ਨਵੀਂ ਦਿੱਲੀ: ਦੁਆਰਕਾ ਜ਼ਿਲ੍ਹਾ ਦੇ ਡਾਬੜੀ ਥਾਣਾ ਇਲਾਕੇ ’ਚ ਇੱਕ ਨਾਬਾਲਿਗ ਲੜਕੀ ਦੀ ਸ਼ਿਕਾਇਤ ਤੇ ਇੱਕ ਮਹਿਲਾ ਦੇ ਖਿਲਾਫ ਕਈ ਧਾਰਾਵਾਂ ਚ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮਹਿਲਾ ਅੰਜਲੀ ਗਹਲੋਤ ਇੱਕ ਐਨਜੀਓ ਚਲਾਉਂਦੀ ਹੈ ਉਸ ’ਤੇ ਪੀੜਤਾ ਨੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਡਾਬੜੀ ਪੁਲਿਸ ਨੇ 16 ਸਾਲ ਦੀ ਨਾਬਾਲਿਗ ਲੜਕੀ ਦੇ ਬਿਆਨ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਆਰੋਪੀ ਮਹਿਲਾ ਨੂੰ ਗ੍ਰਿਰਫਤਾਰ ਕਰ ਲਿਆ ਹੈ।
ਇਲਜ਼ਾਮ ਇਹ ਹੈ ਕਿ ਪੀੜਤਾ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਲਿਖਤ ਸ਼ਿਕਾਇਤ ਚ ਕਿਹਾ ਗਿਆ ਹੈ ਕਿ ਐਨਜੀਓ ਚਲਾਉਣ ਵਾਲੇ ਮਹਿਲਾ ਹਾਈ ਪ੍ਰੋਫਾਇਲ ਹੈ। ਇਸ ਲਈ ਉਹ ਬਿਨਾਂ ਡਰੇ ਇਸ ’ਤੇ ਜ਼ੁਲਮ ਕਰ ਰਹੀ ਸੀ ਪਰ ਜਦੋਂ ਲੜਕੀ ਨੇ ਦਿੱਲੀ ਦੇ ਡਾਬੜੀ ਥਾਣੇ ਚ ਆਪਣੇ ਨਾਲ ਹੋਈ ਹੱਡਬੀਤੀ ਪੁਲਿਸ ਨੂੰ ਦੱਸਿਆ। ਉਸ ਤੋਂ ਬਾਅਦ ਪੁਲਿਸ ਨੇ ਤੁਰੰਤ ਪੜਤਾਲ ਸ਼ੁਰੂ ਕਰ ਦਿੱਤੀ। ਪੀੜਤਾ ਨੇ ਪਹਿਲਾਂ ਆਪਣੇ ਘਰਵਾਲਿਆਂ ਨੂੰ ਵਾਰਦਾਤ ਦੇ ਬਾਰੇ ਜਾਣਕਾਰੀ ਦਿੱਤੀ ਸੀ।
ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ
ਡਾਬੜੀ ਪੁਲਿਸ ਨੇ ਮੁਲਜ਼ਮ ਮਹਿਲਾ ਦੇ ਖਿਲਾਫ ਪੋਕਸੋ ਐਕਟ (POCSO Act) ਦੇ ਨਾਲ 506 ਦਾ ਵੀ ਮਾਮਲਾ ਦਰਜ ਕੀਤਾ ਹੈ। ਇਲਜ਼ਾਮ ਇਹ ਹੈ ਕਿ ਮਹਿਲਾ ਨੇ ਪੀੜਤ ਲੜਕੀ ਦਾ ਵੀਡੀਓ ਵੀ ਬਣਾਇਆ ਸੀ, ਜਿਸਨੂੰ ਵਾਇਰਲ ਕਰਨ ਦੀ ਧਮਕੀ ਦੇ ਰਹੀ ਸੀ।
ਇਨ੍ਹਾਂ ਤਮਾਮ ਗੱਲਾਂ ਦੀ ਜਾਣਕਾਰੀ 3 ਦਿਨ ਪਹਿਲਾਂ ਜਦੋਂ ਪੀੜਤ ਦੀ ਸਿਹਤ ਖਰਾਬ ਹੋਈ ਸੀ। ਤਾਂ ਉਸਨੇ ਮੌਕਾ ਦੇਖ ਕੇ ਆਪਣੀ ਹੱਡਬੀਤੀ ਇੱਕ ਮਹਿਲਾ ਨੂੰ ਦੱਸ ਦਿੱਤੀ। ਜਿਸਦੇ ਜਰੀਏ ਉਸਦੀ ਜਾਣਕਾਰੀ ਪੀੜਤਾ ਦੀ ਮਾਂ ਤੱਕ ਪਹੁੰਚੀ ਅਤੇ ਫਿਰ ਮਾਮਲਾ ਪੁਲਿਸ ਤੱਕ ਪਹੁੰਚ ਗਿਆ।