ਪੁਨੇ: ਮਹਾਰਾਸ਼ਟਰ ਦੇ ਪੁਨੇ ਵਿੱਚ ਇੱਕ ਔਰਤ ਨੇ ਆਪਣੇ ਪਤੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਹ ਜੋੜਾ ਪੁਨੇ ਦੇ ਭਾਰਤੀ ਯੂਨੀਵਰਸਿਟੀ ਖੇਤਰ ਵਿੱਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਗੋਲਗੱਪਿਆਂ ਨੂੰ ਲੈ ਕੇ ਪਤੀ-ਪਤਨੀ ਵਿੱਚ ਝਗੜਾ ਹੋਇਆ ਸੀ। ਉਸਦੀ ਪਤਨੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
ਗੋਲਗੱਪਿਆਂ ਨੂੰ ਲੈ ਕੇ ਪਤੀ ਨਾਲ ਹੋਇਆ ਝਗੜਾ, ਪਤਨੀ ਨੇ ਖਾਧਾ ਜ਼ਹਿਰ - PANIPURI
ਮਹਾਰਾਸ਼ਟਰ ਦੇ ਪੁਨੇ ਵਿੱਚ ਇੱਕ ਔਰਤ ਨੇ ਗੋਲਗੱਪਿਆਂ ਨੂੰ ਲੈ ਕੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮਾਮੂਲੀ ਝਗੜੇ 'ਤੇ ਔਰਤ ਵੱਲੋਂ ਆਤਮ ਹੱਤਿਆ ਵਰਗਾ ਭਿਆਨਕ ਕਦਮ ਚੁੱਕਣ ਦੀ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ।
ਪੁਲਿਸ ਨੇ ਔਰਤ ਦੇ ਪਤੀ ਗਹਿਨੀਨਾਥ (33) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਹਿਨੀਨਾਥ ਅਤੇ ਪ੍ਰਤੀਕਸ਼ਾ (23) ਦਾ ਵਿਆਹ ਸਾਲ 2019 ਵਿੱਚ ਹੋਇਆ ਸੀ। ਗਹਿਨੀਨਾਥ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਦਰਅਸਲ ਗਹਿਨੀਨਾਥ ਆਪਣੀ ਪਤਨੀ ਨੂੰ ਪੁੱਛੇ ਬਿਨਾਂ ਗੋਲਗੱਪੇ ਲੈ ਕੇ ਆਏ ਸਨ। ਇਸ 'ਤੇ ਪ੍ਰਤੀਕਸ਼ਾ ਦੀ ਆਪਣੇ ਪਤੀ ਨਾਲ ਬਹਿਸ ਹੋ ਗਈ। ਇਸ ਕਾਰਨ ਦੋਹਾਂ ਵਿਚਕਾਰ ਝਗੜਾ ਦੋ ਦਿਨਾਂ ਤੱਕ ਜਾਰੀ ਰਿਹਾ।
ਪਿਛਲੇ ਸ਼ਨੀਵਾਰ ਨੂੰ ਪ੍ਰਤੀਕਸ਼ਾ ਨੇ ਗੁੱਸੇ ਵਿੱਚ ਜ਼ਹਿਰੀਲੀ ਦਵਾਈ ਖਾ ਲਈ। ਇਸਦੇ ਬਾਅਦ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਐਤਵਾਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਭਾਰਤੀ ਯੂਨੀਵਰਸਿਟੀ ਏਰੀਆ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।