ਪੰਜਾਬ

punjab

ETV Bharat / bharat

Wild Elephant on Road: ਖੇਤ ਤੇ ਰਿਹਾਇਸ਼ੀ ਇਲਾਕੇ 'ਚ ਵੜਿਆਂ ਜੰਗਲੀ ਹਾਥੀ, ਫੜਨ ਦੀ ਕੋਸ਼ਿਸ 'ਚ ਜੰਗਲਾਤ ਵਿਭਾਗ - WILD ELEPHANT HEAVY DAMAGE TO THE CROPS

ਤਾਮਿਲਨਾਡੂ ਵਿੱਚ ਹਾਥੀਆਂ ਅਤੇ ਮਨੁੱਖਾਂ ਦੇ ਆਹਮੋ-ਸਾਹਮਣੇ ਆਉਣ ਦੀਆਂ ਘਟਨਾਵਾਂ ਆਮ ਹਨ। ਬੀਤੀ 5 ਫਰਵਰੀ ਨੂੰ ਇੱਕ ਹਾਥੀ ਜੰਗਲਾਂ ਵਿੱਚੋਂ ਨਿਕਲ ਕੇ ਰਿਹਾਇਸ਼ੀ ਖੇਤਰ ਵਿੱਚ ਆਇਆ ਸੀ। ਹਾਥੀ ਨੂੰ ਤਾਮਿਲਨਾਡੂ ਦੇ ਜੰਗਲਾਤ ਵਿਭਾਗ ਦੀ ਟੀਮ ਨੇ ਫੜ ਕੇ ਜੰਗਲ ਵਿੱਚੋਂ ਛੱਡ ਦਿੱਤਾ ਸੀ ਪਰ ਹੁਣ ਇਹ ਇੱਕ ਵਾਰ ਫਿਰ ਖੇਤੀ ਖੇਤਰ ਵਿੱਚ ਦਾਖਲ ਹੋ ਗਿਆ ਹੈ ਅਤੇ ਫ਼ਸਲਾਂ ਦਾ ਨੁਕਸਾਨ ਕਰ ਰਿਹਾ ਹੈ।

Wild Elephant on Road
Wild Elephant on Road

By

Published : Feb 22, 2023, 10:15 PM IST

ਤਾਮਿਲਨਾਡੂ/ਕੋਇੰਬਟੂਰ: ਜੰਗਲੀ ਹਾਥੀਆਂ ਦਾ ਤਾਮਿਲਨਾਡੂ ਦੇ ਧਰਮਪੁਰੀ ਅਤੇ ਕ੍ਰਿਸ਼ਨਾਗਿਰੀ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਹੋਗੇਨੱਕਲ ਅਤੇ ਧੀਨੀਕੋਟਈ ਜੰਗਲਾਂ ਤੋਂ ਭੋਜਨ ਅਤੇ ਪਾਣੀ ਦੀ ਭਾਲ ਵਿੱਚ ਪੇਂਡੂ ਖੇਤਰਾਂ ਵਿੱਚ ਦਾਖਲ ਹੋਣਾ ਇੱਕ ਆਮ ਗੱਲ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇੱਕ ਮੈਗਨਾ ਹਾਥੀ (ਦੰਦਾਂ ਤੋਂ ਬਿਨਾਂ ਬਾਲਗ ਨਰ ਹਾਥੀ) ਖੇਤੀਬਾੜੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਜੰਗਲਾਤ ਵਿਭਾਗ ਨੇ ਵਣ ਗਾਰਡਾਂ ਨਾਲ ਮਿਲ ਕੇ ਇਸ ਹਾਥੀ ਨੂੰ ਜੰਗਲੀ ਖੇਤਰ ਵਿੱਚ ਭਜਾਉਣ ਦੀ ਕੋਸ਼ਿਸ਼ ਕੀਤੀ।

ਖੇਤੀਬਾੜੀ ਦੀਆਂ ਫਸਲਾਂ ਦਾ ਨੁਕਸਾਨ :ਪਰ ਉਹ ਹਾਥੀ ਜੰਗਲ ਦੇ ਖੇਤਰ ਵਿੱਚ ਨਹੀਂ ਵੜਿਆ ਅਤੇ ਖੇਤੀਬਾੜੀ ਦੀਆਂ ਫਸਲਾਂ ਦਾ ਨੁਕਸਾਨ ਕਰਦਾ ਰਿਹਾ। 5 ਫਰਵਰੀ ਨੂੰ, ਤਾਮਿਲਨਾਡੂ ਜੰਗਲਾਤ ਵਿਭਾਗ ਨੇ ਕੁਮਕੀ ਹਾਥੀ (ਜੰਗਲਾਤ ਵਿਭਾਗ ਦੁਆਰਾ ਵਰਤਿਆ ਜਾਣ ਵਾਲਾ ਇੱਕ ਪਾਲਤੂ ਹਾਥੀ) ਦੀ ਮਦਦ ਨਾਲ, ਅਨੱਸਥੀਸੀਆ ਦਾ ਟੀਕਾ ਲਗਾਇਆ ਅਤੇ ਧਰਮਪੁਰੀ ਜ਼ਿਲੇ ਦੇ ਪਾਲਕੋਡ ਦੇ ਕੋਲ ਪੇਰੀਯੂਰ ਈਚੰਪੱਲਮ ਖੇਤਰ ਵਿੱਚ ਇੱਕ ਮੈਗਨਾ ਹਾਥੀ ਨੂੰ ਫੜ ਲਿਆ। ਇਸ ਤੋਂ ਬਾਅਦ, 6 ਤਰੀਕ ਨੂੰ, ਹਾਥੀ ਨੂੰ ਕੋਇੰਬਟੂਰ ਜ਼ਿਲੇ ਦੇ ਤਪਸੀਲੀਪ ਫੋਰੈਸਟ ਰਿਜ਼ਰਵ ਦੇ ਅਧੀਨ ਵਰਗਾਝਿਆਰ ਜੰਗਲੀ ਖੇਤਰ ਵਿੱਚ ਛੱਡ ਦਿੱਤਾ ਗਿਆ ਸੀ। ਜੰਗਲਾਤ ਵਿਭਾਗ ਲਗਾਤਾਰ ਹਾਥੀ 'ਤੇ ਨਜ਼ਰ ਰੱਖ ਰਿਹਾ ਸੀ।

