ਪੰਜਾਬ

punjab

ETV Bharat / bharat

ਹੈਰਾਨੀਜਨਕ ! ਪਤਨੀ ਨੇ ਪਤੀ ਦਾ ਗੁਪਤ ਅੰਗ ਕੱਟ ਉੱਤਾਰਿਆ ਮੌਤ ਦੇ ਘਾਟ - ਗੁਪਤ ਅੰਗ ਕੱਟ ਕੇ ਕਤਲ

ਕੋਲਹਾਪੁਰ ਪੁਲਿਸ ਅਨੁਸਾਰ ਮ੍ਰਿਤਕ ਪ੍ਰਕਾਸ਼ ਪਾਂਡੁਰੰਗ ਕਾਂਬਲੇ ਅਤੇ ਉਸਦੀ ਪਤਨੀ ਵੰਦਨਾ ਪ੍ਰਕਾਸ਼ ਕਾਂਬਲੇ ਦੋਵੇਂ ਸ਼ਾਹੂਵਾੜੀ ਤਾਲੁਕਾ ਦੇ ਲੋਲਾਨੇ ਪਿੰਡ ਦੇ ਰਹਿਣ ਵਾਲੇ ਹਨ। ਪਤੀ ਹਮੇਸ਼ਾ ਸ਼ਰਾਬੀ ਰਹਿੰਦਾ ਸੀ ਅਤੇ ਪਤਨੀ ਨੂੰ ਕੁੱਟਦਾ ਰਹਿੰਦਾ ਸੀ।

Wife murdered husband by cutting off genitals in maharashtra
ਪਤਨੀ ਨੇ ਪਤੀ ਦਾ ਗੁਪਤ ਅੰਗ ਕੱਟ ਕੇ ਕੀਤਾ ਕਤਲ

By

Published : May 17, 2022, 1:30 PM IST

ਕੋਲਹਾਪੁਰ: ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪਤਨੀ ਨੇ ਆਪਣੇ ਪਤੀ ਦਾ ਚਾਕੂ ਨਾਲ ਗੁਪਤ ਅੰਗ ਕੱਟ ਕੇ ਕਤਲ ਕਰ ਦਿੱਤਾ। ਇਹ ਘਟਨਾ ਕੋਲਹਾਪੁਰ ਦੇ ਸ਼ਾਹੂਵਾੜੀ ਤਾਲੁਕਾ ਦੇ ਨੰਦਗਾਓਂ ਦੇ ਮੰਗੂਰਵਾੜੀ ਵਿੱਚ ਵਾਪਰੀ ਹੈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਪਾਂਡੁਰੰਗ ਕਾਂਬਲੇ (ਉਮਰ 52) ਵਜੋਂ ਹੋਈ ਹੈ। ਪਤਨੀ ਦਾ ਨਾਂ ਵੰਦਨਾ ਪ੍ਰਕਾਸ਼ ਕਾਂਬਲੇ (ਉਮਰ 50) ਹੈ।

ਪੁਲਿਸ ਇੰਸਪੈਕਟਰ ਵਿਜੇ ਪਾਟਿਲ ਦੇ ਅਨੁਸਾਰ ਮ੍ਰਿਤਕ ਪ੍ਰਕਾਸ਼ ਪਾਂਡੁਰੰਗ ਕਾਂਬਲੇ ਅਤੇ ਉਸਦੀ ਪਤਨੀ ਵੰਦਨਾ ਪ੍ਰਕਾਸ਼ ਕਾਂਬਲੇ ਦੋਵੇਂ ਸ਼ਾਹੂਵਾੜੀ ਤਾਲੁਕਾ ਦੇ ਲੋਲਾਨੇ ਪਿੰਡ ਦੇ ਰਹਿਣ ਵਾਲੇ ਹਨ। ਪਿਛਲੇ ਕੁਝ ਮਹੀਨਿਆਂ ਤੋਂ, ਉਹ ਸ਼ਾਹੂਵਾੜੀ ਤਾਲੁਕਾ ਦੇ ਨੰਦਗਾਓਂ ਦੇ ਮੰਗੂਰਵਾੜੀ ਵਿਖੇ ਇੱਕ ਖੇਤ 'ਤੇ ਸਾਲਾਨਾ ਮਜ਼ਦੂਰ (ਸਾਲਗਾੜੀ) ਵਜੋਂ ਕੰਮ ਕਰ ਰਹੇ ਸਨ। ਪਤੀ ਹਮੇਸ਼ਾ ਸ਼ਰਾਬੀ ਰਹਿੰਦਾ ਸੀ ਅਤੇ ਪਤਨੀ ਨੂੰ ਕੁੱਟਦਾ ਰਹਿੰਦਾ ਸੀ। ਪਤਨੀ ਨੇ ਕੱਲ੍ਹ ਅੱਧੀ ਰਾਤ ਨੂੰ ਦੁਬਾਰਾ ਤੰਗ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਨੇ ਆਪਣੇ ਪਤੀ ਦੇ ਸਿਰ 'ਤੇ ਪੱਥਰ ਮਾਰ ਕੇ ਅਤੇ ਗੁਪਤ ਅੰਗਾਂ 'ਚ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਆਪਣੇ ਪਤੀ ਦੇ ਕਤਲ ਤੋਂ ਬਾਅਦ, ਉਸਨੇ ਪਹਿਲਾਂ ਤਾਂ ਖੁਦਕੁਸ਼ੀ ਕਰਨ ਦਾ ਬਹਾਨਾ ਬਣਾਇਆ ਅਤੇ ਬਾਅਦ ਵਿੱਚ ਉਸਨੇ ਆਪਣਾ ਜੁਰਮ ਖ਼ੁਦ ਕਬੂਲ ਕਰ ਲਿਆ। ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਉਸ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਪੁਲਸ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਿਸ ਇੰਸਪੈਕਟਰ ਵਿਜੇ ਪਾਟਿਲ ਨੇ ਵੀ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਦਿੱਲੀ-ਜੈਪੁਰ ਨੈਸ਼ਨਲ ਹਾਈਵੇ 'ਤੇ ਹਾਦਸੇ 'ਚ 5 ਲੋਕਾਂ ਦੀ ਮੌਤ, ਕਈ ਹੋਏ ਜ਼ਖਮੀ

ABOUT THE AUTHOR

...view details