ਅਯੁੱਧਿਆ: ਰਾਮ ਜਨਮ ਭੂਮੀ ਕੰਪਲੈਕਸ 'ਚ ਸੁਰੱਖਿਆ ਡਿਊਟੀ 'ਤੇ ਤਾਇਨਾਤ 4 ਮਹਿਲਾ ਕਾਂਸਟੇਬਲਾਂ ਵੱਲੋਂ ਫਿਲਮੀ ਗੀਤਾਂ 'ਤੇ ਬਣਾਈ ਗਈ ਰੀਲ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਐਸਐਸਪੀ ਅਯੁੱਧਿਆ ਮੁਨੀਰਾਜ ਨੇ ਚਾਰ ਮਹਿਲਾ ਕਾਂਸਟੇਬਲਾਂ ਨੂੰ ਲਾਈਨ ਵਿੱਚ ਲਾ ਦਿੱਤਾ ਹੈ ਅਤੇ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।female constables in ayodhya.
ਦੱਸ ਦਈਏ ਕਿ ਰਾਮ ਜਨਮ ਭੂਮੀ ਕੈਂਪਸ ਦੀ ਸੁਰੱਖਿਆ 'ਚ ਤਾਇਨਾਤ 4 ਮਹਿਲਾ ਕਾਂਸਟੇਬਲਾਂ ਨੇ ਇਕ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ। ਜਿਸ ਦਾ ਨੋਟਿਸ ਲੈਂਦਿਆਂ ਇਹ ਕਾਰਵਾਈ ਕੀਤੀ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਸਮੇਂ ਇਹ ਵੀਡੀਓ ਬਣਾਈ ਗਈ, ਉਸ ਸਮੇਂ ਚਾਰੋਂ ਮਹਿਲਾ ਕਾਂਸਟੇਬਲ ਡਿਊਟੀ 'ਤੇ ਸਨ। ਜਿਨ੍ਹਾਂ ਮਹਿਲਾ ਕਾਂਸਟੇਬਲਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ, ਉਹ ਸਾਰੀਆਂ ਸਾਦੀ ਵਰਦੀ ਵਿੱਚ ਰਾਮ ਜਨਮ ਭੂਮੀ ਕੰਪਲੈਕਸ ਦੀ ਸੁਰੱਖਿਆ ਲਈ ਤਾਇਨਾਤ ਸਨ, ਜਿਸ ਕਾਰਨ ਪਹਿਲਾਂ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਪਰ ਜਦੋਂ ਮਾਮਲਾ ਵਾਇਰਲ ਹੋਇਆ ਤਾਂ ਪੂਰੇ ਘਟਨਾਕ੍ਰਮ ਦਾ ਨੋਟਿਸ ਲੈਂਦਿਆਂ ਐਸਐਸਪੀ ਮੁਨੀਰਾਜ ਨੇ ਇਹ ਕਾਰਵਾਈ ਕੀਤੀ।