ਹੈਦਰਾਬਾਦ: ਵਿਸ਼ਵ ਸੌਚਾਲਯ ਦਿਵਸ ਹਰ ਸਾਲ 19 ਨਵੰਬਰ ਨੂੰ ਮਨਾਇਆ ਜਾਂਦਾ ਹੈ, ਇਸ ਮਨਾਉਣ ਦਾ ਉਦੇਸ਼ ਹੈ ਕਿ ਲੋਕ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਵੇ। ਜਲਵਾਯੂ ਵਾਤਾਵਰਣ ਦਿਨ ਪ੍ਰਤੀ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਹੜ੍ਹ, ਸੋਕਾ ਅਤੇ ਸਮੁੰਦਰ ਦਾ ਵੱਧਦਾ ਪੱਧਰ ਸੌਚਾਲਯ ਤੋਂ ਲੈਕੇ ਸੈਪਟਿਕ ਟੈਂਕ ਅਤੇ ਟ੍ਰੀਟਮੈਂਟ ਪਲਾਂਟ ਤੱਕ ਦੀ ਸਫ਼ਾਈ ਵਿਵਸਥਾ ਨੂੰ ਖਤਰੇ ’ਚ ਪਾ ਰਿਹਾ ਹੈ। ਇਸ ਸਾਲ ਇਸਦੀ ਥੀਮ ਸਤ੍ਹਾ ਸਵਛੱਤਾ ਅਤੇ ਜਲਵਾਯੂ ਪਰਿਵਰਤਨ ਹੈ।
ਸਾਰੇ ਲੋਕਾਂ ਕੋਲ ਪੱਕੇ ਤੌਰ ਤੇ ਸਵਛੱਤਾ ਹੋਣੀ ਚਾਹੀਦੀ ਹੈ, ਇਹ ਉਨ੍ਹਾਂ ਦਾ ਬੁਨਿਆਦੀ ਅਧਿਕਾਰ ਹੈ। ਜੋ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰ ਸਕੇ। ਸਯੁੰਕਤ ਰਾਸ਼ਟਰ ਹਰ ਸਾਲ ਸੌਚਾਲਯ ਦਿਵਸ ਇੱਕ ਵਿਸ਼ਾ ਚੁਣਦਾ ਹੈ, ਤਾਂਕਿ ਸਵਛੱਤਾ ਸੁਵਿਧਾਵਾਂ ਦੀ ਜ਼ਰੂਰਤ ਬਾਰੇ ਆਮ ਲੋਕਾਂ ’ਚ ਜਾਗਰੂਕਤਾ ਫੈਲਾਈ ਜਾ ਸਕੇ। ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ’ਚ ਗੰਦੇ ਪਾਣੀ, ਸੌਚਾਲਯ ਅਤੇ ਨੌਕਰੀਆਂ, ਸੌਚਾਲਯ ਅਤੇ ਪੋਸ਼ਣ ਸਮਾਨਤਾ ਅਤੇ ਸਨਮਾਨ ਜਿਹੇ ਵਿਸ਼ੇ ਸ਼ਾਮਲ ਹਨ।
ਕੀ ਹੈ ਵਿਸ਼ਵ ਸੌਚਾਲਯ ਦਿਵਸ?
