ਚੰਡੀਗੜ੍ਹ:18 ਅਗਸਤ ਨੂੰ National Couple's Day ਮਨਾਇਆ ਜਾਂਦਾ ਹੈ। ਇਸ ਨੂੰ ਕੌਮੀ ਜੋੜਾ ਦਿਵਸ ਵੀ ਕਹਿੰਦੇ ਹਨ। ਤੁਸੀ ਭਾਵੇਂ ਨਵ ਵਿਆਹੁਤਾ ਹੋ ਜਾਂ ਤੁਸੀ ਤਲਾਕਸ਼ੁਦਾ ਵੀ ਹੋ ਇਸ ਦਿਨ ਤੁਸੀ ਆਪਣੇ ਪਾਰਟਨਰ ਪ੍ਰਤੀ ਤੁਹਾਡੇ ਪਿਆਰ ਅਤੇ ਵਚਨਬੱਧਤਾ ਨੂੰ ਦਰਸਾਉਣ ਲਈ ਇਹ ਦਿਨ ਹੁੰਦਾ ਹੈ। ਹਰ ਇੱਕ ਵਿਆਹੁਤਾ ਜੋੜਾ ਆਪਣੇ ਢੰਗ ਨਾਲ ਇਸ ਦਿਨ ਨੂੰ ਮਨਾਉਂਦਾ ਹੈ। ਕਪਲ ਡੇਅ ਉਤੇ ਜੋੜਾ ਹਮੇਸ਼ਾ ਇਕ ਦੂਜੇ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਇਕ ਦੂਜੇ ਦੇ ਦੁੱਖ ਵਿਚ ਹਰ ਸਮੇਂ ਸਾਥ ਦੇਣਗੇ। ਇਹ ਦਿਨ ਦੋਹਾਂ ਦੀ ਵਚਨਬੱਧਤਾਂ ਨੂੰ ਲੈ ਕੇ ਮਨਾਇਆ ਜਾਂਦਾ ਹੈ
ਨੈਸ਼ਨਲ ਕਪਲ ਡੇਅ ਦਾ ਇਤਿਹਾਸ 1967 ਦਾ ਹੈ। ਇਹ ਸੇਂਟ ਵੈਲੇਨਟਾਈਨ ਡੇਅ ਤੋਂ ਬਣਾਇਆ ਗਿਆ ਸੀ। ਇਸ ਦਿਨ ਸਾਰੇ ਵਿਆਹੇ ਹੋਏ ਜੋੜੇ ਜਾਂ ਕੁਆਰੇ ਜੋੜੀਆਂ ਵੀ ਇਕ ਦੂਜੇ ਨੂੰ ਪਿਆਰ ਦੇ ਸੁਨੇਹੇ ਦਿੰਦੇ ਹਨ। ਇਹ ਦਿਨ ਰੋਮਾਂਸ ਦਾ ਜਸ਼ਨ ਮਨਾਉਣ ਦਾ ਨਹੀਂ। ਇਸ ਦਿਨ ਵਿਆਹੁਤਾ ਜੋੜਾ ਇਕ ਦੂਜੇ ਨੂੰ ਖੁਸ਼ ਅਤੇ ਜ਼ਿੰਦਗੀ ਵਿਚ ਸਫਲ ਬਣਾਉਣ ਦੇ ਲਈ ਇਕ ਪ੍ਰੇਰਨਾ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਆਪਣੇ ਸਾਥੀ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਇਹ ਅੰਤਰਰਾਸ਼ਟਰੀ ਦਿਵਸ 1993 ਤੋਂ ਹਰ ਸਾਲ ਮਨਾਇਆ ਜਾਂਦਾ ਹੈ।