ਰਿਹਾਇਸ਼ੀ ਇਲਾਕੇ ਵਿਚ ਵੜਿਆਂ ਜੰਗਲੀ ਹਾਥੀ: ਇਹ ਮੈਗਨਾ ਹਾਥੀ ਜੋ ਕਰੀਬ 10 ਦਿਨਾਂ ਤੋਂ ਜੰਗਲ ਵਿੱਚ ਭਟਕ ਰਿਹਾ ਸੀ। ਚੇਤੁਮਦਾਈ ਖੇਤਰ ਵਿੱਚ ਚਲਾ ਗਿਆ। ਫਿਰ ਮੰਗਲਵਾਰ ਨੂੰ ਇਹ ਹਾਥੀ ਪਿੰਡ ਦੇ ਖੇਤਰ ਵਿੱਚ ਦਾਖਲ ਹੋਇਆ ਅਤੇ ਬਿਨਾਂ ਰੁਕੇ ਆਪਣਾ ਟਿਕਾਣਾ ਬਦਲਦਾ ਰਿਹਾ। ਉਸਨੇ ਕੋਇੰਬਟੂਰ ਪੋਲਾਚੀ ਸਮੇਤ ਖੇਤਰਾਂ ਨੂੰ ਪਾਰ ਕੀਤਾ। ਹਾਥੀ ਪਲੱਕੜ ਸੜਕ ਪਾਰ ਕਰਕੇ ਮਧੁਕਰਾਈ ਜੰਗਲ ਵੱਲ ਵਧ ਰਿਹਾ ਸੀ। ਬੁੱਧਵਾਰ 22 ਫਰਵਰੀ ਨੂੰ ਜੰਗਲਾਤ ਵਿਭਾਗ ਇਸ ਮੈਗਨਾ ਹਾਥੀ ਨੂੰ ਪੀਕੇ ਪੁਥੁਰ ਖੇਤਰ ਤੋਂ ਕੁਨੀਆਮੁਥੁਰ, ਕੋਇੰਬਟੂਰ ਦੇ ਨਾਲ ਵਾਲੇ ਜੰਗਲੀ ਖੇਤਰ ਵਿੱਚ ਭਜਾਉਣ ਵਿੱਚ ਲੱਗੇ ਹੋਏ ਸਨ।

ਹਾਥੀ ਨੂੰ ਫੜਨ ਵਿੱਚ ਨਾ ਕਾਮ ਜੰਗਲਾਤ ਵਿਭਾਗ : ਸੜਕ 'ਤੇ ਹਾਥੀ ਨੂੰ ਆਉਂਦਾ ਦੇਖ ਡਰਾਈਵਰਾਂ ਦੇ ਰੌਲਾ ਪੈਣ ਕਾਰਨ ਹਫੜਾ-ਦਫੜੀ ਮਚ ਗਈ। ਦਿਹਾਤੀ ਖੇਤਰ ਵਿੱਚ ਜੰਗਲੀ ਹਾਥੀ ਦੇ ਆਉਣ ਨਾਲ ਪਿੰਡ ਵਾਸੀ ਦਹਿਸ਼ਤ ਵਿੱਚ ਹਨ। ਇਸ ਹਾਥੀ ਨੂੰ ਭਜਾਉਣ ਲਈ ਜੰਗਲਾਤ ਵਿਭਾਗ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਥੀ 'ਤੇ ਜੰਗਲਾਤ ਵਿਭਾਗ ਲਗਾਤਾਰ ਨਜ਼ਰ ਰੱਖ ਰਿਹਾ ਹੈ। ਹਾਥੀ ਦੀ ਹਰਕਤ ਨੂੰ ਲੈ ਕੇ ਪਿੰਡਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੈਗਨਾ ਹਾਥੀ ਨੂੰ ਐਨਸਥੀਸੀਆ ਦਾ ਟੀਕਾ ਲਗਾ ਕੇ ਫੜਨ ਦਾ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ:-Maharashtra Dharavi Fire: ਮਹਾਰਾਸ਼ਟਰ ਦੇ ਧਾਰਾਵੀ 'ਚ ਝੋਪੜੀਆਂ ਨੂੰ ਲੱਗੀ ਭਿਆਨਕ ਅੱਗ

ABOUT THE AUTHOR

...view details