ਵਿਸ਼ਵ ਸੌਚਾਲਯ ਦਿਵਸ 19 ਨਵੰਬਰ ਨੂੰ ਲੋਕਾਂ ਨੂੰ ਸਵੱਛਤਾ ਬਾਰੇ ਵਿਸ਼ਵ ਪੱਧਰ ’ਤੇ ਜਾਗਰੂਕ ਕਰਨ ਬਾਰੇ ਮਨਾਇਆ ਜਾਂਦਾ ਹੈ। "ਵਰਲਡ ਟੁਆਇਲਟ ਡੇਅ" ਉਨ੍ਹਾਂ ਸਾਰੇ ਲੋਕਾਂ ਨੂੰ ਜਾਗੂਰਕ ਕਰਨ ਸਬੰਧੀ ਹੈ, ਜਿਨ੍ਹਾਂ ਕੋਲ ਹਾਲੇ ਵੀ ਸੌਚਾਲਯ ਦੀ ਸੁਵਿਧਾ ਨਹੀਂ ਹੈ।
ਵਿਸ਼ਵ ਸੌਚਾਲਯ ਦਿਵਸ 2001 ’ਚ ਵਿਸ਼ਵ ਸੌਚਾਲਯ ਸੰਗਠਨ ਦੁਆਰਾ ਲਾਗੂ ਕੀਤਾ ਗਿਆ ਸੀ। ਇਸ ਤੋਂ ਬਾਅਦ 2013 ’ਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ "ਵਰਲਡ ਟਾਇਲਟ ਡੇਅ" ਨੂੰ ਇੱਕ ਅਧਿਕਾਰਤ ਸਯੁੰਕਤ ਰਾਸ਼ਟਰ ਦਿਵਸ ਘੋਸ਼ਿਤ ਕੀਤਾ। ਤਿੰਨ ਵਿੱਚੋਂ 1 ਵਿਅਕਤੀ ਕੋਲ ਹਾਲੇ ਵੀ ਸਥਾਈ ਤੌਰ ’ਤੇ ਟੁਆਇਲਟ ਦੀ ਸੁਵਿਧਾ ਨਹੀਂ ਹੈ। ਕੁੱਲ ਮਿਲਾ ਕੇ ਲਗਭਗ 2.5 ਬਿਲੀਅਨ ਲੋਕਾਂ ਕੋਲ ਟੁਆਇਲਟ ਦੀ ਸੁਵਿਧਾ ਮੌਜੂਦ ਨਹੀਂ ਹੈ। ਉਚਿਤ ਸਵਛੱਤਾ ਨੂੰ ਇਸ ਬੁਨਿਆਦੀ ਅਧਿਕਾਰ ਘੋਸ਼ਿਤ ਕੀਤਾ ਗਿਆ ਹੈ। ਇਸਦੇ ਨਾ ਹੋਣ ਕਾਰਣ ਲੋਕਾਂ ਸੰਕ੍ਰਮਣ ਰੋਗਾਂ ਦਾ ਪਸਾਰ ਵਧਿਆ ਹੈ, ਜਿਵੇਂ ਹੈਜ਼ਾ, ਟਾਇਫ਼ਾਇਡ ਅਤੇ ਹੈਪੇਟਾਇਟਸ। ਅਫ਼ਰੀਕਾ ਦੇ ਕੁਝ ਭਾਗਾਂ ’ਚ ਦਸਤ ਦੀ ਵਜ੍ਹਾ ਕਾਰਣ ਬੱਚਿਆਂ ਦੀਆਂ ਮੌਤਾਂ ਜ਼ਿਆਦਾ ਹੁੰਦੀਆਂ ਹਨ।
ਵਿਸ਼ਵ ਸੌਚਾਲਯ ਦਿਵਸ ਦਾ ਇਤਿਹਾਸ
