ਅਸਾਮ: ਇਨਸਾਨਾਂ ਅਤੇ ਜੰਗਲੀ ਹਾਥੀਆਂ ਵਿਚਲੇ ਟਕਰਾਅ ਕੋਈ ਨਵੀਂ ਗੱਲ ਨਹੀਂ ਹੈ। ਤੇਜ਼ੀ ਨਾਲ ਘੱਟ ਰਹੇ ਜੰਗਲ ਦੇ ਖੇਤਰ ਅਤੇ ਭੋਜਨ ਦੀ ਘਾਟ ਦੇ ਕਾਰਨ, ਅਸਮ ਵਿੱਚ ਮਨੁੱਖਾਂ ਅਤੇ ਹਾਥੀਆਂ ਵਿਚਕਾਰ ਸੰਘਰਸ਼ 'ਚ ਵਾਧਾ ਹੋਇਆ ਹੈ। ਤੇਜ਼ੀ ਨਾਲ ਵੱਧ ਰਹੇ ਸੰਘਰਸ਼ ਨੂੰ ਘੱਟ ਕਰਨ ਲਈ ਅਸਮ ਦੇ ਨਾਗਾਂਓ ਜ਼ਿਲ੍ਹੇ ਦੇ ਜੰਗਲੀ ਜੀਵਨ ਤੇ ਬਚਾਅ ਕਰਨ ਵਾਲੇ ਬਿਨੋਦ ਦੁਲੁ ਬੋਰਾ ਤੇ ਉਨ੍ਹਾਂ ਦੀ ਪਤਨੀ ਮੇਘਨਾ ਮਯੂਰੀ ਹਜਾਰਿਕਾ ਝੋਨੇ ਦੀ ਕਾਸ਼ਤ ਕਰ ਰਹੇ ਹਨ ਤੇ ਰੁੱਖ ਲਗਾ ਰਹੇ ਹਨ ਤਾਂ ਜੋ ਜੰਗਲੀ ਹਾਥੀਆਂ ਦੇ ਝੁੰਡ ਭੋਜਨ ਲਈ ਇਨਸਾਨਾ ਦੀਆਂ ਬਸਤੀਆਂ 'ਤੇ ਹਮਲਾ ਨਾ ਬੋਲਣ।
ਜੰਗਲੀ ਹਾਥੀਆਂ ਨਾਲ ਪਿਆਰ ਕਰਨ ਵਾਲਾ ਜੋੜਾ ਬੋਰਾ ਨੇ ਸਥਾਨਕ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਹਾਥੀ ਬੰਨ੍ਹੂ ਨਾਂ ਦੀ ਇੱਕ ਸੰਸਥਾ ਬਣਾਈ, ਜੋ ਸਾਲ 2018 ਤੋਂ ਇਸ ਖੇਤਰ ਵਿੱਚ ਪੌਦਿਆਂ ਦੀ ਕਾਸ਼ਤ ਵਿੱਚ ਸਹਾਇਤਾ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ ਤਾਂ ਜੋ ਹਾਥੀ ਮਨੁੱਖੀ ਬਸਤੀਆਂ ਵੱਲ ਨਿਗ੍ਹਾ ਨਾ ਰੱਖਣ
ਪਿਛਲੀ ਵਾਰ ਹਾਥੀ ਬੰਧੂ ਸੰਗਠਨ ਨੇ 200 ਬੀਘੇ ਝੋਨੇ ਦੀ ਕਾਸ਼ਤ ਕੀਤੀ ਸੀ। ਰੌਂਗਾਂਗ ਪਿੰਡ ਨੇ ਇਹ ਜ਼ਮੀਨ ਹਾਥੀਆਂ ਲਈ ਦਾਨ ਕੀਤੀ ਹੈ, ਜਿਸ ਕਾਰਨ ਹਾਥੀ ਅਤੇ ਮਨੁੱਖ ਵਿਚਕਾਰ ਸੰਘਰਸ਼ ਘੱਟ ਗਿਆ ਹੈ। ਲੋਕਾਂ ਦੇ ਕਹਿਣ ‘ਤੇ, ਸਿਰਫ ਹਾਥੀਆਂ ਲ਼ਈ ਹੋਰ 600 ਵਿੱਘੇ ਦੀ ਕਾਸ਼ਤ ਕੀਤੀ ਗਈ ਹੈ। ਇਨ੍ਹਾਂ ਵਿੱਚ 200 ਬੀਘੇ ਝੋਨਾ ਸ਼ਾਮਲ ਹੈ ਅਤੇ ਬਾਕੀ ਨੇਪੀਅਰ ਘਾਹ, ਝਾੜੂ ਘਾਹ, ਦੇਸੀ ਘਾਹ, ਜੈਕਫ੍ਰੂਟ ਅਤੇ ਹਾਥੀ ਸੇਬ ਹਨ।
ਅਸਾਮ ਦੇ ਜੰਗਲਾਤ ਵਿਭਾਗ ਨੇ ਵੀ ਹਾਥੀਆਂ ਨੂੰ ਆਪਣੀ ਸਹਾਇਤਾ ਦਿੱਤੀ ਹੈ। ਪਿਛਲੇ ਕੁੱਝ ਮਹੀਨਿਆਂ ਵਿੱਚ, ਭੋਜਨ ਦੀ ਭਾਲ ਵਿੱਚ ਮਨੁੱਖੀ ਬਸਤੀਆਂ ਵਿੱਚ ਹਾਥੀ ਦੇ ਇੱਜੜ ਦੀਆਂ ਘਟਨਾਵਾਂ ਘਟੀਆਂ ਹਨ। ਬੋਰਾ ਨੂੰ ਸੰਸਥਾ ਦੇ ਨਿਰਮਾਣ ਅਤੇ ਮੁਹਿੰਮ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਵਿਚ ਸੀਨੀਅਰ ਸਿਟੀਜ਼ਨ ਪ੍ਰਦੀਪ ਭੂਆਨ ਦੀ ਸਹਾਇਤਾ ਮਿਲੀ।
ਦਰਅਸਲ, ਅਸੀਂ ਹਾਥੀ ਬੰਨ੍ਹੂ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਅਰਥ ਹੈ- ਹਾਥੀ ਅੰਦੋਲਨ ਦੇ ਦੋਸਤ। 2018 ਵਿੱਚ ਅੰਦੋਲਨ ਕੀਤਾ ਗਿਆ ਸੀ। ਪਰ ਫਿਰ ਸਾਡੀ ਨਜ਼ਰ ਸਪਸ਼ਟ ਨਹੀਂ ਸੀ। ਇਸਦੇ ਬਾਵਜੂਦ, ਅਸੀਂ ਲਗਭਗ 15-20 ਹਜ਼ਾਰ ਕੇਲੇ, ਜੈਕਫ੍ਰੂਟ ਅਤੇ ਹੋਰ ਪੌਦੇ ਲਗਾਏ ਜੋ ਹਾਥੀ ਲਈ ਲਾਭਦਾਇਕ ਹਨ। ਸਾਲ 2019 ਵਿੱਚ, ਕਾਰਬੀ ਐਂਗਲਾਂਗ ਦੀ ਤਲਹਟੀ ਵਿੱਚ ਸਥਿਤ ਇੱਕ ਆਦੀਵਾਸੀ ਪਿੰਡ ਦੇ ਵਾਸੀਆਂ ਨੇ ਚਾਵਲ ਦੀ ਕਾਸ਼ਤ ਲਈ ਸਾਡੀ ਸੰਸਥਾ ਨੂੰ ਜ਼ਮੀਨ ਦਾਨ ਕੀਤੀ।
ਬਿਨੋਦ ਦੂਲੂ ਬੋਰਾ ਦੀ ਪਹਿਲਕਦਮੀ ਦਾ ਸਮਰਥਨ ਉਨ੍ਹਾਂ ਦੀ ਪਤਨੀ ਮੇਘਨਾ ਮਯੂਰੀ ਹਜਾਰਿਕਾ ਨੇ ਕੀਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਦੇਣ ਲਈ ਇਹ ਜੋੜਾ ਇਕ ਟ੍ਰੀ ਹਾਊਸ ਦੇ ਸਿਖਰ 'ਤੇ ਰਹਿ ਰਿਹਾ ਹੈ। ਹਾਥੀ ਦੇ ਝੁੰਡ ਰਾਤ ਨੂੰ ਲਾਏ ਗਏ ਆਪਣੇ ਝੋਨੇ ਅਤੇ ਘਾਹ ਦੇ ਖੇਤਾਂ ਵਿੱਚ ਆਉਂਦੇ ਹਨ ਅਤੇ ਸਵੇਰੇ ਜੰਗਲ ਵਿੱਚ ਵਾਪਸ ਆ ਜਾਂਦੇ ਹਨ।
ਅਸੀਂ ਹਾਥੀਆਂ ਦਾ ਇੱਕ ਝੁੰਡ ਹਰ ਰਾਤ ਖਾਣੇ ਲਈ ਆਉਂਦਾ ਵੇਖਦੇ ਹਾਂ। ਮੈਂ ਸਿਰਫ ਇਕ ਚੀਜ ਦੱਸਣਾ ਚਾਹੁੰਦਾ ਹਾਂ ਕਿ ਹਾਥੀ ਬਹੁਤ ਸ਼ਾਂਤੀ ਪਸੰਦ ਜਾਨਵਰ ਹਨ ਅਤੇ ਜੇ ਅਸੀਂ ਉਨ੍ਹਾਂ ਨੂੰ ਕੁੱਝ ਪਿਆਰ ਦੇ ਸਕਦੇ ਹਾਂ, ਤਾਂ ਮਨੁੱਖੀ ਹਾਥੀ ਸੰਘਰਸ਼ ਨਹੀਂ ਕਰਨਗੇ। ਇੱਥੋਂ ਦੇ ਹਟੀਖਾਲੀ ਰੌਂਗਾਂਗ ਪਿੰਡ ਵਿੱਚ ਪਹਿਲਾਂ ਹੀ ਸੌ ਪ੍ਰਤੀਸ਼ਤ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।
ਬਿਨੋਦ ਦੂਲੂ ਬੋਰਾ ਅਤੇ ਹਾਥੀ ਬੰਧੂ ਦੀ ਪਹਿਲਕਦਮੀ ਤੋਂ ਬਾਅਦ ਇਸ ਖਿੱਤੇ ਵਿੱਚ ਹਾਥੀਆਂ ਵੱਲੋਂ ਹਮਲੇ ਦੀਆਂ ਘਟਨਾਵਾਂ ਘਟੀਆਂ ਹਨ। ਹਾਥੀ ਝੋਨੇ ਅਤੇ ਘਾਹ ਢਿੱਡ ਭਰਕੇ ਖਾਂਦੇ ਹਨ ਅਤੇ ਜੰਗਲਾਂ ਵਿੱਚ ਵਾਪਸ ਆ ਜਾਂਦੇ ਹਨ। ਪਿੰਡ ਵਾਸੀ ਜਿਹੜੇ ਪਹਿਲਾਂ ਰਾਤ ਸੌਂਦੇ ਸਨ ਹੁਣ ਰਾਤ ਨੂੰ ਸ਼ਾਂਤੀ ਨਾਲ ਸੌਂ ਰਹੇ ਹਨ। ਹਾਥੀ ਬੰਧੂ ਦੀ ਇਹ ਪਹਿਲ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਮਨੁੱਖਾਂ ਅਤੇ ਹਾਥੀਆਂ ਵਿਚਾਲੇ ਹੋਣ ਵਾਲੇ ਟਕਰਾਅ ਨੂੰ ਘਟਾਉਣ ਦਾ ਮੌਡਲ ਵੀ ਹੋ ਸਕਦੀ ਹੈ।