼ੁਰੂ ਕੀਤਾ ਸੀ। ਦੇਖਦੇ ਹੀ ਦੇਖਦੇ ਉਨ੍ਹਾਂ ਦੀਆਂ ਵੀਡੀਓਜ਼ ਦੇ ਵਿਉਜ਼ ਲੱਖਾਂ ਤੱਕ ਪਹੁੰਚ ਗਏ।