ਓੁਡੀਸ਼ਾ/ਭੁਵਨੇਸ਼ਵਰ: ਓੁਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਰੌਲੇ-ਰੱਪੇ ਵਾਲੇ ਜਨਮਦਿਨ ਦੇ ਜਸ਼ਨ ਦਾ ਵਿਰੋਧ ਕਰਨ 'ਤੇ ਤਿੰਨ ਨੌਜਵਾਨਾਂ ਵੱਲੋਂ ਇੱਕ ਔਰਤ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ 11 ਦਸੰਬਰ (ਐਤਵਾਰ) ਨੂੰ ਮਾਨਚੇਸ਼ਵਰ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਵਾਪਰੀ ਸੀ। ਇਸ ਸਬੰਧੀ ਪੀੜਤਾ ਨੇ ਸੋਮਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ।(Woman gangraped at birthday party)
ਮੁਲਜ਼ਮਾਂ ਦੀ ਪਛਾਣ ਦੇਬਾਸ਼ੀਸ਼ ਪ੍ਰਧਾਨ (24), ਦੀਪਕ ਕੁਮਾਰ ਸੇਠੀ (24) ਅਤੇ ਸਵਧੀਨ ਕੁਮਾਰ ਨਾਇਕ (22) ਵਜੋਂ ਹੋਈ ਹੈ। ਮਾਨਚੇਸ਼ਵਰ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਦੀਪਕ ਨੇ 11 ਦਸੰਬਰ ਦੀ ਸ਼ਾਮ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ ਸੀ। ਮੁਹੱਲੇ ਵਿੱਚ ਰਹਿਣ ਵਾਲੀ ਪੀੜਤਾ ਨੇ ਮੁਲਜ਼ਮਾਂ ਵੱਲੋਂ ਰੌਲਾ ਪਾਉਣ ’ਤੇ ਇਤਰਾਜ਼ ਕੀਤਾ।