ਨਵੀਂ ਦਿੱਲੀ: ਕੇਰਲ ਦੇ ਵਾਇਨਾਡ ਵਿੱਚ ਔਰਤ 50 ਫੁੱਟ ਡੂੰਘੇ ਖੂਹ ਵਿੱਚ ਡਿੱਗ ਪਈ ਜਿਸ ਨੂੰ ਫਾਇਰ ਬ੍ਰਿਗੇਡ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨੇ ਬਚਾ ਲਿਆ। ਜਿਸਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਘਟਨਾ ਦੇ ਤੁਰੰਤ ਬਾਅਦ ਸਥਾਨਕ ਨਿਵਾਸੀਆਂ ਨੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜੋ ਔਰਤ ਨੂੰ ਬਚਾਉਣ ਲਈ ਮੌਕੇ 'ਤੇ ਪਹੁੰਚ ਗਏ। ਅਧਿਕਾਰੀਆਂ ਨੇ ਔਰਤ ਨੂੰ 50 ਫੁੱਟ ਡੂੰਘੇ ਖੂਹ ਚੋਂ ਖਿੱਚਣ ਲਈ ਰੱਸੀਆਂ ਅਤੇ ਵੱਡੇ ਜਾਲ ਦੀ ਵਰਤੋਂ ਕੀਤੀ।
ਜਿਵੇਂ ਕਿ ਨਿਊਜ ਏਜੰਸੀ ANI ਦੁਆਰਾ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਫਾਇਰ ਵਿਭਾਗ ਦੇ ਅਧਿਕਾਰੀ ਖੂਹ ਦੇ ਅੰਦਰ ਬੈਠੀ ਔਰਤ ਦੇ ਨਾਲ ਇੱਕ ਵੱਡਾ ਜਾਲ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ। ਸਥਾਨਕ ਲੋਕਾਂ ਦੀ ਮਦਦ ਨਾਲ ਅਧਿਕਾਰੀਆਂ ਨੇ ਔਰਤ ਦੀ ਜਾਨ ਬਚਾਈ।
ਬਚਾਅ ਕਾਰਜ ਦੇ ਬਾਅਦ ਅਧਿਕਾਰੀਆਂ ਨੇ ਔਰਤ ਨੂੰ ਉਸਦੇ ਪੈਰਾਂ ਤੇ ਖੜ੍ਹੇ ਹੋਣ ਵਿੱਚ ਸਹਾਇਤਾ ਕੀਤੀ ਕਿਉਂਕਿ ਉਹ ਇਸ ਹਾਦਸੇ ਦੇ ਨਾਲ ਉਹ ਡਰੀ ਹੋਈ ਦਿਖਾਈ ਦਿੱਤੀ।
ਇਹ ਵੀ ਪੜ੍ਹੋ:ਕਾਰ ਸਮੇਤ ਭਾਜਪਾ ਆਗੂ ਨੂੰ ਜ਼ਿੰਦਾ ਸਾੜਿਆ !