ਸਿੰਗਾਪੁਰ ਦੇ ਵਿਅਕਤੀ ਦੁਆਰਾ ਜੈਕ ਸਿਮ ਜਾ ਮਿਸਟਰ ਟੁਆਇਲਟ ਨਾਮ ਨਾਲ ਵਿਸ਼ਵ ਸੌਚਾਲਯ ਸੰਗਠਨ ਸਥਾਪਿਤ ਕੀਤਾ ਗਿਆ ਸੀ। ਜੈਕ ਨੇ ਸੰਨ 2001 ਤੋਂ ਬਾਅਦ ਸਵਛੱਤਾ ਦੇ ਮੁੱਦਿਆਂ ਨੂੰ ਵਿਸ਼ਵ ਮੀਡੀਆ ਕੇਂਦਰ ਦੇ ਮੰਚ ’ਤੇ ਚੁੱਕਿਆ।
ਉਨ੍ਹਾਂ ਨੇ ਸੌਚਾਲਯ ਸੰਗਠਨ ਨੂੰ ਵਿਸ਼ਵ ਨੈਟਵਰਕ ਦੇ ਰੂਪ ’ਚ ਸਥਾਪਿਤ ਕੀਤਾ ਅਤੇ ਸਵਛੱਤਾ ਸੰਗਠਨਾਂ, ਸੰਯੁਕਤ ਰਾਸ਼ਟਰ ਏਜੰਸੀਆਂ, ਸਰਕਾਰਾਂ ਨੂੰ ਇਨ੍ਹਾਂ ਮੁੱਦਿਆਂ ਦੇ ਹੱਲ ਬਾਰੇ ਚਰਚਾ ਕਰਨ ਲਈ ਇੱਕ ਮੰਚ ਬਣਾ ਇੱਕਠੇ ਹੋਣ ਲਈ ਪ੍ਰੇਰਿਤ ਕੀਤਾ।
ਸੰਨ 2001 ਵਿੱਚ ਯੂਐੱਨ-ਵਾਟਰ ਸੰਸਥਾ ਨੇ ਟੁਆਇਲਟ ਡੇਅ ਦੀ ਸ਼ੁਰੂਆਤ ਕੀਤੀ। ਤੱਤਕਾਲੀਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਸਾਰਿਆਂ ਨੂੰ ਖੁੱਲੇ ’ਚ ਸੌਚ ਦੀ ਸਮੱਸਿਆ ਨੂੰ ਖ਼ਤਮ ਕਰਨਾ ਹੋਵੇਗਾ।
2010 ’ਚ ਅਧਿਕਾਰਤ ਤੌਰ ’ਤੇ ਪਾਣੀ ਅਤੇ ਸਵਛੱਤਾ ਨੂੰ ਇੱਕ ਮਨੁੱਖੀ ਅਧਿਕਾਰ ਘੋਸ਼ਿਤ ਕਰ ਦਿੱਤਾ ਗਿਆ। ਸਾਲ 2013 ’ਚ ਵਿਸ਼ਵ ਸੌਚਾਲਯ ਸੰਗਠਨ ਨੂੰ ਸਯੁੰਕਤ ਰਾਸ਼ਟਰ ਅੰਤਰਰਾਸ਼ਟਰੀ ਦਿਵਸ ਘੋਸ਼ਿਤ ਕੀਤਾ ਗਿਆ। ਹਾਂਲਾਕਿ, ਬਾਅਦ ਵਿੱਚ ਇਸ ਦਾ ਨਾਮ ਬਦਲ ਕੇ "ਵਰਲਡ ਟੁਆਇਲਟ ਡੇਅ" ਕਰ ਦਿੱਤਾ ਗਿਆ।
ਵਿਸ਼ਵ ਸੌਚਾਲਯ ਦਿਵਸ ਅਤੇ ਸਵੱਛਤਾ
ਵਿਸ਼ਵ ਸੰਗਠਨ ਮਹਾਂਸਭਾ ਨੇ ਦੁਨਿਆ ਭਰ ’ਚ 4.5 ਅਰਬ ਲੋਕਾਂ ਨੂੰ ਜਾਗਰੂਕ ਕਰਨ ਲਈ 19 ਨਵੰਬਰ ਨੂੰ ਵਿਸ਼ਵ ਸੌਚਾਲਯ ਦਿਵਸ ਦੇ ਰੂਪ ’ਚ ਪਹਿਚਾਣ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਪਖਾਨਿਆਂ ਤੋਂ ਬਿਨਾਂ ਮਨੁੱਖੀ ਰਹਿੰਦ-ਖੂੰਹਦ ਖਾਣੇ ਅਤੇ ਪਾਣੀ ਦੇ ਸਰੋਤਾਂ ਨੂੰ ਦੂਸ਼ਿਤ ਕਰ ਸਕਦੇ ਹਨ, ਜਿਸ ਨਾਲ ਲੋਕਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਵਿਸ਼ਵ ਸੌਚਾਲਯ ਦਿਵਸ ਦਾ ਉਦੇਸ਼ ਹੈ ਹਰ ਵਿਅਕਤੀ ਨੂੰ ਆਪਣੀ ਸੁਰੱਖਿਆ ਲਈ ਬਿਨਾਂ ਕਿਸੇ ਡਰ ਦੇ ਉਸ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਸੰਭਾਲ ਕਰਨ ਦੀ ਅਜ਼ਾਦੀ ਦੇਣਾ। ਖੁੱਲ੍ਹੇ ’ਚ ਸੌਚ ਔਰਤਾਂ ਅਤੇ ਨੌਜਵਾਨਾਂ ’ਚ ਵੱਧ ਰਹੇ ਜਿਣਸੀ ਸ਼ੋਸ਼ਣ ਦੇ ਵੱਧਣ ਦਾ ਮੁੱਖ ਕਾਰਣ ਹੈ। ਜਵਾਨ ਲੜਕੀਆਂ ’ਚ ਮਹਾਂਵਾਰੀ ਦੀ ਜਾਣਕਾਰੀ ਦੀ ਘਾਟ ਉਨ੍ਹਾਂ ਨੂੰ ਸਕੂਲ ਤੋਂ ਘਰ ਰਹਿਣ ਲਈ ਮਜ਼ਬੂਰ ਕਰਦੀਆਂ ਹਨ।
ਵਿਸ਼ਵ ਸੌਚਾਲਯ ਦਿਵਸ ਦੀ ਮਹੱਤਤਾ
ਵਿਸ਼ਵ ਸੌਚਾਲਯ ਦਿਵਸ ਤੋਂ ਬਿਨਾਂ ਇਹ ਜਾਣਨਾ ਮੁਸ਼ਕਲ ਹੋਵੇਗਾ ਕਿ ਸਵਛੱਤਾ ਦਾ ਮੁੱਦਾ ਕਿੰਨਾ ਮਹੱਤਵਪੂਰਣ ਹੈ। ਸਾਲ 2014 ’ਚ ਵਿਸ਼ਵ ਸੌਚਾਲਯ ਦਿਵਸ ਮੌਕੇ ਭਾਰਤ ਨੂੰ ਇਸ ਦੀ ਜਾਣਕਾਰੀ ਹੋਈ ਕਿ 60.4% ਤੋਂ ਵੱਧ ਅਬਾਦੀ ਕੋਲ ਸੌਚਾਲਯ ਦੀ ਸੁਵਿਧਾ ਨਹੀਂ ਹੈ। ਇਹ ਬਹੁਤ ਹੀ ਹੈਰਾਨ ਕਰਨ ਵਾਲਾ ਅੰਕੜਾ ਹੈ ਕਿ ਉਚਿਤ ਸਵਛੱਤਾ ਦੀ ਕਮੀ ਕਾਰਣ ਮੌਤਾਂ ਹੋ ਰਹੀਆਂ ਹਨ, ਜਿਸ ’ਤੇ ਜਲਦ ਧਿਆਨ ਦੇਣ ਦੀ ਜ਼ਰੂਰਤ ਹੈ।
ਘਰਾਂ ਅਤੇ ਸਕੂਲਾਂ ਵਿਚ ਸਵੱਛਤਾ ਦੀ ਸਰਵ ਵਿਆਪਕ ਪਹੁੰਚ ਜ਼ਰੂਰੀ
ਬੀਮਾਰੀਆਂ ’ਚ ਕਮੀ