ਨਵੀਂ ਦਿੱਲੀ:ਗੁਜਰਾਤ ਵਿੱਚ ਮੁੱਖਮੰਤਰੀ ਦੇ ਨਾਮ ਨੂੰ ਲੈ ਕੇ ਚਰਚਾਵਾਂ ਨਾਲ ਬਾਜ਼ਾਰ ਗਰਮ ਹੈ।ਸੂਬੇ ਵਿਚ ਸਿਆਸਤ ਪੂਰੀ ਤਰ੍ਹਾ ਗਰਮਾਈ ਹੋਈ ਹੈ। ਭਾਜਪਾ ਵਿਧਾਇਕ ਦਲ ਦੀ ਮਹੱਤਵਪੂਰਣ ਬੈਠਕ ਹੋਣ ਵਾਲੀ ਹੈ।
ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ (Union Ministers Prahlad Joshi) ਅਤੇ ਨਰੇਂਦਰ ਸਿੰਘ ਤੋਮਰ (Narendra Singh Tomar) ਅੱਜ ਗੁਜਰਾਤ ਦਾ ਦੌਰਾ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਦੇ ਮੁੱਖਮੰਤਰੀ ਵਿਜੇ ਰੂਪਾਣੀ ਨੇ ਸ਼ਨੀਵਾਰ ਨੂੰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ।ਸੀ ਐਮ ਵਿਜੇ ਰੂਪਾਣੀ ਦੇ ਅਸਤੀਫੇ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ, ਨਿਤਿਨ ਪਟੇਲ, ਪੁਰਸ਼ੋਤਮ ਰੁਪਾਲਾ, ਸੀਆਰ ਪਾਟਿਲ ਦਾ ਨਾਮ ਸੀ ਐਮ ਦੀ ਰੇਸ ਵਿੱਚ ਚੱਲ ਰਿਹਾ ਹੈ। ਉਥੇ ਹੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਗਾਂਧੀਨਗਰ ਵਿੱਚ ਬੁਲਾਇਆ ਗਿਆ ਹੈ।
ਪਾਰਟੀ ਦੇ ਕੇਂਦਰੀ ਸੰਗਠਨ ਮੰਤਰੀ ਬੀ.ਐਲ ਸੰਤੋਸ਼ ਅਤੇ ਭੁਪਿੰਦਰ ਯਾਦਵ ਗਾਂਧੀਨਗਰ ਵਿੱਚ ਮੌਜੂਦ ਹਨ। ਗੁਜਰਾਤ ਦੇ ਸੀ ਐਮ ਵਿਜੇ ਰੁਪਾਣੀ ਨੇ ਸ਼ਨੀਵਾਰ ਨੂੰ ਰਾਜਪਾਲ ਆਚਾਰੀਆ ਭੀਸ਼ਮ ਦੇਵਵਰਤ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ।