ਪੰਜਾਬ

punjab

ETV Bharat / bharat

ਪਤੀ ਦੇ ਦੋਸਤਾਂ ਨੇ ਕੀਤਾ ਮਹਿਲਾ ਨਾਲ ਬਲਾਤਕਾਰ, ਪਤੀ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ - rape in rewari

Rewari Crime News: ਰੇਵਾੜੀ ਤੋਂ ਬਲਾਤਕਾਰ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨਾਲ ਉਸ ਦੇ ਪਤੀ ਦੇ ਦੋਸਤਾਂ ਨੇ ਦੋ ਵਾਰ ਬਲਾਤਕਾਰ ਕੀਤਾ। ਇੱਕ ਵਾਰ ਇੱਕ ਔਰਤ ਨਾਲ ਉਸ ਦੇ ਪਤੀ ਦੇ ਸਾਹਮਣੇ ਬਲਾਤਕਾਰ ਹੋਇਆ।

ਪਤੀ ਦੇ ਦੋਸਤਾਂ ਨੇ ਕੀਤਾ ਮਹਿਲਾ ਨਾਲ ਬਲਾਤਕਾਰ
ਪਤੀ ਦੇ ਦੋਸਤਾਂ ਨੇ ਕੀਤਾ ਮਹਿਲਾ ਨਾਲ ਬਲਾਤਕਾਰ

By

Published : Apr 23, 2022, 8:36 PM IST

ਹਰਿਆਣਾ/ਰੇਵਾੜੀ:ਹਰਿਆਣਾ 'ਚ ਔਰਤਾਂ 'ਤੇ ਅੱਤਿਆਚਾਰ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ। ਔਰਤਾਂ ਨੂੰ ਹਰ ਰੋਜ਼ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਰੇਵਾੜੀ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨਾਲ ਉਸ ਦੇ ਪਤੀ ਦੇ ਦੋਸਤਾਂ ਨੇ ਦੋ ਵਾਰ ਬਲਾਤਕਾਰ (rape in rewari) ਕੀਤਾ ਹੈ। ਇੱਕ ਵਾਰ ਇੱਕ ਔਰਤ ਨਾਲ ਉਸ ਦੇ ਪਤੀ ਦੇ ਸਾਹਮਣੇ ਬਲਾਤਕਾਰ ਹੋਇਆ। ਇਸ ਸਬੰਧੀ ਥਾਣਾ ਰਾਮਪੁਰਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਰੇਵਾੜੀ ਦੇ ਰਾਮਪੁਰਾ ਥਾਣਾ ਖੇਤਰ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਉਸ ਨਾਲ ਪਹਿਲੀ ਘਟਨਾ 5 ਮਾਰਚ 2022 ਨੂੰ ਉਸ ਸਮੇਂ ਵਾਪਰੀ ਜਦੋਂ ਉਸ ਦਾ ਪਤੀ ਉਸ ਨੂੰ ਦਿੱਲੀ ਰੋਡ 'ਤੇ ਸਥਿਤ ਇਕ ਹੋਟਲ 'ਚ ਲੈ ਗਿਆ, ਜਿੱਥੇ ਪਤੀ ਦੇ ਦੋਸਤ ਉਸ ਦੇ ਨਾਲ ਸੀ, ਜਿੰਨ੍ਹਾਂ ਨੇ ਹੋਟਲ ਦੇ ਕਮਰੇ ਵਿੱਚ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਪਤੀ ਨੇ ਵਿਰੋਧ ਕਰਨ ਦੀ ਬਜਾਏ ਉਸ ਨੂੰ ਮੂੰਹ ਨਾ ਖੋਲ੍ਹਣ ਦੀ ਧਮਕੀ ਦਿੱਤੀ। ਇਸ ਕਾਰਨ ਉਹ ਡਰ ਗਈ। ਪੀੜਤਾ ਅਨੁਸਾਰ 13 ਅਪ੍ਰੈਲ ਨੂੰ ਉਸ ਦਾ ਪਤੀ ਅਤੇ ਸੱਸ ਦਿੱਲੀ 'ਚ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ।

ਦਿਨ-ਦਿਹਾੜੇ ਉਸ ਦੇ ਪਤੀ ਦੂਸਰਾ ਦੋਸਤ ਉਸ ਦੇ ਘਰ ਵਿਚ ਦਾਖਲ ਹੋ ਗਿਆ ਅਤੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਇਸ ਵਾਰ ਪੀੜਤਾ ਨੇ ਇਹ ਜਾਣਕਾਰੀ ਆਪਣੇ ਪਤੀ ਨੂੰ ਦੇਣ ਦੀ ਬਜਾਏ ਆਪਣੀ ਮਾਂ ਨੂੰ ਦਿੱਤੀ। ਮਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। 21 ਅਪਰੈਲ ਨੂੰ ਥਾਣਾ ਰਾਮਪੁਰਾ ਦੀ ਪੁਲਿਸ ਨੇ ਮਹਿਲਾ ਦੇ ਪਤੀ ਅਤੇ ਉਸ ਦੇ ਦੋਵਾਂ ਦੋਸਤਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸ਼ੁੱਕਰਵਾਰ ਦੇਰ ਸ਼ਾਮ ਰਾਮਪੁਰਾ ਥਾਣਾ ਪੁਲਿਸ ਨੇ ਪੀੜਤਾ ਦੇ ਪਤੀ ਅਤੇ ਉਸ ਦੇ ਇਕ ਦੋਸਤ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:12 ਸਾਲਾ ਬੱਚੇ 'ਤੇ ਬਲਾਤਕਾਰ ਦਾ ਇਲਜ਼ਾਮ, 17 ਸਾਲਾ ਪੀੜਤਾ ਬਣੀ ਮਾਂ

ABOUT THE AUTHOR

...view details