ਹੈਦਰਾਬਾਦ:ਅਕਸਰ ਹੀ ਮੀਡਿਆ, ਆਰਮੀ, ਪੁੁਲਿਸ ਤੇ ਹੋਰ ਅਦਾਰਿਆਂ ਵਿੱਚ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਕੰਮ ਕਰਨੇ ਪੈਂਦੇ ਹਨ। ਜਿਨ੍ਹਾਂ ਅਦਾਰਿਆਂ ਵਿੱਚ ਡਿਊਟੀਆਂ ਦੌਰਾਨ ਬਹੁਤ ਸਾਰੇ ਜ਼ਿੰਦਗੀ ਦੇ ਰਿਸਕ ਵੀ ਲੈਣੇ ਪੈਂਦੇ ਹਨ, ਜਿਸ ਨਾਲ ਕਿ ਜਾਨ ਜਾਣ ਦਾ ਵੀ ਖਤਰਾ ਰਹਿੰਦਾ ਹੈ।
ਅਜਿਹਾ ਹੀ ਇੱਕ ਸ਼ੋਸਲ ਮੀਡਿਆ 'ਤੇ ਵੀਡਿਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਲੜਕੀ ਰਿਪੋਟਿੰਗ ਕਰ ਰਹੀ ਹੁੰਦੀ ਹੈ, ਜਿਸ ਨੂੰ ਲਾਇਵ ਰਿਪੋਟਿੰਗ ਦੌਰਾਨ ਇੱਕ ਕਾਰ ਟੱਕਰ ਮਾਰ ਜਾਂਦੀ ਹੈ, ਇਸ ਤੋਂ ਇਲਾਵਾ ਰਿਪੋਟਰ ਲੜਕੀ ਨੇ ਫਿਰ ਵੀ ਆਪਣੀ ਰਿਪੋਟੰਗ ਕਾਇਮ ਰੱਖੀ ਤੇ ਰਿਪੋਟਿੰਗ ਕਰਦੀ ਰਹੀ।
ਦੱਸ ਦਈਏ ਕਿ ਇਸ ਵੀਡਿਓ ਵਿੱਚ ਵੈਸਟ ਵਰਜੀਨੀਆ ਦੇ ਇੱਕ ਟੈਲੀਵਿਜ਼ਨ ਨਿਊਜ਼ ਰਿਪੋਰਟਰ ਨੂੰ SUV ਨਾਂ ਦੀ ਗੱਡੀ ਟੱਕਰ ਮਾਰ ਜਾਂਦੀ ਹੈ। ਜਿਸ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਹੇ ਮਾਲਿਕ ਮੈਨੂੰ ਕਾਰ ਨੂੰ ਟੱਕਰ ਮਾਰ ਦਿੱਤੀ ਹੈ ਪਰ ਮੈਂ ਠੀਕ ਠਾਕ ਹਾਂ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਤੁਸੀਂ ਟਿਮੋਥੀ ਬਰਕ ਨਾਂ ਦੇ ਪੰਨੇ 'ਤੇ ਸਾਰੇ ਵੀਡੀਓ ਦੇਖ ਸਕਦੇ ਹੋ। ਇਹ ਵੀਡੀਓ ਲੋਕਾਂ ਨੂੰ ਹੈਰਾਨ ਕਰ ਰਹੀ ਹੈ। ਇਸ ਦੇ ਨਾਲ ਹੀ ਕੁਝ ਸੋਸ਼ਲ ਮੀਡੀਆ ਯੂਜ਼ਰਸ ਅਜਿਹੇ ਹਨ ਜੋ ਇਸ ਵੀਡੀਓ ਨੂੰ ਦੇਖ ਕੇ ਹੱਸ ਰਹੇ ਹਨ।
ਇਹ ਵੀ ਪੜੋ:- ਕੁੱਤੇ ਨੇ ਕੁੜੀ ਨੂੰ ਡੰਡੇ ਨਾਲ ਕੁੱਟਿਆ, ਵੀਡੀਓ ਵਾਇਰਲ