ਹੈਦਰਾਬਾਦ, (ਪੀਟੀਆਈ) :ਤੇਲਗੂ ਫਿਲਮ ਦੀ ਜੂਨੀਅਰ ਕਲਾਕਾਰ ਹੋਣ ਦਾ ਦਾਅਵਾ ਕਰਨ ਵਾਲੀ 28 ਸਾਲਾ ਔਰਤ ਨੇ ਸੋਮਵਾਰ ਨੂੰ ਇੱਥੇ ਫਿਲਮ ਨਿਰਮਾਣ ਕੰਪਨੀ ਗੀਤਾ ਆਰਟਸ ਦੇ ਖ਼ਿਲਾਫ਼ ਉਹਨਾਂ ਦੇ ਦਫਤਰ ਸਾਹਮਣੇ ‘ਨਗਨ’ ਪ੍ਰਦਰਸ਼ਨ ਕੀਤਾ।
ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ , "ਔਰਤ 'ਮਾਨਸਿਕ ਤੌਰ 'ਤੇ ਠੀਕ ਨਹੀਂ ਹੈ'। ਜਿਸ ਕਾਰਨ ਉਸ ਨੇ ਕਥਿਤ ਤੌਰ 'ਤੇ ਆਪਣੇ ਕੱਪੜੇ ਲਾਹ ਕੇ ਜੁਬਲੀ ਹਿਲਜ਼ ਸਥਿਤ ਪ੍ਰੋਡਕਸ਼ਨ ਹਾਊਸ ਸਾਹਮਣੇ ਸੜਕ 'ਤੇ ਧਰਨਾ ਦਿੱਤਾ, ਜਦਕਿ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਮਿਲਣ 'ਤੇ ਔਰਤ ਨੂੰ ਸਥਾਨਕ ਪੁਲਿਸ ਸਟੇਸ਼ਨ 'ਚ ਲੈ ਗਈਆਂ।"
ਜੁਬਲੀ ਹਿਲਸ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ "ਪਿਛਲੇ ਕੁੱਝ ਸਾਲਾਂ 'ਚ ਤਿੰਨ ਵਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲੀ ਔਰਤ ਨੂੰ ਇਲਾਜ ਲਈ ਮਾਨਸਿਕ ਸਿਹਤ ਕੇਂਦਰ 'ਚ ਰੈਫਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ, ਜੋ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਇੱਕ ਜੂਨੀਅਰ ਕਲਾਕਾਰ ਹੋਣ ਦਾ ਦਾਅਵਾ ਕਰਦੀ ਹੈ। ਅਧਿਕਾਰੀ ਨੇ ਅੱਗੇ ਕਿਹਾ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਵਿਵਹਾਰ ਤੋਂ ਪਰੇਸ਼ਾਨ ਸੀ।"